BREAKING NEWS
Search

ਪੁੱਤ ਹੋਣ ਦੇ ਜਸ਼ਨਾਂ ਚ ਰੁੱਝੀ ਹੋਈ ਮਸ਼ਹੂਰ ਡਾਂਸਰ ਸਪਨਾ ਚੋਧਰੀ ਲਈ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਕਿ ਜਦੋਂ ਰੱਬ ਜ਼ਿਆਦਾ ਖੁਸ਼ੀਆਂ ਦੇ ਦਿੰਦਾ ਹੈ ,ਤਾਂ ਕਦੇ ਕਦੇ ਉਨ੍ਹਾਂ ਨੂੰ ਨਜ਼ਰ ਵੀ ਲੱਗ ਜਾਂਦੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਗੱਲ ਕੀਤੀ ਜਾਵੇ ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦੀ, ਥੋੜੇ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਵੀ ਇਕ ਬਹੁਤ ਵੱਡੀ ਖ਼ੁਸ਼ੀ ਦਾ ਆਗਾਜ਼ ਹੋਇਆ ਹੈ। ਸਪਨਾ ਚੌਧਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਕਰਕੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖਬਰ ਸਪਨਾ ਚੌਧਰੀ ਦੀ ਮਾਂ ਵੱਲੋਂ ਸਾਂਝੀ ਕੀਤੀ ਗਈ ਸੀ। ਜਿਸ ਤੋਂ ਬਾਅਦ ਸਪਨਾ ਚੌਧਰੀ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।

ਉਨ੍ਹਾਂ ਦੀ ਖੁਸ਼ੀ ਦੇ ਵਿੱਚ ਇੱਕ ਹੋਰ ਅਜਿਹੀ ਖਬਰ ਆ ਗਈ ਹੈ ।ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਸਪਨਾ ਚੋਧਰੀ ਦੇ ਪਤੀ ਵੀਰੂ ਸ਼ਾਹ ਦੇ ਖਿਲਾਫ਼ ਇਕ ਐਫ਼ਆਈਆਰ ਦਰਜ ਕੀਤੀ ਗਈ ਹੈ।ਇਸ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਿਕ 12 ਅਕਤੂਬਰ ਨੂੰ ਵੀਰੂ ਸ਼ਾਹ ਨੇ ਆਪਣੇ ਸਪੋਟਰਾਂ ਨਾਲ ਮੇਹਮ ਚੋਬੀ ਪਲੇਟਫਾਰਮ ਤੇ ਇਕੱਠਾ ਹੋਣ ਦਾ ਫੈਸਲਾ ਕੀਤਾ ਸੀ।

ਜਦਕਿ ਉਹਨੂੰ ਪਤਾ ਚੱਲ ਗਿਆ ਕਿ ਰਸਤੇ ਚ ਪੁਲਿਸ ਮੌਜੂਦ ਹੈ ,ਤੇ ਇੰਨੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਰਸਤਾ ਬਦਲ ਲਿਆ ਅਤੇ ਫਰਮਾਂਨਾ ਬਾਈਪਾਸ ਵੱਲ ਚਲੇ ਗਏ। ਉਨ੍ਹਾਂ ਦੇ ਨਾਲ 15 ਤੋਂ 18 ਗੱਡੀਆਂ ਵੀ ਸਨ। ਉਨ੍ਹਾਂ ਨੇ ਇਸ ਲਈ ਕੋਈ ਵੀ ਇਜਾਜ਼ਤ ਨਹੀਂ ਲਈ ਸੀ। ਵੀਰੂ ਸ਼ਾਹ 60-65 ਲੋਕਾਂ ਨਾਲ ਬਾਈਪਾਸ ਤੇ ਇਕੱਠੇ ਹੋ ਗਏ ਸਨ।

ਇਸ ਸ਼ਿਕਾਇਤ ਦੇ ਅਧਾਰ ਤੇ ਹੀ ਉਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188/34 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ਲਈ ਉਹ ਕਰੋਨਾ ਵਾਇਰਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਸਪਨਾ ਚੌਧਰੀ ਦੇ ਪਤੀ ਵੀਰੂ ਸ਼ਾਹ ਖਿਲਾਫ covid 19 ਦੇ ਦਿਸ਼ਾ-ਨਿਰਦੇਸ਼ਾਂ ਦੀ ਉ-ਲੰ-ਘ- ਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ ।ਹਰਿਆਣਾ ਦੇ ਮੇਹਮ ਪੁਲਿਸ ਸਟੇਸ਼ਨ ਵਿਚ ਇਕ ਸ਼ਿ-ਕਾ-ਇ- ਤ ਦੇ ਅਧਾਰ ਤੇ ਸਪਨਾ ਚੌਧਰੀ ਦੇ ਪਤੀ ਤੇ ਇਹ ਕੇਸ ਦਰਜ ਕੀਤਾ ਗਿਆ ਹੈ।