ਆਈ ਤਾਜਾ ਵੱਡੀ ਖਬਰ 

ਜਦੋਂ ਮੰਜ਼ਿਲ ਵੱਡੀ ਹੋਵੇ ਤਾਂ ਉਸ ਨੂੰ ਪਾਉਣ ਦੇ ਲਈ ਰਸਤਾ ਕਾਫੀ ਲੰਬਾ ਹੋ ਜਾਂਦਾ ਹੈ। ਜਿਸ ਨੂੰ ਸਰ ਕਰਨ ਦੇ ਲਈ ਸਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਨਾਲ ਹੀ ਇਸ ਦੌਰਾਨ ਸਾਡਾ ਬਹੁਤ ਸਾਰਾ ਸਮਾਂ ਵੀ ਵਰਤੋਂ ਵਿੱਚ ਆਉਂਦਾ ਹੈ। ਪਰ ਇਸ ਲੰਬੇ ਸੰਘਰਸ਼ ਦੌਰਾਨ ਸਾਨੂੰ ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੁੰਦਾ ਹੈ ਬਦਲਦੇ ਹੋਏ ਮੌਸਮ ਦੀ ਮਾ-ਰ ਤੋਂ ਬਚਣ ਦੇ ਵਾਸਤੇ ਹਰ ਦਮ ਤਿਆਰ ਰਹਿਣਾ। ਕਿਉਂਕਿ ਜੇਕਰ
ਅਸੀਂ ਅਜਿਹਾ ਨਹੀਂ ਕਰਦੇ ਤਾਂ ਬਦਲਦਾ ਹੋਇਆਂ ਮੌਸਮ ਸਾਡੀ ਮੰਜ਼ਿਲ ਦੇ ਰਾਸਤੇ ਦੀ ਉਹ ਰੁਕਾਵਟ ਬਣ ਜਾਵੇਗਾ ਜਿਸ ਨੂੰ ਤੋੜ ਪਾਉਣਾ ਸਾਡੇ ਲਈ ਬੇਹੱਦ ਔਖਾ ਹੋਵੇਗਾ।  ਮੌਜੂਦਾ ਸਮੇਂ ਕੁਝ ਇਹੋ ਜਿਹੇ ਹਾਲਾਤ ਹੀ ਦਿੱਲੀ ਦੀਆਂ ਬਰੂਹਾਂ ਨੂੰ ਡੱਕ ਕੇ ਬੈਠੇ ਹੋਏ ਕਿਸਾਨਾਂ ਦੇ ਲਈ ਬਣਨ ਵਾਲੇ ਸਨ ਪਰ ਉਨ੍ਹਾਂ ਇਸ ਦਾ ਤੋੜ ਲੱਭ ਲਿਆ। ਕਿਉਂਕਿ ਹੁਣ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈ ਅਤੇ ਸਰਦੀ ਤੋਂ ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਜਿਸ ਦਾ ਮੁਕਾਬਲਾ ਕਰਨ ਦੇ ਲਈ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸ਼ੁਰੂ ਕੀਤਾ ਗਿਆ ਹੈ।

ਇਸ ਦੌਰਾਨ ਕਿਸਾਨਾਂ ਵੱਲੋਂ ਜਿੱਥੇ ਆਰਜ਼ੀ ਤੌਰ ‘ਤੇ ਝੌਂਪੜੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਅੰਦਰ ਪੱਖੇ, ਵਾਟਰ ਕੂਲਰ, ਏ.ਸੀ. ਤੋਂ ਇਲਾਵਾ ਕਈ ਹੋਰ ਸਹੂਲਤਾਂ ਵੀ ਮੌਜੂਦ ਹੋਣਗੀਆਂ ਉੱਥੇ ਹੀ ਕਿਸਾਨਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਮਹਿੰਗੇ ਭਾਅ ਦੀਆਂ ਏ.ਸੀ. ਵਾਲੀਆਂ ਟਰਾਲੀਆਂ ਵੀ ਇਸ ਅੱਤ ਦੀ ਗਰਮੀ ਦੇ ਵਿੱਚ ਕਿਸਾਨਾਂ ਨੂੰ ਠੰਡਕ ਦੇਣ ਦਾ ਕੰਮ ਕਰਨਗੀਆਂ। ਪਰ ਹੁਣ ਅੱਕੇ ਹੋਏ ਕਿਸਾਨਾਂ ਵੱਲੋਂ ਇੱਥੇ ਬਾਰਡਰ ਉਪਰ ਹੀ ਪੱਕੇ ਮਕਾਨਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਾਸਤੇ ਪੰਜਾਬ ਤੋਂ ਮਿਸਤਰੀਆਂ ਨੂੰ ਲਿਆਂਦਾ ਜਾ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਹ ਉਦੋਂ ਤਕ ਇੱਥੇ ਹੀ ਡੇਰਾ ਜਮਾ ਕੇ ਬੈਠੇ ਰਹਿਣਗੇ। ਸਰਕਾਰ ਵੱਲੋਂ ਮੰਗਾਂ ਮੰਨ ਲੈਣ ਤੋਂ ਬਾਅਦ ਉਹ ਇੱਥੇ ਬਣਾਏ ਜਾਣ ਵਾਲੇ ਪੱਕੇ ਮਕਾਨਾਂ ਦੀ ਇੱਕ ਇੱਕ ਇੱਟ ਆਪਣੇ ਨਾਲ ਵਾਪਿਸ ਲੈ ਜਾਣਗੇ। ਇੱਥੇ ਮਕਾਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਇੱਟਾਂ ਉੱਪਰ ਪੀਐਂਡਐੱਚ(ਪੰਜਾਬ ਐਂਡ ਹਰਿਆਣਾ) ਅੰਕਿਤ ਹੋਵੇਗਾ।


                                       
                            
                                                                   
                                    Previous Postਅੰਬਾਨੀਆਂ ਦਾ ਕਰਕੇ ਪੰਜਾਬ ਚ ਹੁਣ ਇਹ ਪਿਆ ਭੀਚਕੜਾ – ਸਾਰੇ ਪਾਸੇ ਹੋ ਗਈ ਲਾਲਾ ਲਾਲਾ
                                                                
                                
                                                                    
                                    Next Postਪੰਜਾਬ  ਚ ਵਾਪਰਿਆ ਕਹਿਰ ਨੌਜਵਾਨਾਂ ਨੂੰ ਚੜਦੀ ਕਲਾਂ ਚ ਇਸ ਤਰਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ
                                                                
                            
               
                             
                                                                            
                                                                                                                                             
                                     
                                     
                                    




