BREAKING NEWS
Search

ਵਿਆਹੁਣ ਆਏ ਲਾੜੇ ਨੂੰ ਲਾੜੀ ਨੇ ਪੁੱਛਿਆ ਇਹ ਸੌਖਾ ਜਿਹਾ ਸਵਾਲ,ਪਰ ਲਾੜਾ ਹੋ ਗਿਆ ਪਾਣੀਓਂ ਪਾਣੀ – ਵਿਆਹ ਹੋ ਗਿਆ ਕੈਂਸਲ

ਆਈ ਤਾਜਾ ਵੱਡੀ ਖਬਰ

ਵਿਆਹ-ਸ਼ਾਦੀਆਂ ਵਰਗੇ ਅਨਮੋਲ ਬੰਧਨ ਅੱਜ ਦੇ ਸਮੇਂ ਵਿੱਚ ਉਹਨੇ ਪਰਚਲਿਤ ਨਹੀਂ ਰਹੇ ਜਿਵੇਂ ਪੁਰਾਣੇ ਸਮਿਆਂ ਵਿੱਚ ਹੁੰਦੇ ਸਨ। ਕਿਉਂਕਿ ਪੁਰਾਣੇ ਸਮਿਆਂ ਵਿੱਚ ਵਿਆਹ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਇਸ ਸਬੰਧੀ ਰੀਤੀ ਰਿਵਾਜਾਂ ਨੂੰ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿਚ ਮਾਡਰਨ ਸਮਾਂ ਜਾਂ ਪਹਿਰਾਵਾ ਹੋਣ ਕਾਰਨ ਵਿਆਹਾਂ-ਸ਼ਾਦੀਆਂ ਵਰਗੇ ਪਵਿੱਤਰ ਬੰਧਨਾਂ ਦੀ ਅਹਿਮੀਅਤ ਪਹਿਲਾਂ ਨਾਲੋਂ ਘੱਟ ਗਈ ਹੈ। ਇਸੇ ਤਰ੍ਹਾਂ ਹੁਣ ਵਿਆਹ ਸਬੰਧਤ ਇਕ ਬਹੁਤ ਹੀ ਹੈਰਾਨੀਜਨਕ

ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਚੌਂਕ ਜਾਉਗੇ। ਦਰਾਸਲ ਉੱਤਰ ਪ੍ਰਦੇਸ਼ ਜੇ ਮਹੋਬਾ ਜ਼ਿਲ੍ਹੇ ਵਿਚ ਵਿਆਹ ਹੋ ਰਿਹਾ ਸੀ ਪਰ ਉਹ ਇਸ ਅਨੋਖੇ ਸਵਾਲ ਦੇ ਕਾਰਨ ਅਚਾਨਕ ਟੁੱਟ ਗਿਆ ਜਿਸ ਕਾਰਨ ਲਾੜਾ ਬਰਾਤ ਲੈਕੇ ਖਾਲੀ ਘਰ ਪਰਤਿਆ। ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਾੜਾ ਖੁਸ਼ੀ ਨਾਲ ਝੂਮਦਾ ਹੋਇਆ ਲਾੜੀ ਨੂੰ ਵਿਆਹ ਲਈ ਬਹੁਤ ਚਾਵਾਂ ਨਾਲ ਲਾੜੀ ਦੇ ਘਰ ਪਹੁੰਚਿਆਂ। ਜਿੱਥੇ ਵਰਮਾਲਾ ਪਹਿਨਾਉਣ ਤੋਂ ਪਹਿਲਾਂ

ਲਾੜੀ ਲਾੜੇ ਨੂੰ ਦੋ ਦਾ ਪਹਾੜਾ ਸੁਣਾਉਣ ਲਈ ਕਹਿੰਦੀ ਹੈ। ਪਰ ਦੋ ਦਾ ਪਹਾੜਾ ਸੁਣਾਉਣ ਵਿਚ ਨਾਕਾਮ ਹੋ ਜਾਂਦਾ ਹੈ ਜਿਸ ਕਾਰਨ ਲੜਕੀ ਉਥੋਂ ਰੁੱਸ ਕੇ ਚਲੀ ਜਾਂਦੀ ਹੈ ਅਤੇ ਲੜਕੀ ਦੇ ਪਰਿਵਾਰ ਵੱਲੋਂ ਇਹ ਰਿਸ਼ਤਾ ਤੋੜ ਦਿੱਤਾ ਜਾਂਦਾ ਹੈ। ਜਿਸ ਕਾਰਨ ਲੜਕੇ ਤੇ ਲੜਕੀ ਦੇ ਪਰਿਵਾਰ ਨੂੰ ਖਾਲੀ ਹੱਥ ਉਥੋਂ ਆਪਣੇ ਘਰ ਵਾਪਸ ਆਉਣਾ ਪੈਂਦਾ ਹੈ। ਇਸ ਤੋਂ ਇਲਾਵਾ ਲੜਕੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਕਿਉਂਕਿ ਦੋਨੋਂ ਪਰਿਵਾਰਾਂ ਦੀ

ਰਜ਼ਾਮੰਦੀ ਵਿੱਚ ਸਾਰੇ ਗਹਿਣੇ ਜਾਂ ਵਾਪਸ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਜਾਂ ਪਨਵਾਰੀ ਥਾਣੇ ਦੇ ਇੰਚਾਰਜ ਵਿਨੋਦ ਕੁਮਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਦੋਨਾਂ ਪਰਿਵਾਰਾਂ ਦੇ ਵੱਲੋਂ ਸਹਿਮਤੀ ਨਾਲ ਅਜਿਹਾ ਕੀਤਾ ਗਿਆ ਹੈ ਇਸ ਲਈ ਉਹਨਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਅਜਿਹੇ ਕਾਰਜ ਟੁੱਟਦੇ ਨਹੀਂ ਸਨ ਪ੍ਰੰਤੂ ਅੱਜ ਦੇ ਸਮੇਂ ਵਿੱਚ ਪਵਿੱਤਰ ਬੰਧਨਾਂ ਨੂੰ ਟੁੱਟਣ ਲਈ ਸਮਾਂ ਬਹੁਤ ਘੱਟ ਲੱਗਦਾ ਹੈ।

Silhouette of a angry woman and man on each other.