BREAKING NEWS
Search

ਦੀਵਾਲੀ ਬੰਪਰ ਨੇ ਖੋਲ੍ਹੀ ਬਠਿੰਡਾ ਦੇ ਗਰੀਬ ਪਰਿਵਾਰ ਦੀ ਕਿਸਮਤ, ਜਿੱਤਣ ਵਾਲੀ ਗਰੀਬੀ ਕਾਰਨ ਪੜ੍ਹਾਈ ਛੱਡਣ ਲਈ ਸੀ ਮਜਬੂਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੀਵਾਲੀ ਬੰਪਰ ਨੇ ਖੋਲ੍ਹੀ ਬਠਿੰਡਾ ਦੇ ਗਰੀਬ ਪਰਿਵਾਰ ਦੀ ਕਿਸਮਤ, ਡੇਢ ਕਰੋੜ ਜਿੱਤਣ ਵਾਲੀ ਲਖਵਿੰਦਰ ਕੌਰ ਗਰੀਬੀ ਕਾਰਨ ਪੜ੍ਹਾਈ ਛੱਡਣ ਲਈ ਸੀ ਮਜਬੂਰ

ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਨੇ ਬਠਿੰਡਾ ਵਿਚ ਇਕ ਗਰੀਬ ਪਰਿਵਾਰ ਦੇ ਸਾਰੇ ਦੁੱਖ ,,,,, ਦੂਰ ਕਰ ਦਿੱਤੇ। ਇਸ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਇਹ ਦੀਵਾਲੀ ਉਨ੍ਹਾਂ ਲਈ ਇੰਨੀਆਂ ਖੁਸ਼ੀਆਂ ਲੈ ਕੇ ਆਵੇਗੀ। ਪਰਿਵਾਰ ਦੀ ਲੜਕੀ ਲਖਵਿੰਦਰ ਕੌਰ ਨੇ ਪਹਿਲੀ ਵਾਰ ਲਾਟਰੀ ਪਾਈ ਸੀ ਤੇ ਡੇਢ ਕਰੋੜ ਦਾ ਇਨਾਮ ਨਿਕਲ ਆਇਆ। ਦਰਅਸਲ, ਇਸ ਲੜਕੀ ਦਾ ਪਿਤਾ ਪੰਜਾਬ ਪੁਲਿਸ ਵਿਚ ਹੋਮਗਾਰਡ ਹੈ।

ਤਨਖ਼ਾਹ ਘੱਟ ਹੋਣ ਤੇ ਪਰਿਵਾਰ ਵੱਡਾ ਹੋਣ ਕਰ ਕੇ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਲਖਵਿੰਦਰ ਕੌਰ ਅੱਗੇ ਪੜ੍ਹਨ ਚਾਹੁੰਦੀ ਸੀ ਪਰ ਆਰਥਿਕ ਤੰਗੀ ਉਸ ਦੇ ਰਾਹ ਚ ਰੋੜਾ ਬਣ ਰਹੀ ਸੀ। ਹੁਣ ਪਰਿਵਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ। ਲਖਵਿੰਦਰ ਕੌਰ ਦਾ ਕਹਿਣਾ ਹੈ ਕਿ ਹੁਣ ਉਹ ਅੱਗੇ ਪੜ੍ਹ ਸਕੇਗੀ।

ਉਸ ਨੂੰ ਤਾਂ ਉਮੀਦ ਹੀ ਨਹੀਂ ਸੀ ਤੇ ਪ੍ਰਮਾਤਮਾ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਖੋਲ੍ਹ ਦੇਵੇਗਾ। ਲਖਵਿੰਦਰ ਦਾ ਕਹਿਣਾ ਹੈ ਕਿ ,,,,, ਉਹ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ। ਹੁਣ ਉਹ ਸਭ ਤੋਂ ਪਹਿਲਾਂ ਨਵਾਂ ਘਰ ਲੈਣਗੇ। ਉਨ੍ਹਾਂ ਨੇ ਬੜੀ ਗਰੀਬੀ ਵੇਖੀ ਹੈ। ਹੁਣ ਉਨ੍ਹਾਂ ਦੇ ਦਿਨ ਬਦਲ ਜਾਣਗੇ।