BREAKING NEWS
Search

ਮਸ਼ਹੂਰ ਪੰਜਾਬੀ ਗਾਇਕ ਗਿਪੀ ਗਰੇਵਾਲ ਦਾ ਲੁੱਕਿਆ ਹੋਇਆ ਇਹ ਸੱਚ ਆਇਆ ਸਾਹਮਣੇ

ਗਿਪੀ ਗਰੇਵਾਲ ਦਾ ਲੁੱਕਿਆ ਹੋਇਆ ਇਹ ਸੱਚ

ਗਿੱਪੀ ਗਰੇਵਾਲ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਅਤੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਪਰ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ ਇਸ ਮੁਕਾਮ ‘ਤੇ ਵੀ ਪਹੁੰਚ ਜਾਣਗੇ।ਇਕ ਸ਼ੋਅ ਵਿਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਅਤੇ ਆਪਣੀ ਪ ਰਸ ਨਲ ਜਿੰਦਗੀ ਦੇ ਕਈ ਲੁਕੇ ਹੋਏ ਸੱਚ ਸਾਂਝੇ ਕੀਤੇ । ਲੋਕ ਗੀਤ ਨਾਲ ਆਪਣੀ ਪਛਾਣ ਬਨਾਉਣ ਵਾਲੇ ਗਿੱਪੀ ਗਰੇਵਾਲ ਨੇ ਕਾਲਜ ਸਮੇਂ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ‘ਮੈਂ ਕਦੇ ਜ਼ਿੰਦਗੀ ‘ਚ ਵੀ ਨਹੀਂ ਸੀ ਸੋਚਿਆ ਕਿ ਗਾਇਕ ਬਣਾਂਗਾ।

ਉਨ੍ਹਾਂ ਦੱਸਿਆ ਕਿ ਬਾਰਵੀਂ ਤੋਂ ਬਾਅਦ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਲੱਗ ਪਏ ਸਨ’ । ਪਰ ਕਾਲਜ ‘ਚ ਪੜ੍ਹਦੇ ਸਮੇਂ ਉਹ ਅਕਸਰ ਸਟੇਜ ਸ਼ੋਅ ਅਤੇ ਹੋਰ ਕਈ ਸੱਭਿਆਚਾਰਕ ਗਤੀਵਿਧੀਆਂ ‘ਚ ਹਿੱਸਾ ਲੈਂਦੇ ਹੁੰਦੇ ਸਨ ।ਹੋਟਲ ਮੈਨੇਜਮੈਂਟ ਦੇ ਕੋਰਸ ਦੌਰਾਨ ਉਨ੍ਹਾਂ ਨੇ ਕਿਚਨ ‘ਚ ਵੀ ਕੰਮ ਕੀਤਾ ਅਤੇ ਇਸ ਦੇ ਨਾਲ ਹੀ ਹਾਊਸ ਕੀਪਿੰਗ ਅਤੇ ਹੋਰ ਕੰਮ ਵੀ ਕਰਦੇ ਸਨ ।

ਦਿੱਲੀ ਦੇ ਇੱਕ ਹੋਟਲ ‘ਚ ਇੱਕ ਸ਼ੈੱਫ ਦੇ ਤੌਰ ‘ਤੇ ਵੀ ਕੰਮ ਕਰਦੇ ਰਹੇ ਸਨ ਗਿੱਪੀ ਗਰੇਵਾਲ ।ਪਰ ਹੋਟਲ ‘ਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਫੀਲਡ ‘ਚ ਜਦੋਂ ਤੱਕ ਉਹ ਕਾਮਯਾਬੀ ਹਾਸਿਲ ਕਰਨਗੇ,ਉਦੋਂ ਤੱਕ ਬੁੱਢੇ ਹੋ ਜਾਣਗੇ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕੰਮ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਓਹਨਾ ਨੇ ਆਪਣੀ ਜਿੰਦਗੀ ਦਾ ਇਕ ਲੁ ਕਿਆ ਹੋਇਆ ਸੱਚ ਸਾਂਝਾ ਕਰਦੇ ਹੋਏ ਦੱਸਿਆ ਕੇ ਉਹ ਵੇਟਰ ਦੇ ਤੌਰ ‘ਤੇ ਵੀ ਕੰਮ ਕਰਦੇ ਰਹੇ ਸਨ ।

ਗਾਇਕੀ ਦੇ ਖੇਤਰ ‘ਚ ਵੀ ਨਾਲੋਂ ਨਾਲ ਅਤੁਲ ਸ਼ਰਮਾ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਪਰ ਅੱਜ ਜਿਸ ਮੁਕਾਮ ‘ਤੇ ਹਨ ਉਸ ਬਾਰੇ ਕਦੇ ਨਹੀਂ ਸੀ ਸੋਚਿਆ ਕਿ ਪ੍ਰਮਾਤਮਾ ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਾਉਣਗੇ ।ਗੁਰਦਾਸ ਮਾਨ ਅਤੇ ਕੁਲਦੀਪ ਮਾਣਕ ਹੋਰਾਂ ਨੂੰ ਗਿੱਪੀ ਫਾਲੋ ਕਰਦੇ ਹਨ ਅਤੇ ਇਸ ਦੇ ਨਾਲ ਹੀ ਅਮਰ ਸਿੰਘ ਚਮਕੀਲਾ ਨੂੰ ਵੀ ਬਹੁਤ ਸੁਣਦੇ ਸਨ ।

ਗਿੱਪੀ ਗਰੇਵਾਲ ਦੀ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ,ਕਿਉਂਕਿ ਜਦੋਂ ਗਿੱਪੀ ਗਰੇਵਾਲ ਨੌਵੀਂ ‘ਚ ਪੜ੍ਹਦੇ ਸਨ ਅਤੇ ਉਨ੍ਹਾਂ ਦੇ ਪਿਤਾ ਬੀਮਾਰ ਹੋ ਗਏ ਸਨ ਅਤੇ ਸਾਰਾ ਪਰਿਵਾਰ ਹਸਪਤਾਲ ‘ਚ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਪੈਰਾ ਲਾਈਸਿਸ ਦਾ ਅ ਟੈ ਕ ਹੋ ਗਿਆ ਸੀ ।

ਉਨ੍ਹਾਂ ਦੇ ਪਿਤਾ ਜੀ ਵੀ ਚਾਹੁੰਦੇ ਸਨ ਕਿ ਉਹ ਕਲਾਕਾਰ ਬਣਨ ।ਹੁਣ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹ ਲੋੜ ਤੋਂ ਵੱਧ ਰੁੱਝ ਗਏ ਹਨ ਕਿਉਂਕਿ ਰੁਝੇਵਿਆਂ ਕਾਰਨ ਉਹ ਆਪਣੇ ਪਰਿਵਾਰ ਵਾਲਿਆਂ ਨੁੰ ਸਮਾਂ ਨਹੀਂ ਦੇ ਪਾਉਂਦੇ ।ਆਪਣੇ ਪਿਤਾ ਨੂੰ ਅੱਜ ਵੀ ਮਿਸ ਕਰਦੇ ਨੇ ਕਿਉਂਕਿ ਉਨ੍ਹਾਂ ਦੀ ਇਸ ਕ ਮੀ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ।