BREAKING NEWS
Search

ਮਿਲਖਾ ਸਿੰਘ ਤੋਂ ਬਾਅਦ ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਨਾਲ ਜਿੱਥੇ ਆਏ ਦਿਨ ਲੱਖਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਉਥੇ ਹੀ ਕੁਝ ਪਰਸਿੱਧ ਹਸਤੀਆਂ ਵੀ ਕਿਸੇ ਨਾ ਕਿਸੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਰਹੀਆਂ ਹਨ, ਆਏ ਦਿਨ ਕਿਸੇ ਨਾ ਕਿਸੇ ਮਸ਼ਹੂਰ ਹਸਤੀ ਦੀ ਮੌਤ ਦੀ ਖਬਰ ਨਾਲ ਲੋਕਾਂ ਨੂੰ ਇਕ ਗਹਿਰਾ ਝਟਕਾ ਲੱਗਦਾ ਹੈ। ਜਿੱਥੇ ਬਹੁਤ ਸਾਰੀਆਂ ਫਿਲਮ ਜਗਤ, ਖੇਲ ਜਗਤ, ਸੰਗੀਤ ਜਗਤ, ਸਾਹਿਤਕ ਜਗਤ ਅਤੇ ਹੋਰ ਕਈ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਰਿਹਾ ਹੈ ਉਥੇ ਹੀ ਕੁਝ ਹਸਤੀਆਂ ਕੁਦਰਤੀ ਮੌਤ ਨਾਲ ਵੀ ਸਾਨੂੰ ਸਦੀਵੀ ਵਿਛੋੜਾ ਦੇ ਰਹੀਆਂ ਹਨ। ਇਨ੍ਹਾਂ ਹਸਤੀਆਂ ਦੇ ਦੁਨੀਆ ਛੱਡਣ ਨਾਲ ਇਨ੍ਹਾਂ ਦੇ ਖੇਤਰਾਂ ਵਿੱਚ ਜੋ ਘਾਟਾ ਪੈ ਰਿਹਾ ਹੈ ਉਹ ਹੁਣ ਕਦੇ ਵੀ ਪੂਰਾ ਨਹੀਂ ਹੋ ਸਕਦਾ।

ਜਿੱਥੇ ਪਹਿਲਾਂ ਹੀ ਵਿਸ਼ਵ ਭਰ ਵਿੱਚ ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ ਓਥੇ ਹੀ ਹੁਣ ਇਕ ਹੋਰ ਪ੍ਰਸਿੱਧ ਪੰਜਾਬੀ ਹਸਤੀ ਡਾਕਟਰ ਜੋਧ ਸਿੰਘ ਦੀ ਅਚਾਨਕ ਹੋਈ ਮੌਤ ਦੀ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਜੋਧ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਸਨ ਅਤੇ ਸਿੱਖ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਸਨ ਅੱਜ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਹਨ।

ਡਾਕਟਰ ਜੋਧ ਸਿੰਘ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉੱਤੇ ਸਿੱਖ ਸਿਧਾਂਤਕ ਚਿੰਤਨ ਨਾਲ ਜੁੜੀਆਂ ਹੋਈਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਰਹਿ ਚੁੱਕੇ ਸਨ ਅਤੇ ਪੰਜਾਬੀ ਦੇ ਵਿਕਾਸ ਲਈ ਉਹਨਾਂ ਨੇ ਭਾਰਤੀ ਪੰਜਾਬੀ ਕਾਨਫਰੰਸ ਦੇ ਕਨਵੀਨਰ ਵਜੋਂ ਸੇਵਾ ਵੀ ਨਿਭਾਈ, ਜਿਸ ਦੌਰਾਨ ਉਨ੍ਹਾਂ ਨੇ ਸਰਵ ਭਾਰਤੀ ਪੰਜਾਬੀ ਕਾਨਫਰੰਸ ਨੂੰ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਜਾ ਕੇ ਸਫਲਤਾਪੂਰਵਕ ਨੇਪਰੇ ਚਾੜਨ ਦਾ ਕੰਮ ਵੀ ਬਾਖੂਬੀ ਕੀਤਾ। ਡਾਕਟਰ ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਿੱਖ ਵਿਸ਼ਵਕੋਸ਼ ਵਿਭਾਗ ਦੇ ਪ੍ਰੋਫੈਸਰ ਵਜੋਂ ਆਏ ਸਨ, ਅਤੇ ਉਨ੍ਹਾਂ ਦੁਆਰਾ ਆਪਣਾ ਅਕਾਦਮਿਕ ਸਫਰ ਹਿੰਦੂ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਅਤੇ ਦਰਸ਼ਨ ਸ਼ਾਸਤਰ ਪ੍ਰਾਪਤ ਕਰ ਕੇ ਸ਼ੁਰੂ ਕੀਤਾ ਗਿਆ।

ਡਾਕਟਰ ਸਤਨਾਮ ਸਿੰਘ ਸੰਧੂ ਡੀਨ ਭਾਸ਼ਾਵਾਂ ਦੁਆਰਾ ਕਿਹਾ ਗਿਆ ਕਿ ਸਿੱਖ ਚਿੰਤਨ ਅਤੇ ਪੰਜਾਬੀ ਭਾਸ਼ਾ ਵਿਚ ਹੋਣ ਵਾਲੇ ਕੰਮ ਦਾ ਯੁੱਗ ਡਾਕਟਰ ਜੋਧ ਸਿੰਘ ਦੇ ਜਾਣ ਨਾਲ ਹੀ ਸਮਾਪਤ ਹੋ ਗਿਆ ਹੈ। ਡਾਕਟਰ ਜੋਧ ਸਿੰਘ ਨੇ ਗੁਰਬਾਣੀ ਅਤੇ ਸਿੱਖ ਚਿੰਤਨ ਦਰਸ਼ਨ ਤੇ ਕਾਫੀ ਕੰਮ ਕੀਤਾ ਅਤੇ ਇਨ੍ਹਾਂ ਕੰਮਾਂ ਵਿੱਚ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅੰਗਰੇਜ਼ੀ ਭਾਸ਼ਾ ਵਿਚ ਤਰਜਮਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਿੰਦੀ ਵਿੱਚ ਤਰਜ਼ਮ ਕੀਤਾ, ‌ ਅਤੇ ਦਸਮ ਗ੍ਰੰਥ ਦੀਆਂ ਬਾਣੀਆਂ ਤੇ ਵੀ ਕਈ ਮਹੱਤਵਪੂਰਨ ਕੰਮ ਕੀਤੇ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਿੱਖ ਜਗਤ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।