BREAKING NEWS
Search

ਪੰਜਾਬ ਚ ਵਾਪਰਿਆ ਕਹਿਰ ਹੋਈ ਇਸ ਮਸ਼ਹੂਰ ਖਿਡਾਰੀ ਦੀ ਕਰੰਟ ਲਗਣ ਨਾਲ ਅਚਾਨਕ ਮੌਤ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਹਾਦਸੇ ਵਧ ਰਹੇ ਹਨ । ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਵਿੱਚ ਹਾਦਸੇ ਵਾਪਰਦੇ ਹਨ । ਹਾਦਸੇ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਵਾਪਰ ਸਕਦੇ ਹਨ ।ਜਦੋ ਵੀ ਹਾਦਸੇ ਵਾਪਰਦੇ ਹਨ, ਕਿਸੇ ਨਾ ਕਿਸੇ ਤਰ੍ਹਾਂ ਦੀ ਤਬਾਹੀ ਜ਼ਰੂਰ ਕਰਦੇ ਹਨ । ਕਦੇ ਇਨ੍ਹਾਂ ਹਾਦਸਿਆਂ ਦੌਰਾਨ ਜਾਨੀ ਨੁਕਸਾਨ ਹੋ ਜਾਂਦਾ ਹੈ ਤੇ ਕਦੇ ਤੇ ਕਦੇ ਮਾਲੀ ਨੁਕਸਾਨ । ਬੇਸ਼ੱਕ ਹਾਦਸਾ ਸ਼ਬਦ ਛੋਟਾ ਜਿਹਾ ਹੈ ਪਰ ਜਿੱਥੇ ਵੀ ਵਾਪਰਦਾ ਹੈ ਤੇ ਜਿਸ ਪਰਿਵਾਰ ਦੇ ਵਿੱਚ ਵਾਪਰਦਾ ਹੈ , ਉਥੇ ਬਰਬਾਦੀ ਜ਼ਰੂਰ ਕਰਦਾ ਹੈ । ਕਈ ਵਾਰ ਕੁਝ ਅਜਿਹੇ ਹਾਦਸੇ ਵੀ ਵਾਪਰਦੇ ਹਨ ਜਿਨ੍ਹਾਂ ਨੂੰ ਵੇਖ ਕੇ ਸਾਡੀ ਰੂਹ ਤੱਕ ਕੰਬ ਉਠਦੀ ਹੈ ਤੇ ਨਾਲ ਹੀ ਸਾਨੂੰ ਝੰਜੋੜ ਕੇ ਵੀ ਰੱਖ ਦਿੰਦੇ ਹਨ ।

ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ । ਜਿੱਥੇ ਕਿ ਬਿਜਲੀ ਦੀਆਂ ਤਾਰਾਂ ਨੇ ਅਜਿਹਾ ਕਰੰਟ ਛੱਡਿਆ ਇੱਕ ਘਰ ਦਾ ਜਗਦਾ ਹੋਇਆ ਚਿਰਾਗ਼ ਸਦਾ ਸਦਾ ਲਈ ਬੁਝ ਗਿਆ । ਦਰਅਸਲ ਰਾਮ ਤੀਰਥ ਦੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਕਰੰਟ ਲੱਗਣ ਨਾਲ ਪਿੰਡ ਕੋਹਲੀ ਤੇ ਇਕ ਨੌਜਵਾਨ ਜੋ ਕਿ ਪਹਿਲਵਾਨ ਸੀ , ਜਿਸ ਦਾ ਨਾਮ ਨਿਸ਼ਾਨ ਸਿੰਘ ਹੈ , ਉਸ ਦੀ ਦਰਦਨਾਕ ਮੌਤ ਹੋ ਗਈ। ਛੱਬੀ ਸਾਲਾਂ ਦੀ ਉਮਰ ਸੀ । ਇਹ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ।

ਜਿਸ ਨੂੰ ਉਸ ਦੇ ਪਰਿਵਾਰ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਸੀ ਤੇ ਦੋਵਾਂ ਭੈਣਾਂ ਦਾ ਇਹ ਇਕਲੌਤਾ ਲਾਡਲਾ ਵੀਰ ਸੀ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਕਾਰ ਸੇਵਾ ਵਾਲਿਆਂ ਵਾਲੇ ਬਾਬਿਆਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਨੇਡ਼ੇ ਪਿੰਡ ਹਰੀਕੇ ਕਲਾਂ ਵਿਖੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਾਉਣ ਵਾਸਤੇ ਹੋਰਾਂ ਨੌਜਵਾਨਾਂ ਦੇ ਨਾਲ ਮਿਲ ਕੇ ਗਿਆ ਸੀ ।

ਜਿੱਥੇ ਬਿਜਲੀ ਦੀਆਂ ਤਾਰਾਂ ਦੇ ਨਾਲ ਲੋਹੇ ਦਾ ਸਰੀਆ ਲੱਗ ਜਾਣ ਕਰਕੇ ਕੁਝ ਨੌਜਵਾਨਾਂ ਨੂੰ ਕਰੰਟ ਲੱਗ ਗਿਆ । ਜਿਸ ਦੇ ਚਲਦੇ ਨਿਸ਼ਾਨ ਸਿੰਘ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਗੰਭੀਰ ਜ਼ਖ਼ਮੀ ਹੋਏ ਤਿੰਨ ਨੌਜਵਾਨਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਫਿਲਹਾਲ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।