BREAKING NEWS
Search

ਪੰਜਾਬ ਚ ਕੋਰੋਨਾ ਦਾ ਕਹਿਰ- ਨਵਾਂਸ਼ਹਿਰ ਤੋਂ ਬਾਅਦ ਹੁਣ ਇਥੇ ਹੋਈ ਦੂਜੀ ਮੌਤ ਸਾਰਾ ਏਰੀਆ ਇਥੇ ਵੀ ਸੀਲ

ਸਾਰਾ ਏਰੀਆ ਇਥੇ ਵੀ ਸੀਲ

ਵਿਸ਼ਵ ਭਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਨਾਲ ਹੁਣ ਪੰਜਾਬ ‘ਚ ਵੀ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਹਨ। ਨਵਾਂਸ਼ਹਿਰ ‘ਚ ਪਹਿਲੀ ਮੌਤ ਹੋਣ ਤੋਂ ਬਾਅਦ ਹੁਣ ਫਗਵਾੜਾ ‘ਚ ਦੂਜੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੀ ਪਛਾਣ ਮੋਹਨ ਲਾਲ ਦੇ ਰੂਪ ‘ਚ ਹੋਈ ਹੈ, ਜੋਕਿ ਪਟੇਲ ਨਗਰ ਫਗਵਾੜਾ ਦਾ ਰਹਿਣ ਵਾਲਾ ਸੀ। ਇੰਗਲੈਂਡ ਤੋਂ ਯਾਤਰਾ ਕਰਕੇ ਵਾਪਸ ਆਇਆ ਸੀ, ਜੋਕਿ ਘਰ ‘ਚ ਹੀ ਮੌਜੂਦ ਸੀ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਫਗਵਾੜਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਮ ਰੀ ਜ਼ ‘ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਪੰਜਾਬ ‘ਚ ਦੂਜੀ ਮੌਤ ਹੋਣ ਤੋਂ ਬਾਅਦ ਫਗਵਾੜਾ ‘ਚ ਵੀ ਇਸ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ‘ਚ ਡ ਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਨਾਲ ਨਵਾਂਸ਼ਹਿਰ ‘ਚ ਪਹਿਲੀ ਮੌਤ ਬੀਤੇ ਦਿਨ ਹੋਈ ਸੀ, ਜਿਸ ਦੀ ਜਾਂਚ ਲਈ ਸੈਂਪਲ ਲਏ ਗਏ ਸਨ ਅਤੇ ਚੰਡੀਗੜ੍ਹ ਵਿਖੇ ਲੈਬ ‘ਚ ਭੇਜੇ ਗਏ ਸਨ। ਅੱਜ ਉਸ ਦੇ ਕੋਰੋਨਾ ਹੋਣ ਦੀ ਪੁ ਸ਼ ਟੀ ਕੀਤੀ ਗਈ ਸੀ। 70 ਸਾਲਾ ਬਜ਼ੁਰਗ ਬਲਦੇਵ ਸਿੰਘ ਨੂੰ ਦੋ ਹਫਤੇ ਪਹਿਲਾ ਇਟਲੀ ਹੁੰਦੇ ਹੋਏ ਜਰਮਨੀ ਤੋਂ ਵਾਪਸ ਆਇਆ ਸੀ ਅਤੇ ਉਸ ਦੇ ਦਿਲ ‘ਚ ਦ ਰ ਦ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੋਸਟ ਗ੍ਰੈਜੁਏਟ

ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ (ਪੀ. ਜੀ. ਆਈ. ਐੱਮ. ਈ. ਆਰ.) ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਉਹ ਸ਼ੂਗਰ ਅਤੇ ਹਾਈ ਬ-ਲੱ-ਡ ਨਾਲ ਪੀ ੜ ਤ ਸੀ ਅਤੇ ਜਾਂਚ ਲਈ ਭੇਜੇ ਗਏ ਸਨ, ਉਸ ਦੇ ਨਮੂਨਿਆਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਨਿਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ। ਪ੍ਰਸ਼ਾਸਨ ਨੇ ਮਾਮਲੇ ਨਾਲ ਲੈਂਦੇ ਹੋਏ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।