BREAKING NEWS
Search

ਪੰਜਾਬ ਚ ਹਨੇਰੀ ਮੀਂਹ ਨੇ ਮਚਾਈ ਤਬਾਹੀ ਨਨਾਣ ਭਰਜਾਈ ਨੂੰ ਮਿਲੀ ਏਦਾਂ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਵਿੱਚ ਵਧ ਰਹੀ ਗਰਮੀ ਕਾਰਨ ਪੰਜਾਬੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਪਰ ਅੱਜ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ । ਪੰਜਾਬ ਵਿੱਚ ਵਧ ਰਹੇ ਗਰਮੀ ਦੇ ਪ੍ਰਕੋਪ ਕਾਰਨ ਅਤੇ ਪਈ ਬਾਰਿਸ਼ ਨੇ ਮੌਸਮ ਕਾਫ਼ੀ ਸੁਹਾਵਣਾ ਕਰ ਦਿੱਤਾ ਹੈ । ਪਰ ਬਦਲਿਆ ਮੌਸਮ ਉਸ ਸਮੇਂ ਇਕ ਨਨਾਣ ਭਰਜਾਈ ਦੇ ਲਈ ਖ਼ਤਰਨਾਕ ਸਾਬਤ ਹੋਇਆ ਜਦ ਇਸ ਮੌਸਮ ਕਾਰਨ ਨਨਾਣ ਭਰਜਾਈ ਦੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਲੰਧਰ ਵਿੱਚ ਦੇਰ ਰਾਤ ਆਏ ਤੂਫਾਨ ਕਾਰਨ ਇੱਕ ਘਰ ਦੀ ਉਸਾਰੀ ਦੀਵਾਰ ਗੁਆਡ ਦੇ ਵਿਹੜੇ ਵਿਚ ਸੌਂ ਰਹੇ ਪਰਿਵਾਰਕ ਮੈਂਬਰਾਂ ਉਪਰ ਡਿੱਗ ਪਈ ।

ਜਿਸ ਕਾਰਨ ਮੌਕੇ ਤੇ ਨਨਾਣ ਭਰਜਾਈ ਦੀ ਮੌਤ ਹੋ ਗਈ , ਜਦਕਿ ਤਿੰਨ ਲੋਕ ਇਸ ਪੂਰੀ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਲੰਧਰ ਛਾਉਣੀ ਥਾਣਾ ਸਦਰ ਅਧੀਨ ਆਉਂਦੇ ਪਿੰਡ ਧੀਣਾ ਵਿੱਚ ਬੀਤੀ ਰਾਤ ਪਏ ਮੀਂਹ ਅਤੇ ਹਨੇਰੀ ਕਾਰਨ ਵਾਪਰੇ ਇਸ ਹਾਦਸੇ ਵਿੱਚ ਤਿੰਨ ਮੰਜ਼ਿਲਾ ਬਣੀ ਹੋਈ ਇਮਾਰਤ ਦੀ ਕੰਧ ਡਿੱਗਣ ਨਾਲ ਥੱਲੇ ਆਉਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ।

ਜਦਕਿ ਤਿੰਨ ਲੋਕ ਇਸ ਘਟਨਾ ਦੌਰਾਨ ਜ਼ਖਮੀ ਹੋ ਗਏ , ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਲੋਕਾਂ ਦੀ ਪਛਾਣ ਬੰਧਨਾਂ ਅਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ ਇਸ ਹਾਦਸੇ ਦੌਰਾਨ ਰਾਜ ਕੁਮਾਰ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ । ਜਿਨ੍ਹਾਂ ਮੌਕੇ ਤੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਦੱਸਣਾ ਬਣਦਾ ਹੈ ਕਿ ਰਾਤ ਤੇਜ਼ ਹਵਾਵਾਂ ਚੱਲਣ ਕਾਰਨ ਇਹ ਪਰਿਵਾਰ ਕੋਠੇ ਉਪਰ ਸੁੱਤਾ ਹੋਇਆ ਸੀ ਤੇ ਉਸੇ ਸਮੇਂ ਨਾਲ ਦੇ ਗੁਆਂਢੀਆਂ ਦੀ ਕੰਧ ਉਨ੍ਹਾਂ ਉੱਪਰ ਆ ਕੇ ਡਿੱਗੀ । ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।