BREAKING NEWS
Search

ਡੀਜ਼ਲ 9 ਰੁਪਏ ਤੇ ਪੈਟਰੋਲ 11 ਸਸਤਾ, ਅੱਜ ਦੇ ਰੇਟ ਜਾਣੋ ਪੰਜਾਬ ‘ਚ

ਪੈਟਰੋਲ-ਡੀਜ਼ਲ ‘ਤੇ ਲਗਾਤਾਰ ਮਿਲ ਰਹੀ ਰਾਹਤ ਤਹਿਤ 3 ਦਸੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 30 ਪੈਸੇ ਅਤੇ ਡੀਜ਼ਲ ‘ਚ 38 ਪੈਸੇ ਦੀ ਕਟੌਤੀ ਕੀਤੀ ਹੈ। 17 ਅਕਤੂਬਰ ਤੋਂ ਹੁਣ ਤਕ ਪੈਟਰੋਲ 10.90 ਰੁਪਏ ਤੇ ਡੀਜ਼ਲ 9.03 ਰੁਪਏ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ। 17 ਅਕਤੂਬਰ ਨੂੰ ਦਿੱਲੀ ‘ਚ ,,,,, ਪੈਟਰੋਲ ਦੀ ਕੀਮਤ 82.83 ਰੁਪਏ ਤੇ ਡੀਜ਼ਲ ਦੀ ਕੀਮਤ 75.69 ਰੁਪਏ ਪ੍ਰਤੀ ਲਿਟਰ ਸੀ।
ਸੋਮਵਾਰ ਦਿੱਲੀ ‘ਚ ਪੈਟਰੋਲ ਦੀ ਕੀਮਤ 71.93 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 66.66 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਉੱਥੇ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 75.50 ਰੁਪਏ ਅਤੇ ਡੀਜ਼ਲ ਦੀ 69.77 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 73.96 ਰੁਪਏ ਅਤੇ ਚੇਨਈ ‘ਚ 74.63 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਦੇ ਇਲਾਵਾ ਕੋਲਕਾਤਾ ‘ਚ ਡੀਜ਼ਲ ਦੀ ਕੀਮਤ 68.39 ਰੁਪਏ ਅਤੇ ਚੇਨਈ ‘ਚ 70.38 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ

ਪੰਜਾਬ ‘ਚ ਪੈਟਰੋਲ-ਡੀਜ਼ਲ ਦੇ ਰੇਟ :
ਜਲੰਧਰ ‘ਚ ਪੈਟਰੋਲ ਦੀ ਕੀਮਤ 3 ਦਸੰਬਰ ਨੂੰ 76 ਰੁਪਏ 95 ਪੈਸੇ ਅਤੇ ਡੀਜ਼ਲ ਦੀ 66 ਰੁਪਏ 55 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ‘ਚ ਅੱਜ ਪੈਟਰੋਲ ਦੀ ਕੀਮਤ 77 ਰੁਪਏ 56 ਪੈਸੇ ਅਤੇ ਡੀਜ਼ਲ ਦੀ 67 ਰੁਪਏ 08 ਪੈਸੇ ਹੋ ਗਈ ਹੈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 77 ਰੁਪਏ 42 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 66 ਰੁਪਏ 95 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਪਟਿਆਲਾ ‘ਚ ਪੈਟਰੋਲ ਦੀ ਕੀਮਤ 77 ਰੁਪਏ 35 ਪੈਸੇ ਅਤੇ ਡੀਜ਼ਲ ਦੀ ਕੀਮਤ 66 ਰੁਪਏ 89 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।
ਮੋਹਾਲੀ ‘ਚ ਪੈਟਰੋਲ ਦੀ ਕੀਮਤ 77 ਰੁਪਏ 73 ਪੈਸੇ ਅਤੇ ਡੀਜ਼ਲ ਦੀ 67 ਰੁਪਏ 22 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 67 ਰੁਪਏ 97 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 63 ਰੁਪਏ 44 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ