BREAKING NEWS
Search

ਦੇਖੋ ਕੱਚੇ ਬੰਦਿਆਂ ਲਈ ਆਹ ਕਿਹੜਾ ਕੰਮ ਕਰਨ ਲਗਾ ਅਮਰੀਕਾ ਦਾ ਟਰੰਪ ਔਖਾ ਹੁਣ ਤਾਂ ..

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਤਾਜੀਆਂ ਤੇ ਸੱਚੀਆਂ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ‘ਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ ਜਾਵੇ। ਮਿਡਟਰਮ ਚੋਣਾਂ ਤੋਂ ਪਹਿਲਾਂ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਨਵੇਂ ਸਿਰੇ ,,,,,, ਤੋਂ ਵਧਦੇ ਦਬਾਅ ਦੇ ਵਿਚਾਲੇ ‘ਐਕਸਯੋਸ ਆਨ ਐੱਚਬੀਓ’ ‘ਤੇ ਰਾਸ਼ਟਰਪਤੀ ਦੀ ਇਹ ਟਿੱਪਣੀ ਆਈ ਹੈ।

ਟਰੰਪ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ‘ਤੇ ਧਿਆਨ ਕੇਂਦਰਿਤ ਕਰਨ ਨਾਲ ਸਮਰਥਕਾਂ ਨੂੰ ਨਵੇਂ ਸਿਰੇ ਨਾਲ ਊਰਜਾ ਮਿਲੇਗੀ ਤੇ ਰਿਪਬਲਿਕਨ ਮੈਂਬਰਾਂ ਨੂੰ ਸੰਸਦ ‘ਤੇ ਆਪਣੇ ਕੰਟਰੋਲ ਬਣਾਏ ਰੱਖਣ ‘ਚ ਮਦਦ ਮਿਲੇਗੀ। ਜਨਮ ਦੇ ਆਧਾਰ ‘ਤੇ ਮਿਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਮੁੱਦੇ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾ,,,,,,  ਸਕਦੀ ਹੈ। ਇਸ ‘ਚ ਸੰਵਿਧਾਨ ਦਾ ਸੋਧ ਨੂੰ ਬਦਲਣ ਦੀ ਰਾਸ਼ਟਰਪਤੀ ਦੀ ਇਕ ਪੱਖੀ ਸਮਰਥਾ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਅਮਰੀਕੀ ਸੰਵਿਧਾਨ ਦਾ 14ਵੀਂ ਸੋਧ ਅਮਰੀਕਾ ‘ਚ ਜਨਮੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ।

ਅਜਿਹੇ ਕਿਸੇ ਕਾਰਜਕਾਰੀ ਹੁਕਮ ਦੀ ਜਾਇਜ਼ਤਾ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਵਾਈਟ ਹਾਊਸ ਦੇ ਵਕੀਲ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਇਸ ਨੂੰ ਕਰ ਸਕਦਾ ਹਾਂ, ਸਿਰਫ ਇਕ ਕਾਰਜਕਾਰੀ ਹੁਕਮ ਨਾਲ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਸਪੱਸ਼ਟ ,,,,,, ਨਹੀਂ ਹੈ ਕਿ ਕਿੰਨੀ ਤੇਜ਼ੀ ਨਾਲ ਉਹ ਕਾਰਜਕਾਰੀ ਹੁਕਮ ‘ਤੇ ਕਾਰਵਾਈ ਕਰਨਗੇ।