BREAKING NEWS
Search

ਮਾਂ ਤੇ ਭਰਾ ਦੀਆਂ ਲੋਥਾਂ ਦੇਖ ਧੀ ਨੇ ਵੀ ਕਰਤਾ ਇਹ ਕੰਮ – ਤਾਜਾ ਵੱਡੀ ਖਬਰ ਨਾਲ ਕੰਬਿਆਪੰਜਾਬ

ਤਾਜਾ ਵੱਡੀ ਖਬਰ ਨਾਲ ਕੰਬਿਆਪੰਜਾਬ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛਾਪੜੀ ਸਾਹਿਬ ਵਿਖੇ ਚਾਰਾ ਕੁਤਰਣ ਵਾਲੇ ਟੋਕੇ ‘ਚ ਆਏ ਕਰੰਟ ਨੇ ਮਾਂ ਪੁੱਤ ਦੀ ਜਾਨ ਲੈ ਲਈ। ਜਦੋਂਕਿ ਪਰਿਵਾਰ ਦੀਆਂ ਦੋ ਮੌਤਾਂ ਦੀ ਖਬਰ ਸੁਣ ਕੇ ਧੀ ਨੇ ਵੀ। ਜ ਹਿ ਰ। ਪੀ ਲਿਆ ਜਿਸ ਨੂੰ। ਗੰ ਭੀ ਰ। ਹਾਲਤ। ਵਿਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਇਸ ਦੁਖਾਂਤ ਤੋਂ ਬਾਅਦ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਮ੍ਰਿਤਕਾ ਦਾ ਪਤੀ ਦੁਬਈ ‘ਚ ਹੈ।

ਜਾਣਕਾਰੀ ਅਨੁਸਾਰ ਪਿੰਡ ਛਾਪੜੀ ਸਾਹਿਬ ਦਾ ਜਸਪਾਲ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਹੋਇਆ ਹੈ ਜਿਸ ਦੀ ਪਤਨੀ ਨਿਰਮਲ ਕੌਰ ਘਰ, ਖੇਤੀਬਾੜੀ ਤੇ ਮਾਲ ਡੰਗਰ ਦਾ ਕੰਮਕਾਰ ਦੇਖਦੀ ਸੀ। ਸ਼ਨਿੱਚਰਵਾਰ ਸਵੇਰੇ ਪਸ਼ੂਆਂ ਲਈ ਚਾਰਾ ਕੁਤਰਦਿਆਂ ਟੋਕੇ ਵਾਲੀ ਮੋਟਰ ਸ਼ਾਰਟ ਹੋਣ ਕਾਰਨ ਉਹ ਅਚਾਨਕ ਕਰੰਟ ਦੀ ਲਪੇਟ ‘ਚ ਆ ਗਈ। ਮਾਂ ਨੂੰ ਡਿੱਗਾ ਵੇਖ ਜਦੋਂ ਉਸ ਦਾ 19 ਸਾਲਾ ਲੜਕਾ ਸੁਰਜੀਤ ਸਿੰਘ ਉਸ ਨੂੰ ਚੁੱਕਣ ਲੱਗਾ ਤਾਂ ਉਹ ਵੀ ਕਰੰਟ ਦੀ ਲਪੇਟ ‘ਚ ਆ ਗਿਆ। ਦੋਵਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਹਾਲਾਂਕਿ ਪਿੰਡ ਵਾਸੀ ਦੋਵਾਂ ਕਸਬਾ ਫਤਿਆਬਾਦ ਦੇ ਨਿੱਜੀ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ। ਜਦੋਂ ਮਾਂ-ਪੁੱਤਰ ਦੀਆਂ ਲੋਥਾਂ ਘਰ ਪੁੱਜੀਆਂ ਤਾਂ ਨਿਰਮਲ ਕੌਰ ਦੀ ਧੀ ਮਨਦੀਪ ਕੌਰ ਨੇ ਇਹ ਸਦਮਾ ਸਹਾਰ ਨਾ ਸਕੀ ਤੇ ਘਰ ‘ਚ ਪਈ। ਜ਼ ਹਿ ਰੀ ਲੀ। ਦਵਾਈ ਨਿਗਲ ਲਈ ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਮੌਕੇ ‘ਤੇ ਪਹੁੰਚੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਮ ਤੋਂ ਇਲਾਵਾ ਮਨਜਿੰਦਰ ਸਿੰਘ ਮਿੰਟੂ, ਸੁਖਵਿੰਦਰ ਸਿੰਘ, ਮਗਵੰਤ ਸਿੰਘ ਆਦਿ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਸਪਾਲ ਸਿੰਘ ਦਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੇ ਜਸਪਾਲ ਸਿੰਘ ਤੇ ਇਸ ਹਾਦਸੇ ਨਾਲ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।