BREAKING NEWS
Search

ਨਵੀਂ ਨਵੇਲੀ ਲਾੜੀ ਇਸ ਤਰਾਂ ਹੋ ਗਈ ਫਰਾਰ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਫੈਲੀ ਕਰੋਨਾ ਬਹੁਤ ਸਾਰੇ ਦੇਸ਼ਾਂ ਵਿੱਚ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਉਥੇ ਹੀ ਇਸ ਕਰੋਨਾ ਦੇ ਚਲਦੇ ਹੋਏ ਭਾਰਤ ਵਿੱਚ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿੱਥੇ ਬਹੁਤ ਖਰਚੇ ਵਾਲੇ ਵਿਆਹ ਦੀ ਜਗ੍ਹਾ ਸਾਦੇ ਵਿਆਹਾਂ ਨੇ ਲੈ ਲਈ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇ ਕੇ ਚੰਗਾ ਇਨਸਾਨ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਹਰ ਮਾਂ-ਬਾਪ ਵਲੋ ਆਪਣੇ ਬੱਚਿਆਂ ਦੇ ਵਿਆਹ ਦਾ ਸੁਪਨਾ ਦੇਖਿਆ ਜਾਂਦਾ ਹੈ ਜਿਸ ਨੂੰ ਖੁਸ਼ੀ ਦੇ ਨਾਲ ਪੂਰਾ ਕੀਤਾ ਜਾਂਦਾ ਹੈ।

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਨਵੀਂ ਨਵੇਲੀ ਲਾੜੀ ਇਸ ਤਰ੍ਹਾਂ ਫਰਾਰ ਹੋ ਗਈ ਕਿ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜਿਲ੍ਹੇ ਦੇ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਵਿਚੋਂ ਆਈ ਹੈ।

ਦੱਸਿਆ ਗਿਆ ਹੈ ਕਿ ਰਾਮਪੁਰ ਰੇਸਕਾ ਦੇ ਇੱਕ ਪਿੰਡ ਵਿੱਚ ਸਥਿਤ ਪ੍ਰਾਚੀਨ ਮੰਦਰ ਵਿੱਚ ਪਟੇਹਰਾ ਖੇਤਰ ਦੇ ਇਕ ਪਿੰਡ ਦੇ ਵਿਅਕਤੀ ਨੇ ਆਪਣੀ ਇੱਕ ਲੜਕੀ ਦਾ ਵਿਆਹ ਕਰਕੇ ਵਿਦਾਈ ਕੀਤੀ ਸੀ। ਇਸ ਉਪਰੰਤ ਜਦੋਂ ਲਾੜੀ ਲਾੜੇ ਨਾਲ ਆਪਣੇ ਸਹੁਰੇ ਘਰ ਵਿਚ ਆਈ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਬੀਮਾਰ ਹੋਣ ਦਾ ਬਹਾਨਾ ਬਣਾ ਦਿੱਤਾ। ਉਸ ਦੀ ਸਿਹਤ ਖਰਾਬ ਹੋਣ ਦੀ ਗੱਲ ਮੰਨ ਕੇ ਉਸਦੇ ਪਤੀ ਵੱਲੋਂ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਇਲਾਜ ਨਹੀਂ ਕਰਵਾਇਆ ਅਤੇ ਆਪਣੇ ਪੇਕਿਆਂ ਦੇ ਰਸਤੇ ਵੱਲ ਚੱਲ ਪਈ ਤੇ ਉਸ ਸਮੇਂ ਹੀ ਉਸ ਦੇ ਪ੍ਰੇਮੀ ਅਤੇ ਉਸ ਦੇ ਦੋਸਤਾਂ ਵੱਲੋਂ ਲੜਕੇ ਦੀ ਕੁੱਟਮਾਰ ਕੀਤੀ ਗਈ ਅਤੇ ਲਾੜੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।

ਲਾੜੀ ਵੱਲੋਂ ਇਹ ਸਾਰਾ ਪਲੈਨ ਇਕ ਫਿਲਮੀ ਕਹਾਣੀ ਵਾਂਗ ਕੀਤਾ ਗਿਆ ਸੀ। ਲਾੜੇ ਦੇ ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਵਾਪਰੀ ਇਸ ਘਟਨਾ ਦੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ।