BREAKING NEWS
Search

ਪੰਜਾਬ ਚ ਇਥੇ ਮਚੀ ਤਬਾਹੀ 22 ਟਰੈਕਟਰ ਸੜਕੇ ਹੋਏ ਸਵਾਹ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਆਏ ਦਿਨ ਹੀ ਹੋਣ ਵਾਲੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਲੋਕ ਜਿੱਥੇ ਪਹਿਲਾਂ ਹੀ ਕਰੋਨਾ ਦੇ ਚੱਲਦੇ ਹੋਏ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉਥੇ ਹੀ ਵਾਪਰਨ ਵਾਲੀਆ ਘਟਨਾਵਾਂ ਨਾਲ ਲੋਕ ਹੋਰ ਗ਼ਮ ਦੇ ਘੇਰੇ ਵਿਚ ਘਿਰ ਜਾਂਦੇ ਹਨ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਇਸ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਿਆ ਜਾ ਸਕੇ।

ਉਥੇ ਹੀ ਵੱਖ ਵੱਖ ਸਾਹਮਣੇ ਆਉਣ ਵਾਲੇ ਹਾਦਸਿਆਂ ਕਾਰਨ ਲੋਕ ਫਿਰ ਤੋਂ ਆਰਥਿਕ ਮੰਦੀ ਦੇ ਦੌਰ ਵਿਚ ਆ ਜਾਂਦੇ ਹਨ। ਪੰਜਾਬ ਵਿੱਚ ਇੱਥੇ ਮਚੀ ਤ-ਬਾ-ਹੀ ਕਾਰਨ 22 ਟਰੈਕਟਰ ਸੜਕੇ ਸਵਾਹ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਲੰਧਰ ਹਾਈਟਸ ਦੇ ਅਧੀਨ ਆਉਂਦੇ ਪਿੰਡ ਕਾਦੀਆਂਵਾਲੀ ਵਿੱਚ ਉਧੋਪੁਰ ਰੋਡ ਤੇ ਸਥਿੱਤ ਸੰਘਾ ਫਾਰਮ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਸ ਹਾਦਸੇ ਦੌਰਾਨ 22 ਟਰੈਕਟਰ ਅੱਗ ਨਾਲ ਸੜ ਕੇ ਸੁਆਹ ਹੋ ਚੁੱਕੇ ਹਨ।

ਸੰਧੂ ਫਾਰਮ ਦੇ ਮਾਲਕ ਜੰਗ ਬਹਾਦਰ ਸਿੰਘ ਹਰਦੇਵ ਸਿੰਘ ਸਿੰਗਾਰ ਵਾਸੀ ਕਾਦੀਆਂਵਾਲੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਸਾਹਮਣੇ ਆਇਆ। ਇਸ ਘਟਨਾ ਦੀ ਸੂਚਨਾ ਉਹਨਾਂ ਨੂੰ ਰਾਤ ਸਮੇਂ ਅਚਾਨਕ ਮਿਲੀ ਤਾਂ, ਉਹ ਤੁਰੰਤ ਫਾਰਮ ਤੇ ਪਹੁੰਚੇ, ਤਾਂ ਵੇਖਿਆ ਕਿ ਭਿ-ਆ-ਨ-ਕ ਅੱਗ ਸਾਰੇ ਟਰੈਕਟਰਾ ਨੂੰ ਲੱਗੀ ਹੋਈ ਸੀ, ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਗਿਆ।

ਪਰ ਉਸ ਸਮੇਂ ਤਕ ਸੰਘਾ ਫਾਰਮ ਦੇ ਸ਼ੈੱਡ ਵਿੱਚ ਖੜ੍ਹੇ 22 ਟਰੈਕਟਰ ਅੱਗ ਨਾਲ ਬੁਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕੇ ਸਨ। ਪੁਲੀਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਵੀ ਕਨੂੰਨੀ ਕਾਰਵਾਈ ਨਹੀਂ ਕੀਤੀ ਗਈ। ਏਸੀਪੀ ਮੇਜਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਅਜੇ ਤੱਕ ਟਰੈਕਟਰਾਂ ਨੂੰ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।