ਤਾਜਾ ਵੱਡੀ ਖਬਰ

ਕਿਹਾ ਜਾਂਦਾ ਹੈ ਕਿ ਬਗੈਰ ਸੁਪਨੇ ਦੇ ਇਨਸਾਨ ਅਧੂਰਾ ਹੁੰਦਾ ਹੈ ਕਿਉਂਕਿ ਸੁਪਨੇ ਹੀ ਹੁੰਦੇ ਹਨ ਜੋ ਇਨਸਾਨ ਵਿਚ ਜਿਊਣ ਦੀ ਇੱਛਾ ਨੂੰ ਪੈਦਾ ਕਰਦੇ ਹਨ। ਇਨ੍ਹਾਂ ਸੁਪਨਿਆਂ ਨੂੰ ਪ੍ਰਾਪਤ ਕਰਨ ਵਾਸਤੇ ਇਨਸਾਨ ਆਪਣੀਆਂ ਕੋਸ਼ਿਸ਼ਾਂ ਕਰਦਾ ਹੈ ਅਤੇ ਕੋਸ਼ਿਸ਼ਾਂ ਦੇ ਸਦਕਾ ਹੀ ਉਸ ਨੂੰ ਆਪਣੀ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਉਹ ਇਨਸਾਨ ਕੋਸ਼ਿਸ਼ ਨਾ ਕਰੇ ਅਤੇ ਇੱਕੋ ਜਗ੍ਹਾ ਥੱਕ ਹਾਰ ਕੇ ਬੈਠ ਜਾਵੇ ਤਾਂ ਉਸ ਦੀ ਜ਼ਿੰਦਗੀ ਖਤਮ ਹੋਣ ਕੰਢੇ ਪਹੁੰਚ ਜਾਂਦੀ ਹੈ। ਆਪਣੇ ਜੀਵਨ ਦੌਰਾਨ ਇਨਸਾਨ ਕਈ ਤਰ੍ਹਾਂ ਦੇ ਸੁਪਨੇ ਲੈਂਦਾ ਹੈ ਜਿਨ੍ਹਾਂ ਵਿਚੋਂ ਇਕ ਸੁਪਨਾ ਗੱਡੀ ਖਰੀਦਣ ਦਾ ਵੀ ਹੁੰਦਾ ਹੈ।

ਪਰ ਅੱਜਕਲ੍ਹ ਦੇ ਮਹਿੰਗਾਈ ਭਰੇ ਸਮੇਂ ਦੇ ਵਿਚ ਗੱਡੀ ਖਰੀਦਣਾ ਇਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਪਰ ਹੁਣ ਇੱਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਬੇਹੱਦ ਹੈਰਾਨ ਰਹਿ ਜਾਵੇਗਾ। ਸੰਸਾਰ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਦੇ ਮਾਲਕ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਹੁਣ ਲੋਕ ਇੱਕ ਕੁਆਇਨ ਦੇ ਨਾਲ ਹੀ ਕਾਰ ਖ਼ਰੀਦ ਸਕਣਗੇ। ਮਿਲੀ ਖਾਸ ਜਾਣਕਾਰੀ ਮੁਤਾਬਕ ਟੈਸਲਾ ਦੇ ਸੀਈਓ ਐਲਨ ਮਸਕ ਨੇ ਕਿਹਾ ਹੈ ਕਿ ਅਮਰੀਕਾ ਵਿਚ ਲੋਕ ਹੁਣ ਇੱਕ ਬਿੱਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ।

ਦੱਸ ਦੇਈਏ ਕਿ ਦੁਨੀਆਂ ਭਰ ਦੀ ਮਸ਼ਹੂਰ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਨੇ ਇਕ ਮਹੀਨਾ ਪਹਿਲਾਂ ਹੀ ਬਿੱਟਕੁਆਇਨ ਨੂੰ ਭੁਗਤਾਨ ਦੇ ਰੂਪ ਵਿਚ ਸਵੀਕਾਰ ਕਰਨਾ ਸ਼ੁਰੂ ਕਰ ਲਿਆ ਹੈ। ਇਸ ਮਸ਼ਹੂਰ ਕੰਪਨੀ ਨੇ ਪਹਿਲਾਂ ਤੋਂ ਹੀ ਬਿੱਟਕੁਆਇਨ ਦੇ ਵਿਚ ਡੇਢ ਅਰਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ। ਜੇਕਰ ਅੱਜ ਕੱਲ ਦੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਬਿੱਟਕੁਆਇਨ ਦੀ ਕੀਮਤ 56 ਹਜ਼ਾਰ ਡਾਲਰ ਤੋਂ ਵੀ ਵੱਧ ਹੈ।

ਜਿਸ ਤੋਂ ਭਾਵ ਕਿ ਇੱਕ ਬਿੱਟਕੁਆਇਨ ਤੋਂ ਵੀ ਘੱਟ ਕੀਮਤ ‘ਤੇ ਅਸੀਂ ਟੈਸਲਾ ਕਾਰ ਦਾ ਬੇਸ ਮਾਡਲ ਖਰੀਦ ਸਕਾਂਗੇ। ਜ਼ਿਕਰਯੋਗ ਹੈ ਕਿ ਬਿੱਟਕੁਆਇਨ ਇੱਕ ਕ੍ਰਿਪਟੋਕਰੰਸੀ ਹੈ ਜਿਸ ਨੂੰ ਟੈਸਲਾ ਸਮੇਤ ਕਈ ਹੋਰ ਵੱਡੀਆਂ ਕੰਪਨੀਆਂ ਵੱਲੋਂ ਡਿਜ਼ੀਟਲ ਕਰੰਸੀ ਦੇ ਰੂਪ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਸਾਲਾਂ ਦੌਰਾਨ ਅਮਰੀਕਾ ਤੋਂ ਇਲਾਵਾ ਕਈ ਹੋਰ ਦੇਸ਼ ਵੀ ਭੁਗਤਾਨ ਦੇ ਬਦਲ ਦੇ ਰੂਪ ਕ੍ਰਿਪਟੋਕਰੰਸੀ ਨੂੰ ਅਪਣਾ ਲੈਂਣਗੇ।

Home  ਤਾਜਾ ਖ਼ਬਰਾਂ  ਦੁਨੀਆਂ ਦੇ ਚੋਟੀ ਦੇ ਅਮੀਰ ਐਲਨ ਮਸਕ ਨੇ ਕਰਤਾ ਅਜਿਹਾ ਐਲਾਨ ਸਰਕਾਰਾਂ ਤੱਕ ਹੋ ਗਈਆਂ ਹੈਰਾਨ – ਹੋ ਗਈ ਸਾਰੇ ਪਾਸੇ ਚਰਚਾ
                                                      
                              ਤਾਜਾ ਖ਼ਬਰਾਂ                               
                              ਦੁਨੀਆਂ ਦੇ ਚੋਟੀ ਦੇ ਅਮੀਰ ਐਲਨ ਮਸਕ ਨੇ ਕਰਤਾ ਅਜਿਹਾ ਐਲਾਨ ਸਰਕਾਰਾਂ ਤੱਕ ਹੋ ਗਈਆਂ ਹੈਰਾਨ – ਹੋ ਗਈ ਸਾਰੇ ਪਾਸੇ ਚਰਚਾ
                                       
                            
                                                                   
                                    Previous Post15 ਲੱਖ ਰੁਪਏ ਇਸ ਕਾਰਨ ਗੈਸ ਦੇ ਸਟੋਪ ਤੇ ਸਾੜ ਦਿੱਤੇ – ਸਾਰੇ ਪਾਸੇ ਹੋ ਗਈ ਚਰਚਾ
                                                                
                                
                                                                    
                                    Next Postਪੰਜਾਬ ਚ ਇਥੇ ਲਗੀ ਇਹ ਪਾਬੰਦੀ – ਹੋ ਜਾਵੋ ਸਾਵਧਾਨ , ਆਈ ਤਾਜਾ ਵੱਡੀ ਖਬਰ
                                                                
                            
               
                             
                                                                            
                                                                                                                                             
                                     
                                     
                                    



