ਸਾਈਕਲ, ਟਰਾਲੀ ਟਰੈਕਟਰਾਂ ਅਤੇ ਗੱਡੀ ਵਾਲਿਆਂ ਲਈ

ਆਵਾਜਾਈ ਦੇ ਸਾਧਨਾਂ ਦੀ ਵਰਤੋਂ ਇਨਸਾਨ ਵੱਲੋਂ ਇੱਕ ਥਾਂ ਤੋਂ ਦੂਜੀ ਜਗ੍ਹਾ ਜਾਣ ਲਈ ਕੀਤੀ ਜਾਂਦੀ ਹੈ। ਇਸ ਨਾਲ ਅਸੀਂ ਜਲਦੀ ਆਪਣੀ ਮੰਜ਼ਲ ‘ਤੇ ਪਹੁੰਚ ਜਾਂਦੇ ਹਾਂ। ਆਵਾਜਾਈ ਦੇ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਨ ਵੇਲੇ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜਿਨ੍ਹਾਂ ਦੇ ਵਿੱਚ ਗੱਡੀ ਦੀ ਰਜਿਸਟ੍ਰੇਸ਼ਨ, ਪ੍ਰਦੂਸ਼ਣ ਸਰਟੀਫਿਕੇਟ ਆਦਿ ਪੇਪਰਾਂ ਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ। ਪਰ ਪੰਜਾਬ ਦੇ ਇਸ ਸ਼ਹਿਰ ਵਿੱਚ ਇੱਕ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ।

ਜੇਕਰ ਤੁਹਾਡੇ ਵਾਹਨ ਉਪਰ ਇਹ ਚੀਜ਼ ਨਹੀਂ ਲੱਗੀ ਹੋਵੇਗੀ ਤਾਂ ਤੁਸੀਂ ਉਸ ਗੱਡੀ ਨੂੰ ਸੜਕ ‘ਤੇ ਨਹੀਂ ਚਲਾ ਸਕੋਗੇ। ਆਵਾਜਾਈ ਦੇ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਹੋ ਸਕੇ ਅਤੇ ਸੜਕ ਦੁਰਘਟਨਾ ਵਿੱਚ ਕਮੀ ਆ ਸਕੇ ਜਿਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਸਿਵਲ ਰਿੱਟ ਦਾਖ਼ਲ ਕੀਤੀ ਗਈ ਸੀ। ਇਹ ਸਿਵਲ ਰਿੱਟ ਪਟੀਸ਼ਨ ਨੰਬਰ 6842 ਆਫ 2000 ਦੀ ਅਗਵਾਈ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਸੜਕ ਉੱਤੇ ਚੱਲਣ ਵਾਲੇ ਸਾਰੇ ਵਾਹਨਾਂ ਉਪਰ ਰਿਫਲੈਕਟਰ ਲਗਾਏ ਜਾਣਗੇ।

ਇਸ ਹੁਕਮ ਨੂੰ ਰੂਪਨਗਰ ਦੀ ਜ਼ਿਲ੍ਹਾਂ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਸ ਆਦੇਸ਼ ਨੂੰ ਜ਼ਿਲ੍ਹੇ ਦੇ ਵਿੱਚ ਜਾਰੀ ਕੀਤਾ। ਇਸ ਸਰਕਾਰੀ ਹੁਕਮ ਦੇ ਤਹਿਤ ਜ਼ਿਲ੍ਹਾਂ ਰੂਪਨਗਰ ਦੇ ਵਿੱਚ ਕੋਈ ਵੀ ਵਿਅਕਤੀ ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ ਟਰਾਲੀ, ਕਾਰ, ਮੋਟਰਸਾਇਕਲ ਜਾਂ ਕਿਸੇ ਵੀ ਹੋਰ ਗੱਡੀ ਦੇ ਅੱਗੇ ਅਤੇ ਪਿੱਛੇ ਲਾਲ ਰੰਗ ਦੇ ਰਿਫਲੈਕਟਰ ਲਗਾਏ ਬਿਨਾਂ ਨਹੀਂ ਚਲਾ ਸਕਦਾ।

ਇਸ ਦੇ ਨਾਲ ਗੱਡੀ ਦੇ ਅੱਗੇ ਪਿੱਛੇ ਲਾਲ ਰੰਗ ਦੀ ਚਮਕਦਾਰ ਟੇਪ ਵੀ ਲਗਾਈ ਜਾ ਸਕਦੀ ਹੈ। ਇਹ ਸਰਕਾਰੀ ਹੁਕਮ ਆਵਾਜਾਈ ਦੌਰਾਨ ਦੁਰਘਟਨਾਵਾਂ ਨੂੰ ਕੰਟਰੋਲ ਕਰਨ ਲਈ ਲਾਏ ਗਏ ਹਨ। ਇਸਦੇ ਤਹਿਤ ਹੁਣ ਰੂਪਨਗਰ ਦੇ ਰਹਿਣ ਵਾਲੇ ਸਾਰੇ ਨਿਵਾਸੀ ਇਸ ਸਰਕਾਰੀ ਆਦੇਸ਼ ਦੀ ਪਾਲਣਾ ਕਰਨਗੇ। ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਸਾਈਕਲ, ਟਰਾਲੀ ਟਰੈਕਟਰਾਂ ਅਤੇ ਗੱਡੀ ਵਾਲਿਆਂ ਲਈ  ਇਹ ਚੀਜ ਫੋਰਨ ਲਗਵਾਉਣ ਦੇ ਹੁਕਮ ਹੋਏ ਜਾਰੀ
                                                      
                                       
                            
                                                                   
                                    Previous Postਖੇਡਦਿਆਂ ਖੇਡਦਿਆਂ ਮਾਸੂਮ  ਬੱਚੀ ਨੂੰ ਏਦਾਂ ਮਿਲੀ ਮੌਤ , ਸਾਰੇ ਪਿੰਡ ਚ ਛਾਇਆ ਸੋਗ
                                                                
                                
                                                                    
                                    Next Postਅੱਜ ਰਾਤ 8 ਵੱਜ ਕੇ 19 ਮਿੰਟ ਤੇ ਅਸਮਾਨ ਵਿਚ ਹੋਣ ਜਾ ਰਿਹਾ ਅਨੋਖਾ ਕੌਤਕ  – ਤੁਸੀਂ ਵੀ ਦੇਖ ਸਕੋਂਗੇ
                                                                
                            
               
                             
                                                                            
                                                                                                                                             
                                     
                                     
                                    




