BREAKING NEWS
Search

ਤੁਹਾਡਾ ਆਪਣਾ ਆਧਾਰ ਕਾਰਡ ਕਿੱਥੇ-ਕਿੱਥੇ ਵਰਤਿਆ ਗਿਆ ਹੈ…ਇਸ ਤਰਾਂ ਤੁਸੀਂਨ ਪਤਾ ਲਗਾ ਸਕਦੇ ਹੋ।

ਬਹੁਤ ਸਾਰੇ ਲੋਕ ਆਪਣੇ ਪਹਿਚਾਣ ਪੱਤਰ ਕਾਰਡ ਦੇ ਰੂਪ ਵਿੱਚ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਹਨ। ਲੋਕ ਟਰੇਨ ਦੇ ਸਫ਼ਰ ਤੋਂ ਲੈ ਕੇ ਬੈਂਕ, ਡਾਕਖਾਨੇ, ਪਾਸਪੋਰਟ ਬਣਾਉਣ ਤੇ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੈਣ ਵਿੱਚ ਆਧਾਰ ਕਾਰਡ ਦਾ ਇਸਤੇਮਾਲ ਕਰਦੇ ਹਨ ਹਾਲਾਂਕਿ ਆਧਾਰ ਦਾ ਇਸਤੇਮਾਲ ਕਰਨ ਦੇ ਨਾਲ ਹੀ ਕਈ ਵਾਰ ,,,,, ਇਹ ਖਿਆਲ ਵੀ ਆਉਂਦਾ ਹੈ ਕਿ ਕਿਤੇ ਕੋਈ ਸਾਡੇ ਆਧਾਰ ਨੰਬਰ ਦਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ ਜਾਂ ਕਿਸੇ ਅਜਿਹੀ ਜਗ੍ਹਾ ਤਾਂ ਆਧਾਰ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ ਜਿਸਦੀ ਤੁਸੀਂ ਇਜਾਜ਼ਤ ਹੀ ਨਾ ਦਿੱਤੀ ਹੋਵੇ। ਜਾਣੋ ਤੁਸੀਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਕਿੱਥੇ-ਕਿੱਥੇ ਤੇ ਕਦੋਂ ਇਸਤੇਮਾਲ ਹੋਇਆ ਹੈ।

UIDAI (ਯੂਨੀਕ ਆਈਡੇਂਟੀਫਿਕੇਸ਼ਨ ਅਥਾੱਰਿਟੀ ਆੱਫ਼ ਇੰਡੀਆ) ਨੇ ਤੁਹਾਡੇ ਆਧਾਰ ਦਾ ਕਿੱਥੇ-ਕਿੱਥੇ ਇਸਤੇਮਾਲ ਹੋ ਰਿਹਾ ਹੈ ਇਸਨੂੰ ਜਾਨਣ ,,,,, ਦੀ ਸੁਵਿਧਾ ਦਿੱਤੀ ਹੈ। ਤੁਸੀਂ ਹੇਠ ਦਿੱਤੇ ਸਟੈਪਾਂ ਤੋਂ ਪਤਾ ਲਗਾ ਸਕਦੇ ਹੋ।

ਸਟੈਪ-1: ਸਭ ਤੋਂ ਪਹਿਲਾਂ ਤੁਹਾਨੂੰ ਆਧਾਰ ਆੱਥੈਂਟਿਫਿਕੇਸ਼ਨ ਹਿਸਟਰੀ ਪੇਜ ਉੱਤੇ ਜਾਣਾ ਹੋਵੇਗਾ। ਇਸਦੇ ਲਿੰਕ https://resident.uidai.gov.in ਉੱਤੇ ਕਲਿੱਕ ਕਰਨਾ ਹੋਵੇਗਾ। ਇੱਥੇ ਆਧਾਰ ਸੇਵਾਵਾਂ ਦੇ ਥੱਲੇ ਤੁਹਾਨੂੰ Aadhaar Authentication History ਲਿਖਿਆ ਦਿਖੇਗਾ ਇਸ ਉੱਤੇ ਕਲਿੱਕ ਕਰੋ।

ਸਟੈਪ-2: ਇਸ ਤੋਂ ਬਾਅਦ ਇੱਥੇ ਆਪਣਾ ਆਧਾਰ,,,,  ਨੰਬਰ ਤੇ ਤਸਵੀਰ ਵਿੱਚ ਦਿੱਤਾ ਹੋਇਆ ਸਕਿਓਰਿਟੀ ਕੋਡ ਪਾਓ।

ਸਟੈਪ-3: ਫਿਰ ਤੁਸੀਂ ਓਟੀਪੀ ਜਨਰੇਟ ਕਰਨ ਲਈ ਕਲਿੱਕ ਕਰੋ।

ਸਟੈਪ-4: ਇਸ ਤੋਂ ਬਾਅਦ ਤੁਹਾਨੂੰ ਰਜਿਸਟਰਡ ਮੋਬਾਇਲ ਨੰਬਰ ਉੱਤੇ ਓਟੀਪੀ ਜਾਵੇਗਾ।

ਸਟੈਪ-5: ਓਟੀਪੀ ਆਉਣ ਤੋਂ ਬਾਅਦ ਇਸਨੂੰ ਸਬਮਿਟ ਕਰ ਦਿਓ। ਓਟੀਪੀ ਭਰਨ ਤੋਂ ਪਹਿਲਾਂ ਤੁਹਾਨੂੰ ਉਹ ਸਮਾਂ ਹੱਦ ਵੀ ਚੁਣਨੀ ਹੋਵੇਗੀ ਜਿਸਦੇ ਡਿਟੇਲ ਤੁਹਾਨੂੰ ਚਾਹੀਦੇ ਹਨ।

ਸਟੈਪ-6: ਇਸ ਤੋਂ ਬਾਅਦ ਤੁਹਾਨੂੰ ਤਰੀਕ ਤੇ ਸਮੇਂ ਦੇ ਹਿਸਾਬ ਨਾਲ ਪੂਰੀ ਡਿਟੇਲ ਮਿਲ ਜਾਵੇਗੀ ਕਿ ਤੁਹਾਡੇ ਆਧਾਰ ਨੂੰ ਕਿੱਥੇ-ਕਿੱਥੇ ਵਰਤਿਆ ਗਿਆ ਹੈ। ਯਾਨੀ ਕਿੰਨੀ ਵਾਰ ਤੁਹਾਡੇ ਆਧਾਰ ਨੂੰ ਵੈਰੀਫਾਈ ਕਰਨ ਲਈ ਅਥਾੱਰਿਟੀ ਦੇ ਕੋਲ ਰਿਕੁਐਸਟ ਆਈ ਹੈ।

ਸਟੈਪ-7: ਅਗਰ ਤੁਹਾਨੂੰ ਕੁੱਝ ਗੜਬੜ ਦਿੱਖਦੀ ਹੈ ਤਾਂ ਤੁਸੀਂ ਇਸਦੀ ਸ਼ਿਕਾਇਤ ਕਰ ਸਕਦੇ ਹੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!