BREAKING NEWS
Search

ਪੰਜਾਬ: ਧੀ ਦੇ ਪ੍ਰੇਮੀ ਨੂੰ ਮਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਤਾਰਿਆ ਮੌਤ ਦੇ ਘਾਟ, ਮੁੰਡੇ ਦੀ ਮਾਂ ਨੇ ਦਿੱਤਾ ਬਿਆਨ

ਆਈ ਤਾਜ਼ਾ ਵੱਡੀ ਖਬਰ 

ਅਕਸਰ ਲੋਕਾਂ ਵਲੋ ਆਪਸੀ ਦੁਸ਼ਮਣੀ ਦੇ ਚਲਦਿਆਂ ਕਈ ਵਾਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਆਏ ਦਿਨ ਹੀ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਧੀ ਦੇ ਪ੍ਰੇਮੀ ਨੂੰ ਮਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਤਾਰਿਆ ਮੌਤ ਦੇ ਘਾਟ, ਮੁੰਡੇ ਦੀ ਮਾਂ ਨੇ ਦਿੱਤਾ ਬਿਆਨ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੁਢਲਾਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਬੇਰਹਿਮੀ ਨਾਲ ਕਰ ਦਿੱਤਾ ਗਿਆ ਹੈ।

ਜਿੱਥੇ ਧੀ ਦੇ ਪ੍ਰੇਮੀ ਨੂੰ ਮਾਂ ਨੇ ਦੋਸਤਾਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਰੁਕਸਾਨਾ ਪਤਨੀ ਬਿੰਦਰ ਖਾਨ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਦੇ 20 ਸਾਲਾ ਪੁੱਤਰ ਅਰਮਾਨ ਖਾਨ ਦੇ ਜਿੱਥੇ ਪ੍ਰੇਮ ਸੰਬੰਧ ਸੁਮਨਦੀਪ ਕੌਰ ਦੇ ਨਾਲ ਸਨ, ਜੋ ਕਿ ਲੜਕੀ ਦੀ ਮਾਂ ਨੂੰ ਪਸੰਦ ਨਹੀਂ ਸਨ ਅਤੇ ਇਸ ਦੇ ਚੱਲਦੇ ਹੋਏ ਪਹਿਲਾਂ ਵੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਸਨ।

ਕੱਲ੍ਹ ਜਦੋਂ ਉਨ੍ਹਾਂ ਦਾ ਪੁੱਤਰ ਨੇੜਲੇ ਪਿੰਡ ਫਫੜੇ ਭਾਈਕੇ ਦੇ ਮੇਲੇ ਤੋਂ ਘਰ ਆਇਆ ਸੀ ਤਾਂ ਉਸ ਸਮੇਂ ਹੀ ਉਸ ਨੂੰ ਕਿਸੇ ਦਾ ਫੋਨ ਆਉਣ ਤੇ ਉਹ ਫਿਰ ਘਰ ਤੋਂ ਚਲਾ ਗਿਆ, ਤੇ ਵਾਪਸ ਨਾ ਆਉਣ ਤੇ ਉਸ ਦੀ ਭਾਲ ਕੀਤੀ ਗਈ ਜਿਸ ਦੀ ਲਾਸ਼ ਗੁਰਚਰਨ ਸਿੰਘ ਗੁਰਨੇ ਕਲਾਂ ਦੇ ਖੇਤਾਂ ‘ਚੋਂ ਮੋਟਰ ਦੇ ਕੋਲ ਮਿਲੀ, ਜਿਸ ਦਾ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਸੀ।

ਮ੍ਰਿਤਕ ਨੌਜਵਾਨ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਸੁਮਨਦੀਪ ਕੌਰ ਦੀ ਮਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰਵਾਇਆ ਗਿਆ ਹੈ। ਜਿਸ ਦੇ ਇਕ ਜੀਵਨ ਸਿੰਘ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ। ਲੜਕੀ ਦੀ ਮਾਂ ਵੱਲੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਕਤਲ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।