BREAKING NEWS
Search

ਮੁਸਲਮਾਨ ਵੀਰਾਂ ਨੇ ਪੜ੍ਹੀ ਨਮਾਜ਼ ਦੇਖੋ ਬਰਗਾੜੀ ਮੋਰਚੇ ਦੀ ਸਫਲਤਾ ਲਈ, ਵੀਡੀਓ ਹਰ ਸਿੱਖ ਜਰੂਰ ਦੇਖੇ ਤੇ ਸ਼ੇਅਰ ਕਰੇ

ਮੁਸਲਮਾਨ ਵੀਰਾਂ ਨੇ ਪੜੀ ਬਰਗਾੜੀ ਮੋਰਚੇ ਤੇ ਜਾ ਕੇ ਨਮਾਜ਼ | ਬਰਗਾੜੀ ਇਨਸਾਫ ਮੋਰਚਾ 139ਵੇ ਦਿਨ ਚ 17 ਅਕੂਤਬਰ 2018। ਅੱਜ ਮੁਸਲਮਾਨ ਭਾਈਚਾਰੇ ਦਾ ਜੱਥਾ ਆਇਆ। ਮੁਸਲਮਾਨ ਭਰਾਵਾ ਨੇ ਮੋਰਚੇ ਦੀ ਫਤਿਹ ਲਈ ਨਮਾਜ਼ ਪੜੀ। ਬੀਤੀ ਸੱਤ ਅਕਤੂਬਰ ਦੇ ਰੋਸ ਮਾਰਚ ਤੇ 14 ਅਕਤੂਬਰ ਦੇ ਬਰਸੀ ਸਮਾਗਮਾਂ ਨੂੰ ਆਮ ਲੋਕਾਂ ਦੇ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਬਰਗਾੜੀ ਮੋਰਚੇ ‘ਤੇ ਬੈਠੇ ਮੁਤਵਾਜ਼ੀ ਜਥੇਦਾਰ ਹੁਣ ਕੁਝ ਵੱਡਾ ਕਰਨ ਜਾ ਰਹੇ ਹਨ।ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਸਰਬੱਤ ਖ਼ਾਲਸਾ ਵੀ ਬੁਲਾਇਆ ਜਾ ਸਕਦਾ ਹੈ। ਬਰਗਾੜੀ ਗੋਲ਼ੀਕਾਂਡ ਵਾਲੀ ਥਾਂ ‘ਤੇ ਪੱਕੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਸੇ ਸਥਾਨ ‘ਤੇ ਹਰ ਵੇਲੇ ਕੀਰਤਨ ਤੇ ਕਥਾ ਆਰੰਭ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਅਜਿਹਾ ਮੋਰਚੇ ਵਿੱਚ ਲਗਾਤਾਰ ਪਹੁੰਚ ਰਹੀ ਸੰਗਤ ਦੀ ਮੰਗ ‘ਤੇ ਕੀਤਾ ਗਿਆ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਉਹ ਪੰਥਕ ਲੀਡਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਅੰਤਮ ਫੈਸਲਾ ਕਰਨਗੇ। ਸਰਬੱਤ ਖ਼ਾਲਸਾ ਸਮੁੱਚੇ ਸਿੱਖ ਭਾਈਚਾਰੇ ਦਾ ਇਕੱਠ ਹੁੰਦਾ ਹੈ। ਦਾਦੂਵਾਲ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਰੁਖ਼ ‘ਤੇ ਵੀ ਨਿਰਭਰ ਕਰਦਾ ਹੈ। ਬੇਅਦਬੀ ਮਾਮਲਿਆਂ ਦਾ ਰੋਸ ਪ੍ਰਗਟ ਕਰ ਰਹੇ ਸਿੱਖਾਂ ‘ਤੇ ਚੱਲੀ ਗੋਲ਼ੀ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਰਕਰਾਂ ਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਅਹਿਮ ਖੁਲਾਸਾ ਕੀਤਾ ਹੈ। ਨੌਜਵਾਨ ਨੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਸਰਕਾਰ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਕੋਲ ਖੁਲਾਸਾ ਕੀਤਾ ਹੈ ਕਿ ਅਕਾਲੀ ਆਗੂਆਂ ਤੇ ਪੁਲਿਸ ਕਰਮਚਾਰੀਆਂ ਨੇ ਉਸ ਦੇ ਬਿਆਨ ਦਰਜ ਹੀ ਨਹੀਂ ਹੋਣ ਦਿੱਤੇ।

ਜੈਤੋ ਦੇ ਰੋੜੀ ਕਪੂਰਾ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ ਉਹ 14 ਅਕਤੂਬਰ, 2015 ਨੂੰ ਕੋਟਕਪੂਰਾ ਚੌਕ ਵਿੱਚ ਸੰਗਤ ਨਾਲ ਲੰਗਰ ਲੈ ਕੇ ਆਇਆ ਸੀ। ਉਸ ਸਮੇਂ ਪੁਲਿਸ ਨੇ ਲੋਕਾਂ ਨੂੰ ਉੱਥੋਂ ਖਦੇੜਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਇਸੇ ਦੌਰਾਨ ਉਸ ਦੇ ਪੱਟ ਵਿੱਚ ਗੋਲ਼ੀ ਵੀ ਲੱਗੀ। ਬੂਟਾ ਸਿੰਘ ਨੇ ਦੱਸਿਆ ਕਿ ਗੋਲ਼ੀ ਕਾਰਨ ਜ਼ਖ਼ਮੀ ਹੋਣ ਦੇ ਬਾਵਜੂਦ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਇਲਾਜ ਵੀ ਕਰਵਾਉਣ ਵੀ ਨਹੀਂ ਦਿੱਤਾ ਗਿਆ।

ਉਸ ਨੇ ਦੱਸਿਆ ਕਿ ਉਸ ਨੂੰ ਬਿਆਨ ਵੀ ਨਹੀਂ ਦਰਜ ਕਰਵਾਉਣ ਦਿੱਤੇ ਗਏ। ਬੂਟਾ ਸਿੰਘ ਨੇ ਦੱਸਿਆ ਕਿ ਪੁਲਿਸ ਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਉਸ ਨੂੰ ਬਿਆਨ ਦਰਜ ਨਹੀਂ ਕਰਵਾਉਣ ਦਿੱਤੇ। ਉਹ ਅੱਜ ਐੱਸਆਈਟੀ ਸਾਹਮਣੇ ਆਪਣੇ ਪੱਟ ਵਿੱਚ ਲੱਗੀ ਗੋਲ਼ੀ ਵੀ ਨਾਲ ਲੈ ਕੇ ਆਇਆ। ਬੂਟਾ ਸਿੰਘ ਤੋਂ ਇਲਾਵਾ ਪੀੜਤਾਂ ਮੇਵਾ ਸਿੰਘ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਕਾਰਵਾਈ ਤੋਂ ਜ਼ਖ਼ਮੀ ਹੋਣ ‘ਤੇ ਉਹ ਪਹਿਲਾਂ ਵੀ ਪ੍ਰਸ਼ਾਸਨ ਨੂੰ ਮਿਲੇ ਸਨ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਬਰਗਾੜੀ ਵਿੱਚ ਨਵੀਂ ਐਸਆਈਟੀ ਕੋਲ ਆਪਣੇ ਬਿਆਨ ਦਰਜ ਕਰਵਾਉਣ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲਿਸ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਸਰਕਾਰ ਉਨ੍ਹਾਂ ਦੀ ਮਦਦ ਕਰੇ।

ਐਸਆਈਟੀ ਦੇ ਮੈਂਬਰ ਸਤਿੰਦਰ ਸਿੰਘ (ਐਸਐਸਪੀ ਕਪੂਰਥਲਾ) ਨੇ ਦੱਸਿਆ ਕਿ ਬਰਗਾੜੀ ਤੇ ਬਹਿਬਲ ਗੋਲ਼ੀਕਾਂਡ ਸਬੰਧੀ ਕੋਈ ਵੀ ਚਸ਼ਮਦੀਦ ਗਵਾਹ ਜਾਂ ਆਮ ਲੋਕ ਆਪਣੇ ਬਿਆਨ ਦਰਜ ਕਰਵਾਉਣ ਲਈ ਬਰਗਾੜੀ ਵਿੱਚ ਆ ਸਕਦੇ ਹਨ। ਐਸਆਈਟੀ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦਰਜ ਕੀਤੇ ਗਏ ਤਕਰੀਬਨ 50 ਗਵਾਹਾਂ ਨੂੰ ਬਿਆਨ ਦੇਣ ਲਈ ਸੰਮਣ ਕੀਤਾ ਹੋਇਆ ਹੈ। ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤੋਂ ਬਿਨਾ ਕੋਈ ਵੀ ਫ਼ਰੀਦਕੋਟ ਹੈਡਕੁਆਰਟਰ ਜਾ ਕੇ ਅਪਣੇ ਬਿਆਨ ਲਿਖਾ ਸਕਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ