BREAKING NEWS
Search

ਪੰਜਾਬ ਚ ਕੋਰੋਨਾ ਕਾਰਨ ਇਥੇ ਲਗੇ ਲਾਸ਼ਾਂ ਦੇ ਢੇਰ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਕੱਲ 15 ਮਈ ਤੱਕ ਤਾਲਾਬੰਦੀ ਲਈ ਆਦੇਸ਼ ਦਿੱਤਾ ਗਿਆ ਸੀ, ਉਥੇ ਹੀ ਕਾਫੀ ਸਮੇਂ ਤੋਂ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਵੱਧ ਪ੍ਰਭਾਵਤ ਹੋਣ ਵਾਲੀ ਜਗ੍ਹਾ ਉਪਰ ਸਰਕਾਰ ਵੱਲੋਂ ਕਰੋਨਾ ਟੈਸਟ ਤੇ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ। ਜਿਸ ਸਦਕਾ ਇਸ ਕਰੋਨਾ ਉਪਰ ਜਲਦੀ ਹੀ ਕਾਬੂ ਪਾਇਆ ਜਾ ਸਕੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਸਪਤਾਲਾਂ ਵਿੱਚ ਆ ਰਹੀ ਆਕਸੀਜਨ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇੰਡਸਟ੍ਰੀਅਲ ਖੇਤਰਾਂ ਵਿੱਚ ਵਰਤੀ ਜਾ ਰਹੀ ਆਕਸੀਜਨ ਦੀ ਸਪਲਾਈ ਨੂੰ ਨਾ ਵਰਤੇ ਜਾਣ ਦਾ ਵੀ ਹੁਕਮ ਲਾਗੂ ਕੀਤਾ ਗਿਆ ਹੈ। ਤਾਂ ਜੋ ਹਸਪਤਾਲਾਂ ਵਿਚ ਮਰੀਜ਼ਾਂ ਦੀ ਜ਼ਰੂਰਤ ਦੇ ਅਨੁਸਾਰ ਆਕਸੀਜਨ ਦੀ ਸਪਲਾਈ ਕੀਤੀ ਜਾ ਸਕੇ।

ਪੰਜਾਬ ਚ ਕੋਰੋਨਾ ਕਾਰਨ ਇਥੇ ਲਗੇ ਲਾਸ਼ਾਂ ਦੇ ਢੇਰ ਛਾਈ ਸੋਗ ਦੀ ਲਹਿਰ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਜਿੱਥੇ ਚਿੰ-ਤਾ ਵਿਚ ਨਜ਼ਰ ਆ ਰਹੀ ਹੈ ਉਥੇ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਆਈ ਖਬਰ ਨੇ ਸੂਬੇ ਦੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਹਸਪਤਾਲ ਵਿਚ 24 ਘੰਟਿਆਂ ਦੌਰਾਨ 34 ਮਰੀਜ਼ਾਂ ਦੀ ਜਾਨ ਕਰੋਨਾ ਕਾਰਨ ਚਲੇ ਗਈ ਹੈ। ਇਨ੍ਹਾਂ ਮਿਰਤਕਾਂ ਵਿਚ 14 ਪਟਿਆਲਾ ਨਾਲ ਸਬੰਧਤ ਅਤੇ 12 ਹੋਰ ਜ਼ਿਲਿਆਂ ਨਾਲ ਸਬੰਧ ਰੱਖਦੇ ਸਨ।

ਮ੍ਰਿਤਕਾਂ ਵਿੱਚ ਅੱਠ ਵਿਅਕਤੀ ਹੋਰ ਸੂਬਿਆਂ ਤੋਂ ਵੀ ਸ਼ਾਮਲ ਸਨ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਸੀ। ਐਤਵਾਰ ਨੂੰ ਪੰਜਾਬ ਵਿੱਚ 157 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਸੂਬੇ ਵਿੱਚ 9317 ਹੋ ਚੁੱਕੀ ਹੈ। ਉਥੇ ਹੀ 5244 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ 7327 ਨਵੇਂ ਕੇਸ ਐਤਵਾਰ ਨੂੰ ਸਾਹਮਣੇ ਆਏ ਹਨ।

ਸੂਬੇ ਅੰਦਰ ਇਹ ਭਿਆਨਕ ਸਥਿਤੀ ਨੂੰ ਵੇਖਦਿਆਂ ਹੋਇਆਂ ਸੂਬੇ ਦੇ ਲੋਕਾਂ ਦੇ ਦਿਲਾਂ ਵਿਚ ਡਰ ਘਰ ਕਰ ਗਿਆ ਹੈ। ਹਸਪਤਾਲ ਦੇ ਕਰੋਨਾ ਆਈਸੋਲੇਸ਼ਨ ਵਾਰਡ ਵਿੱਚ ਆਉਣ ਵਾਲੇ ਮਰੀਜਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੁੰਦੀ ਹੈ। ਹਸਪਤਾਲ ਵਿੱਚ ਆਉਣ ਵਾਲੇ ਅਜਿਹੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਜੋ ਕੋਰੋਨਾ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ।