ਪੰਜਾਬ ਦੇ ਮੁੰਡੇ ਨਾਲ ਕੀ ਕੀ ਕਾਂਡ ਹੋ ਗਿਆ

ਅੱਜਕਲ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕੋਈ ਵੀ ਰਸਤਾ ਅਪਣਾਉਣ ਨੂੰ ਤਿਆਰ ਰਹਿੰਦੀ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ ਜਾਣ ਲਈ ਲੋਕੀ ਸਿੱਧੇ ਜਾਂ ਅਸਿੱਧੇ ਤੌਰ ਤੇ ਤਿਆਰ ਹੋ ਜਾਂਦੇ ਹਨ। ਬਾਹਰ ਜਾਣ ਦੇ ਚੱਕਰ ਵਿੱਚ ਹੀ ਬਹੁਤ ਸਾਰੇ ਇਨਸਾਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਬਹੁਤ ਸਾਰੇ ਲੋਕ ਫੇਸਬੁੱਕ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਤਰਾਂ ਦਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ,

ਜਿੱਥੇ ਇੱਕ ਮੇਮ ਅਤੇ ਕਰੋੜਾਂ ਰੁਪਏ ਦਾ ਲਾਲਚ ਦੇ ਕੇ ਪੰਜਾਬ ਦੇ ਮੁੰਡੇ ਨਾਲ ਅਜਿਹਾ ਕੰਮ ਕਰ ਦਿੱਤਾ ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ। ਇਸ ਘਟਨਾ ਦਾ ਸ਼ਿਕਾਰ ਹੋਇਆ ਹੈ ਲੁਧਿਆਣਾ ਦੇ ਕਾਰਾਬਾਰਾਂ ਰੋਡ ਤੇ ਸਥਿਤ ਇਕ ਆੜਤੀਆ। ਜਿਸ ਨੂੰ ਫੇਸਬੁਕ ਤੇ ਇੱਕ ਫਰੈਂਡ ਰਿਕਵੈਸਟ ਆਈ ਸੀ। ਜਿਸ ਵਿਚ ਉਸ ਔਰਤ ਆਭਾ ਸਿੰਘ ਨੇ ਆਪਣੇ ਆਪ ਨੂੰ ਲੰਡਨ ਦੀ ਨਿਵਾਸੀ ਦੱਸਿਆ ਸੀ।

ਹੌਲੀ-ਹੌਲੀ ਉਸ ਔਰਤ ਨੇ ਦੋਸਤੀ ਦੇ ਜਾਲ ਵਿਚ ਫਸਾਉਣ ਤੋਂ ਬਾਅਦ ਪਿਆਰ ਦੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ। ਇਸ ਔਰਤ ਨੇ ਵਿਆਹ ਕਰਵਾਉਣ ਤੇ ਇੰਗਲੈਂਡ ਮੰਗਵਾਉਣ ਦਾ ਝੂਠਾ ਵਾਅਦਾ ਕੀਤਾ। ਇਸ ਸਭ ਦੇ ਚੱਲਦੇ ਹੋਏ ਉਸ ਔਰਤ ਵੱਲੋਂ ਇੱਕ ਕੋਠੀ ਤੇ ਗੱਡੀ ਖਰੀਦਣ ਲਈ ਕਿਹਾ ਗਿਆ। ਔਰਤ ਨੇ ਕਿਹਾ ਕਿ ਇਸ ਵਾਸਤੇ ਮੈਂ ਤੈਨੂੰ ਕੁਝ ਸਮਾਨ ਭੇਜ ਰਹੀ ਹੈ ,ਜਿਸ ਵਿੱਚ ਵਿਦੇਸ਼ੀ ਕਰੰਸੀ, ਲੈਪਟਾਪ, ਅਤੇ ਹੋਰ ਕੀਮਤੀ ਸਮਾਂ ਹੈ । ਇਸ ਤੋਂ ਬਾਅਦ ਆੜਤੀਏ ਨੂੰ ਇੱਕ ਦਿਨ ਫੋਨ ਆਇਆ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਕਸਟਮ ਵਿਭਾਗ ਅਧਿਕਾਰੀ ਦੱਸਿਆ। ਜਿਨ੍ਹਾਂ ਨੇ ਪਾਰਸਲ ਲਈ 25 ,700  ਰੁਪਏ ਫੀਸ ਜਮਾਂ ਕਰਵਾਉਣ ਲਈ ਕਿਹਾ।

ਇਸ ਤੇ ਆੜਤੀਆਂ ਖੁਸ਼ ਸੀ ਕਿ ਉਸ ਨੂੰ ਕੀਮਤੀ ਸਮਾਂ ਮਿਲਣਾ ਹੈ, ਇਸ ਖੁਸ਼ੀ ਵਿਚ ਵੀ ਉਸਨੇ ਝੂਠੇ ਕਸਟਮ ਅਧਿਕਾਰੀ ਵੱਲੋਂ ਦੱਸੇ ਗਏ ਖਾਤੇ ਵਿੱਚ ਪੈਸੇ ਆਨਲਾਈਨ ਟਰਾਸਫਰ ਕਰ ਦਿੱਤੇ। ਵਿਅਕਤੀ ਉਸ ਵਿਦੇਸ਼ੀ ਔਰਤ ਨਾਲ ਵਿਆਹ ਕਰਵਾਉਣ ਅਤੇ ਕਰੋੜਾਂ ਰੁਪਏ ਕਮਾਉਣ ਦੇ ਚੱਕਰ ਵਿੱਚ ਫਸ ਗਿਆ। ਉਸਨੂੰ ਦੁਬਾਰਾ ਫੋਨ ਆਇਆ , ਜਿਨ੍ਹਾਂ ਕਿਹਾ ਕਿ ਬੈਂਕ ਨੂੰ ਸਕੈਨ ਕਰਨ ਤੇ ਪਤਾ ਲੱਗਾ ਹੈ ਕਿ ਇਸ ਵਿੱਚ ਭਾਰਤੀ ਮੂਲ ਦੇ ਕਰੋੜਾਂ ਰੁਪਏ ਹਨ।

ਇਸ ਲਈ ਇਸ ਰਾਸ਼ੀ ਨੂੰ ਤਬਦੀਲ ਕਰਨ ਬਦਲੇ 85,000 ਹਜ਼ਾਰ ਰੁਪਏ ਲੱਗਣਗੇ,ਤੇ 93,000 ਟੈਕਸ ਸਮੇਤ ਰੁਪਏ ਦੀ ਰਕਮ ਅਦਾ ਕੀਤੀ ਜਾਵੇ । ਬਾਹਰ ਜਾਣ ਦੇ ਲਾਲਚ ਵਿੱਚ ਉਸ ਵਿਅਕਤੀ ਨੇ ਫਿਰ ਤੋਂ ਸਾਰੇ ਪੈਸੇ ਆਨਲਾਈਨ ਟਰਾਂਸਫਰ ਕਰ ਦਿੱਤੇ। ਕੁੱਲ ਰਾਸ਼ੀ 1,18,700 ਦੇ ਦਿੱਤੀ ਗਈ।ਉਸ ਤੋਂ ਬਾਅਦ ਜਦੋਂ ਉਸ ਨੇ ਇੰਗਲੈਂਡ ਉਸ ਔਰਤ ਨੂੰ ਫੋਨ ਕੀਤਾ ਤਾਂ, ਉਸ ਦਾ ਫੋਨ ਸਵਿੱਚ ਆਫ ਆਉਣ ਲੱਗਾ, ਜਿਸ ਤੇ ਉਸ ਵਿਅਕਤੀ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਵੱਜੀ ਹੈ। ਵਿਦੇਸ਼ ਜਾਣ ਦੇ ਲਾਲਚ ਨੇ ਉਸ ਤੋਂ ਇਹ ਸਭ ਕਰਵਾ ਦਿੱਤਾ। ਹੁਣ ਪੀੜ੍ਹਤ ਵੱਲੋਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ,ਤੇ ਇਨਸਾਫ ਦੀ ਮੰਗ ਕੀਤੀ ਹੈ।

Home  ਤਾਜਾ ਖ਼ਬਰਾਂ  ਮੇਮ ਅਤੇ ਕਰੋੜਾਂ ਰੁਪਏ ਦੇ ਲਾਲਚ ਚ ਦੇਖੋ ਪੰਜਾਬ ਦੇ ਮੁੰਡੇ ਨਾਲ ਕੀ ਕੀ ਕਾਂਡ ਹੋ ਗਿਆ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਆਸਟ੍ਰੇਲੀਆ ਚ ਭਰ ਜਵਾਨੀ ਚ ਮਿਲੀ ਨੌਜਵਾਨ ਪੰਜਾਬੀ ਮੁੰਡੇ ਨੂੰ ਇਸ ਤਰਾਂ ਮੌਤ, ਪੰਜਾਬ ਤੱਕ ਛਾਇਆ ਸੋਗ
                                                                
                                
                                                                    
                                    Next Postਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਕਨੇਡਾ ਚ ਕਰਤਾ ਹੁਣ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    




