ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਜਿੱਥੇ ਬਹੁਤ ਸਾਰੇ ਅਪਰਾਧੀਆਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਉਥੇ ਹੀ ਉਹ ਆਪਣੇ ਕੀਤੇ ਗਏ ਗੁਨਾਹਾਂ ਦੇ ਕਾਰਨ ਪੁਲਸ ਦੇ ਹੱਥ ਆ ਜਾਂਦੇ ਹਨ ਅਤੇ ਕਾਨੂੰਨੀ ਕਾਰਵਾਈ ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ। ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਪੁਖਤਾ ਇੰਤਜਾਮ ਕੀਤੇ ਜਾਂਦੇ ਹਨ ਜਿਸ ਨਾਲ ਸੂਬੇ ਵਿੱਚ ਅਮਨ ਅਤੇ ਸ਼ਾਂਤੀ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ। ਉਥੇ ਹੀ ਅਪਰਾਧੀਆਂ ਵੱਲੋਂ ਵੀ ਕੀਤੇ ਹੋਏ ਗੁਨਾਹਾਂ ਨੂੰ ਛੁਪਾਉਣ ਲਈ ਹੋਰ ਗੁਨਾਹ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਪਰ ਕਹਿੰਦੇ ਹਨ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ, ਇਸ ਲਈ ਉਹ ਉਸ ਦੀ ਪਕੜ ਵਿੱਚ ਆ ਹੀ ਜਾਂਦੇ ਹਨ। ਹੁਣ ਕੈਦੀ ਨੂੰ ਜੇਲ ਵਿਚ ਦੋਸਤ ਵੱਲੋਂ ਇੱਕ ਮੋਬਾਇਲ ਅਤੇ 12 ਸਿਮ ਇੱਥੇ ਲਕੋ ਕੇ ਦੇਣ ਜਾ ਰਹੇ ਦਾ ਪਤਾ ਲੱਗ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਜੇਲ੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਜੇਲ੍ਹ ਵਿੱਚ ਇੱਕ ਕੈਦੀ ਲੁੱਟ-ਖੋਹ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹੈ। ਇਹ ਕੈਦੀ ਸੁਰਜੀਤ ਸਿੰਘ ਜਿੱਥੇ ਕਈ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਹੈ ਉੱਥੇ ਹੀ ਉਸ ਦਾ ਇਕ ਦੋਸਤ ਰਮਨਜੀਤ ਸਿੰਘ ਉਸ ਨੂੰ ਮਿਲਣ ਵਾਸਤੇ 5 ਜੁਲਾਈ ਨੂੰ ਦੁਪਹਿਰ 3 ਵਜੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਪਹੁੰਚਿਆ ਸੀ।

ਜਿਸ ਵੱਲੋਂ ਆਪਣੇ ਦੋਸਤ ਲਈ ਕੁਝ ਕਪੜੇ ਤੇ ਚਪਲਾਂ ਲਿਆਂਦੀਆਂ ਗਈਆਂ। ਪਰ ਉਸ ਸਮੇਂ ਡਿਊਟੀ ਤੇ ਮਜ਼ਬੂਤ ਮੁਲਾਜਮ ਦਲਜੀਤ ਸਿੰਘ ਨੂੰ ਉਸ ਉਪਰ ਸ਼ੱਕ ਹੋਣ ਤੇ ਕੱਪੜੇ ਅਤੇ ਚੱਪਲ ਦੀ ਜਾਂਚ ਕੀਤੀ ਗਈ। ਜਦੋਂ ਵੇਖਿਆ ਗਿਆ ਤਾਂ ਚੱਪਲ ਵਿਚ ਇਕ ਮੋਬਾਈਲ ਫੋਨ ਅਤੇ 12 ਸਿਮ ਲੁਕਾ ਕੇ ਰੱਖੇ ਹੋਏ ਸਨ। ਇਸ ਦਾ ਖੁਲਾਸਾ ਚਪਲਾਂ ਨੂੰ ਉਖਾੜ ਕੇ ਵੇਖੇ ਜਾਣ ਤੇ ਹੋਇਆ। ਉੱਥੇ ਹੀ ਦੋਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਿਲਣ ਆਏ ਦੋਸਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਕਪੂਰਥਲਾ ਜੇਲ੍ਹ ਵਿੱਚ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਥੇ ਜੇਲ ਪ੍ਰਸਾਸ਼ਨ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਹੈ। ਕਪੂਰਥਲਾ ਤੋਂ ਇਲਾਵਾ ਹੋਰ ਵੀ ਕੇਂਦਰੀ ਜੇਲ੍ਹ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।

Home  ਤਾਜਾ ਖ਼ਬਰਾਂ  ਤੋਬਾ ਤੋਬਾ : ਕੈਦੀ ਨੂੰ ਜੇਲ੍ਹ ਚ ਦੋਸਤ 1 ਮੋਬਾਈਲ ਅਤੇ 12 ਸਿਮ ਏਥੇ ਲਕੋ ਕੇ ਦੇਣ ਜਾ ਰਿਹਾ ਸੀ, ਏਦਾਂ ਆਇਆ ਅੜਿਕੇ
                                                      
                              ਤਾਜਾ ਖ਼ਬਰਾਂ                               
                              ਤੋਬਾ ਤੋਬਾ : ਕੈਦੀ ਨੂੰ ਜੇਲ੍ਹ ਚ ਦੋਸਤ 1 ਮੋਬਾਈਲ ਅਤੇ 12 ਸਿਮ ਏਥੇ ਲਕੋ ਕੇ ਦੇਣ ਜਾ ਰਿਹਾ ਸੀ, ਏਦਾਂ ਆਇਆ ਅੜਿਕੇ
                                       
                            
                                                                   
                                    Previous Postਪੰਜਾਬ ਚ 10 ਜੁਲਾਈ ਨੂੰ ਵੱਖ ਵੱਖ ਥਾਵਾਂ ‘ਤੇ ਇਹਨਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ
                                                                
                                
                                                                    
                                    Next Postਦਲੀਪ ਕੁਮਾਰ ਤੋਂ ਬਾਅਦ ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ, ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ
                                                                
                            
               
                             
                                                                            
                                                                                                                                             
                                     
                                     
                                    




