BREAKING NEWS
Search

ਪੁੱਤ ਦੇ ਜਨਮ ਦੀ ਖੁਸ਼ੀ ਚ ਚਲ ਰਹੀ ਪਾਰਟੀ ਵਿਚ ਪਿਤਾ ਨੇ ਇਸ ਤਰਾਂ ਦਿਤੀ ਆਪਣੀ ਜਾਨ – ਖੁਸ਼ੀਆਂ ਚ ਪਿਆ ਮਾਤਮ

ਖੁਸ਼ੀਆਂ ਚ ਪਿਆ ਮਾਤਮ

ਕਈ ਵਾਰ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਦੇ ਬਾਰੇ ਵਿਚ ਕੋਈ ਸੁਪਨੇ ਦੇ ਵਿਚ ਵੀ ਸੋਚ ਨਹੀ ਸਕਦਾ। ਕੁਝ ਪਲ੍ਹ ਪਹਿਲਾਂ ਇਨਸਾਨ ਜਸ਼ਨ ਮਨ ਰਿਹਾ ਹੁੰਦਾ ਅਤੇ ਅਗਲੇ ਹੀ ਪਲ ਸਭ ਬਦਲ ਜਾਂਦਾ ਹੈ। ਇਸ ਜਿੰਦਗੀ ਵਿਚ ਕਈ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹੀ ਇਕ ਮਾੜੀ ਖਬਰ ਆ ਰਹੀ ਹੈ ਜਿਥੇ ਇਕ ਘਰ ਵਿਚ ਪੁੱਤ ਦੇ ਜਨਮ ਦੇ ਜਸ਼ਨ ਚਲ ਰਹੇ ਸਨ ਸਭ ਰਿਸਤੇਦਾਰ ਆਏ ਹੋਏ ਸਨ। ਪਰ ਜਿਵੇ ਕਿਸੇ ਦੀ ਖੁਸ਼ੀਆਂ ਨੂੰ ਝੱਟ ਨਜਰ ਲੱਗ ਗਈ ਹੋਵੇ ਅਜਿਹਾ ਕਾਂਡ ਵਾਪਰ ਗਿਆ।

ਘਨੌਰ – ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਦੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਨੌਜਵਾਨ ਚਮਕੌਰ ਸਿੰਘ ਉਮਰ 35 ਨੇ ਪੁਲ ਤੋਂ ਰੱਸੀ ਨਾਲ। ਲ ਟਕ। ਕੇ ਆਪਣੀ ਜੀਵਨ ਲੀਲਾ। ਸ ਮਾ ਪ ਤ। ਕਰ ਲਈ ਹੈ। ਮਿ੍ਰਤਕ ਦੇ ਪਿਤਾ ਸੇਵਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪੀ.ਆਰ.ਟੀ.ਸੀ. ਵਿਚ ਡਰਾਈਵਰ ਸੀ ਤੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰ ਘਰ ਵਿਚ ਆਏ ਹੋਏ ਸਨ ਤੇ ਪਾਰਟੀ ਚਲ ਰਹੀ ਸੀ।

ਉਸੇ ਦੌਰਾਨ ਉਨ੍ਹਾਂ ਦਾ ਲੜਕਾ ਚਮਕੌਰ ਸਿੰਘ 5 ਮਿੰਟ ਲਈ ਕਹਿ ਕੇ ਘਰ ਤੋਂ ਗਿਆ ਅਤੇ ਥੋੜੀ ਦੇਰ ਬਾਅਦ ਥਾਣਾ ਸ਼ੰਭੂ ਤੋਂ ਪੁਲਿਸ ਦਾ ਫ਼ੋਨ ਆ ਗਿਆ ਕਿ ਇੱਕ ਨੌਜਵਾਨ ਦੀ। ਦੇ ਹ। ਪੁਲ ਹੇਠਾਂ ਲਟਕਦੀ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਨੌਜਵਾਨ ਚਮਕੌਰ ਸਿੰਘ ਨੇ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ਤੇ ਸਾਲ ਪਹਿਲਾਂ ਹੀ ਦੂਸਰਾ ਵਿਆਹ ਕਰਵਾਇਆ ਸੀ । ਉਸ ਦੀ ਦੂਸਰੀ ਪਤਨੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਅਤੇ ਉਸ ਦੀ ਹੀ ਪਾਰਟੀ ਚੱਲ ਰਹੀ ਸੀ। ਇਸ ਖਬਰ ਦੇ ਮਿਲਦੀਆਂ ਹੀ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।