ਆਈ ਤਾਜਾ ਵੱਡੀ ਖਬਰ

ਦਿਨੋਂ-ਦਿਨ ਵਧ ਰਹੇ ਗੈਰ ਕਾਨੂੰਨੀ ਅਪਰਾਧਾਂ ਨਾਲ ਆਮ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਦਿਨ-ਦਿਹਾੜੇ ਹੋਣ ਵਾਲੇ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਉਹ ਪੂਰੀ ਤਰ੍ਹਾਂ ਇਨ੍ਹਾਂ ਅਪਰਾਧਾਂ ਉੱਤੇ ਠੱਲ ਪਾਉਣ ਵਿੱਚ ਅਸਫਲ ਰਹਿੰਦੇ ਹਨ। ਇਹ ਅਪਰਾਧੀ ਨਿਡਰ ਹੋ ਕੇ ਦਿਨ ਦੇ ਉਜਾਲੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਅੱਖਾਂ ਸਾਹਮਣੇ ਹੀ ਓਹਲੇ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਦਹਿਸ਼ਤ ਫੈਲ ਜਾਂਦੀ ਹੈ।

ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਆਮ ਹੋ ਗਈਆਂ ਹਨ, ਪੰਜਾਬ ਦੀਆਂ ਹਰ ਸੜਕਾਂ ਤੇ ਇਹ ਵਾਰਦਾਤਾਂ ਵਾਪਰਦੀਆਂ ਰਹਿੰਦੀਆ ਹਨ ਅਤੇ ਅਪਰਾਧੀਆਂ ਵੱਲੋਂ ਵਾਰਦਾਤ ਦਾ ਸ਼ਿਕਾਰ ਹੋਏ ਲੋਕਾ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਓਥੇ ਹੀ ਮੰਡੀ ਗੋਬਿੰਦਗੜ੍ਹ ਤੋਂ ਇਹੋ ਜਿਹੀ ਹੀ ਇੱਕ ਘਟਨਾ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੇ ਕਰੀਬ ਕਰੀਬ ਸਵਾ 2 ਵਜੇ ਸ਼ਨੀਵਾਰ ਨੂੰ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਰਬਜੀਤ ਕੌਰ ਪਤਨੀ ਜੋਰਾ ਸਿੰਘ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਗਾਂਧੀ ਨਗਰ ਦੇ ਨਿਵਾਸੀ ਹਨ ਦੇ ਘਰ ਦਾਖਲ ਹੋ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਸਰਬਜੀਤ ਕੌਰ ਨੇ ਦੱਸਿਆ ਕਿ ਇਹ ਅਪਰਾਧੀ ਉਸ ਦੀ ਧੌਣ ਤੇ ਤੇਜ਼ਧਾਰ ਹਥਿਆਰ ਰੱਖ ਕੇ ਘਰ ਤੋਂ 10 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦਾ ਕੜਾ, ਵਾਲੀਆਂ ਅਤੇ 2 ਚੈਨੀਆ ਨੂੰ ਲੁੱਟ ਕੇ ਫਰਾਰ ਹੋ ਗਏ। ਸਰਬਜੀਤ ਕੌਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੁਆਰਾ ਏ ਐਸ ਆਈ ਮੋਹਨ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਦੀ ਮੋਟਰਸਾਈਕਲ ਦੀ ਨੰਬਰ ਪਲੇਟ ਗ਼ਾਇਬ ਸੀ ਅਤੇ ਸਰਬਜੀਤ ਕੌਰ ਦੇ ਬਿਆਨਾਂ ਦੁਆਰਾ ਉਨ੍ਹਾਂ ਨੇ 3 ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਇਕੱਠਾ ਕਰਕੇ ਇਸ ਵਾਰਦਾਤ ਦੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਹੈ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ (ਇਕ ਲੜਕਾ ਅਤੇ ਦੋ ਲੜਕੀਆਂ) ਹਨ ਅਤੇ ਉਹ ਤਿੰਨੋਂ ਹੀ ਸ਼ਾਦੀਸ਼ੁਧਾ ਹਨ ਤੇ ਉਨ੍ਹਾਂ ਦਾ ਲੜਕਾ ਉਨ੍ਹਾਂ ਤੋਂ ਅਲੱਗ ਰਹਿੰਦਾ ਹੈ। ਇਸ ਵਾਰਦਾਤ ਦੌਰਾਨ ਪਿੰਡ ਕੌਲਗੜ੍ਹ ਤੋਂ ਆਈਆਂ ਉਸ ਦੀਆਂ ਦੋਹਤੀਆਂ ਉਸ ਦੇ ਨਾਲ ਸਨ।


                                       
                            
                                                                   
                                    Previous Postਪੰਜਾਬ ਚ ਇਥੇ ਆਏ ਤੇਜ ਅਤੇ ਮੀਂਹ ਨੇ ਮਚਾਈ ਤਬਾਹੀ ਲੱਖਾਂ ਦਾ ਹੋਇਆ ਨੁਕਸਾਨ – ਬਿਜਲੀ ਸਪਲਾਈ ਹੋਈ ਠੱਪ
                                                                
                                
                                                                    
                                    Next Postਪੰਜਾਬ : ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਵਲੋਂ ਹੁਣ ਜਾਰੀ ਹੋਇਆ ਇਹ ਹੁਕਮ
                                                                
                            
               
                             
                                                                            
                                                                                                                                             
                                     
                                     
                                    




