ਪਲਾਂ  ਚ ਖੁਸ਼ੀਆਂ ਬਦਲੀਆਂ ਮਾਤਮ ਚ 

ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ , ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਹਜ਼ਾਰਾਂ ਦੀ ਸੜਕ ਹਾਦਸਿਆਂ ਦੇ ਵਿੱਚ,  ਜਾ ਬਹੁਤ ਸਾਰੇ  ਵਿਆਹਾਂ ਤੇ ਹੋਏ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਤਰ੍ਹਾ ਖਬਰ ਜੋ ਖੁਸ਼ੀਆਂ ਨੂੰ ਗਮੀ ਵਿੱਚ ਬਦਲ  ਦਿੰਦੀ ਹੈ ਉਸ ਖਬਰ ਨੂੰ ਸੁਣ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਵਿਆਹ ਦੇ ਸ਼ਗਨਾਂ ਵਿਚ ਹੋਇਆ ਹੈ। ਜਿੱਥੇ ਪਲਾਂ ਵਿਚ ਹੀ ਕੀਰਨੇ ਪੈਣ ਲੱਗੇ ਤੇ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਅੰਮ੍ਰਿਤਸਰ ਦੇ ਗਿਰਜਾਘਰ ਚ ਸਥਿਤ ਚਰਚ ਦੀ ਹੈ। ਜਿੱਥੇ ਇਕ 35 ਸਾਲਾ ਪਾਸਟਰ ਪ੍ਰਿੰਸ ਅਠਵਾਲ ਆਪਣੇ ਮਾਮਾ ਰਾਜਪਾਲ ਕੋਲ ਆਪਣੀ ਭੈਣ ਦੇ ਵਿਆਹ ਦੇ ਲਈ ਮੈਰਿਜ ਪੈਲੇਸ ਦੀ ਗੱਲ ਕਰਨ ਆਇਆ ਸੀ।

ਜਿਸ ਤੇ ਕਾਂਗਰਸ ਆਗੂ ਰਣਦੀਪ ਸਿੰਘ ਗਿੱਲ ਨੇ ਸੱਤ ਅੱਠ ਸਾਥੀਆਂ ਨਾਲ ਮਿਲ ਕੇ ਕਰੀਬ 20  ਗੋ -ਲੀ- ਆਂ।  ਚਲਾਈਆਂ। ਇਸ ਘਟਨਾ ਤੋਂ ਬਾਅਦ ਪ੍ਰਿੰਸ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪ੍ਰਿੰਸ ਦੇ ਪਰਿਵਾਰ ਨੇ ਦੱਸਿਆ ਕਿ ਰਣਦੀਪ ਸਿੰਘ ਨਾਲ ਪਿ੍ੰਸ ਦਾ ਤਾਲਾਬੰਦੀ ਦੋਰਾਨ।  ਝ-ਗ- ੜਾ।  ਹੋਇਆ ਸੀ । ਕਿਉਂਕਿ ਪ੍ਰਿੰਸ ਨੇ ਰਣਜੀਤ ਨੂੰ ਚਰਚ ਆਉਣ ਤੋਂ ਮਨ੍ਹਾ ਕੀਤਾ ਸੀ।

ਇਸ ਗੱਲ ਤੋਂ ਰਣਦੀਪ ਨਰਾਜ਼ ਸੀ।ਇਸ ਗੱਲ ਲਈ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਦੋਹਾਂ ਵਿਚਕਾਰ ਸਮਝੌਤਾ ਕਰਵਾਇਆ ਗਿਆ ਸੀ। ਅਜਿਹਾ  ਕਰਨ ਵਾਲਾ ਰਣਜੀਤ ਬਾਬਾ ਖੇਤਰਪਾਲ ਜੀ ਸ਼ਕਤੀਦਲ ਆਲ ਇੰਡੀਆ ਦਾ ਚੇਅਰਮੈਨ ਵੀ ਹੈ। ਕ੍ਰਿਸ਼ਚਨ ਸਮਾਜ ਮੋਰਚਾ ਦੇ ਆਗੂ ਜਸਪਾਲ ਸਿੰਘ ਅਤੇ ਪ੍ਰਿੰਸ ਦੇ ਵੱਡੇ ਭਰਾ ਨੇ ਦੱਸਿਆ ਕਿ ਰਣਜੀਤ ਅਤੇ ਪ੍ਰਿੰਸ ਦੀ ਆਪਸੀ।  ਰੰ -ਜਿ- ਸ਼।  ਤੇ ਚਲਦੇ ਰਣਦੀਪ ਨੇ।  ਗੋ-ਲੀ- ਆਂ।  ਚਲਾਈਆਂ ਹਨ। ਪ੍ਰਿੰਸ ਆਪਣੇ ਮਾਂ-ਪਿਉ ਦਾ ਇਕਲੌਤਾ ਪੁੱਤਰ ਸੀ। ਜਿਸ ਧੀ ਭੈਣ ਦਾ 9 ਦਸੰਬਰ ਨੂੰ ਵਿਆਹ ਹੋਣ ਵਾਲਾ ਹੈ। ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ।


                                       
                            
                                                                   
                                    Previous Postਔਰਤ ਨੇ ਬਚੀ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਸ਼ੁਰੂ ਕੀਤੀਆਂ ਇਹ ਅਜੀਬੋ ਗਰੀਬ ਹਰਕਤਾਂ , ਦੁਨੀਆਂ ਤੇ ਚਰਚਾ
                                                                
                                
                                                                    
                                    Next Postਇਸ ਕਾਰਨ SDO ਦੇ ਕਮਰੇ ਚ ਧਰਨੇ ਤੇ ਪ੍ਰੀਵਾਰ ਸਮੇਤ ਬੈਠਾ ਇਹ ਆਦਮੀ – ਸਾਰੇ ਪਾਸੇ ਚਰਚਾ
                                                                
                            
               
                            
                                                                            
                                                                                                                                            
                                    
                                    
                                    



