BREAKING NEWS
Search

ਪੁਰਾਣੀਆਂ ਕਾਰਾਂ ਹੋਈਆਂ ਬੈਨ ਦਿੱਲੀ ‘ਚ , ਪੰਜਾਬੀਆਂ ਨੂੰ ਲੱਗੀ ਮੌਜ ਕਿਉਂਕਿ ਸਿਰਫ਼ ਇੰਨੇਂ ਹਜ਼ਾਰ ਵਿਚ ਮਿਲ ਰਹੀ ਹੈ ਕਾਰ

ਦਿੱਲੀ ਤੇ ਲਾਗਲੇ ਇਲਾਕਿਆਂ (ਐਨਸੀਆਰ) ਵਿੱਚ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਕਾਰਾਂ ‘ਤੇ ਲੱਗੀ ਰੋਕ ਕਾਰਨ ਹੁਣ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰ ਬਾਜ਼ਾਰ ਸ਼ਿੰਗਾਰੇ ਜਾਣ ਲੱਗੇ ਹਨ। ਕਾਰ ਵਪਾਰੀ ਦਿੱਲੀ ਤੋਂ ਘੱਟ ਕੀਮਤ ‘ਤੇ ਕਾਰਾਂ ਖ਼ਰੀਦ, ਇੱਥੇ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।,,,,,, ਦਰਅਸਲ, ਸੁਪਰੀਮ ਕੋਰਟ ਨੇ ਬੀਤੇ ਦਿਨ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਦਿੱਲੀ ਤੇ ਐਨਸੀਆਰ ਵਿੱਚ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਹੁਣ ਨਹੀਂ ਚੱਲਣਗੇ।

ਅਦਾਲਤ ਨੇ ਆਵਾਜਾਈ ਵਿਭਾਗ ਨੂੰ ਅਜਿਹੇ ਵਾਹਨਾਂ ਦੀ ਸ਼ਨਾਖ਼ਤ ਕਰਨ ਤੇ ਜ਼ਬਤ ਕੀਤੇ ਜਾਣ ,,,,,, ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਦੇਸ਼ ਦੀ ਸਿਖਰਲੀ ਅਦਾਲਤ ਦੇ ਹੁਕਮ ਕਾਰਨ ਪੁਰਾਣੇ ਵਾਹਨਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੋ ਗਏ ਹਨ।

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 15 ਸਾਲ ਤਕ ਡੀਜ਼ਲ ਤੇ ਪੈਟਰੋਲ ਵਾਹਨ ਚਲਾਏ ਜਾ ਸਕਦੇ ਹਨ। ਦਿੱਲੀ ਵਿੱਚ ਹਰ ਸਾਲ ਤਕਰੀਬਨ ਦੋ ਲੱਖ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸੇ ਹਿਸਾਬ ਨਾਲ ਵਾਹਨ ਆਪਣਾ ਵੇਲਾ ਵੀ ਵਿਹਾਅ ਰਹੀਆਂ ਹਨ ਪਰ ਫਿਲਹਾਲ ਕਾਰ ਡੀਲਰ 8-9 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਤੇ 12-13 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਦੀ ਖਰੀਦੋ-ਫਰੋਖ਼ਤ ਹੀ ਕਰ ਰਹੇ ਹਨ, ਜਿਨ੍ਹਾਂ ਵਿੱਚ ਚੰਗੀ ਕਮਾਈ ਦੀ ਵੀ ਆਸ ਹੁੰਦੀ ਹੈ।

ਡੀਲਰਾਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਕਾਰਾਂ ਪਹਿਲਾਂ ਹੀ ਬਾਜ਼ਾਰ ਦੇ ਮੁਕਾਬਲੇ 15 ਤੋਂ 30 ਫ਼ੀਸਦ ਸਸਦੀਆਂ ਹੁੰਦੀਆਂ ਹਨ। ,,,,,, ਜਦਕਿ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਹੋਰ ਕਮਾਈ ਦੀ ਗੁੰਜਾਇਸ਼ ਹੈ। ਲੁਧਿਆਣਾ ਦੇ ਕਾਰ ਡੀਲਰ ਵਿੱਕੀ ਮੁਤਾਬਕ ਉਹ ਫ਼ਿਲਹਾਲ ਉਨ੍ਹਾਂ ਕਾਰਾਂ ਦਾ ਹੀ ਵਪਾਰ ਕਰ ਰਹੇ ਹਨ ਜੋ 10 ਤੇ 15 ਸਾਲ ਤੋਂ ਘੱਟ ਪੁਰਾਣੀਆਂ ਹਨ। ਡੀਲਰ ਦੂਜੇ ਸੂਬੇ ਵਿੱਚ ਜਾਣ ਲਈ ਕੋਈ ਇਤਰਾਜ਼ ਨਾ ਹੋਣ ਸਬੰਧੀ ਪ੍ਰਮਾਣ ਪੱਤਰ (ਐਨਓਸੀ) ਦੀ ਸਮੱਸਿਆ ਆ ਰਹੀ ਹੈ।

ਇਹਨਾਂ ਹੁਕਮਾਂ ਦਾ ਕਰਕੇ ਜਿਹੜੀ ਕਾਰ ਪੰਜਾਬ ਦੇ ਕਾਰ ਬਜਾਰਾਂ ਵਿਚ ਤਕਰੀਬਨ 3 ਲੱਖ ਦੀ ਮਿਲਦੀ ਹੈ ਉਹ ਤੁਹਾਨੂੰ ਦਿਲੀ ਦੇ ਵਿਚ 1ਲੱਖ 25 ਹਜਾਰ ਤੋਂ ਲੈ ਕੇ 1ਲਖ 50 ਹਜਾਰ ਤਕ ਆਸਾਨੀ ਨਾਲ ਮਿਲ ਜਾਵੇਗੀ ਜਿਹੜੀ ਕਾਰ ਤੁਹਾਂਨੂੰ ਪੰਜਾਬ ਚ 1ਲਖ ਦੀ ਮਿਲਦੀ ਹੈ ਓਸੇ ਹਾਲਤ ਦੀ ਕਾਰ ਤੁਹਾਨੂੰ ਦਿਲੀ ਚ 50 ਤੋਂ 60 ਹਜਾਰ ਤਕ ਮਿਲ ਜਾਵੇਗੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ