BREAKING NEWS
Search

ਜੀਕੇ ਤੇ ਮਾਨ ਦੀ ਮਿਲਣੀ ਤੇ ਛਿੜ ਗਈ ਚਰਚਾ ਹੁਣ ਤਾਂ ….

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੁਲਾਕਾਤ ਦੀ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ। ਇਹ ਮੁਲਾਕਾਤ ਉਸ ਸਮੇਂ ਹੋਈ ਹੈ, ਜਦੋਂ ਜੀਕੇ ਵੱਲੋਂ ਸ਼੍ਰੋਮਣੀ ,,,,,, ਅਕਾਲੀ ਦਲ ਬਾਦਲ ਨੂੰ ਅੱਖਾਂ ਵਿਖਾਈਆਂ ਜਾ ਰਹੀਆਂ ਹਨ

ਉਹ ਬਰਗਾੜੀ ਗੋਲੀ ਕਾਂਡ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਨੂੰ ਗਲਤ ਠਹਿਰਾ ਰਹੇ ਹਨ। ,,,,,, ਦੂਜੇ ਪਾਸੇ ਵਿਦੇਸ਼ਾਂ ਵਿਚ ਗਰਮਖਿਆਲੀਆਂ ਤੋਂ ਕੁੱਟਮਾਰ ਦਾ ਸ਼ਿਕਾਰ ਹੁੰਦੇ ਆ ਰਹੇ ਜੀਕੇ ਦੀ ਮਾਨ ਨੂੰ ਜੱਫੀ ਦੇ ਕਈ ਅਰਥ ਕੱਢੇ ਜਾ ਰਹੇ ਹਨ। ਦੱਸ ਦਈਏ ਕਿ ਮਾਨ ਨੇ ਅੱਜ ਉਚੇਚੇ ਤੌਰ ਉਤੇ ਜੀਕੇ ਦਾ ਸਨਮਾਨ ਕੀਤਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਮਾਨ ਨੇ ਜੀਕੇ ਨੂੰ ਬਰਗਾੜੀ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਜੀਕੇ ਨੇ ਸਵੀਕਾਰ ਕਰ ਲਿਆ ਹੈ। ਦੱਸ ਦਈਏ ਕਿ ਅਕਾਲੀ ਦਲ ਬਾਦਲ ਵਿਚ ਇਸ ਸਮੇਂ ਪੰਜਾਬ ਤੋਂ ਇਲਾਵਾ ਦਿੱਲੀ ਵਿਚ ਵੀ ਬਾਗੀ ਸੁਰਾਂ ਉੱਠੀਆਂ ਹੋਈਆਂ ਹਨ। ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਇਕ ਦੂਜੇ ਦੇ ਆਹਮੋ ਸਾਹਮਣੇ ਹਨ,,,,,, । ਅਜਿਹੇ ਹਾਲਾਤ ਵਿਚ ਮਾਨ, ਜੋ ਖਾਲਿਸਤਾਨੀ ਸਮਰਥਕ ਵਜੋਂ ਜਾਣੇ ਜਾਂਦੇ ਹਨ, ਨੂੰ ਕਮੇਟੀ ਦੇ ਬਾਹਰ ਸਮਾਗਮ ਲਈ ਜਗ੍ਹਾ ਦੇਣਾ ਤੇ ਮਾਨ ਵੱਲੋਂ ਜੀਕੇ ਦਾ ਸਨਮਾਨ ਭਵਿੱਖ ਬਾਰੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਜੀਕੇ ਹੁਣ ਤੱਕ ਗਰਮਖਿਆਲੀਆਂ ਦੇ ਢੰਗ ਤਰੀਕਿਆਂ ਉਤੇ ਸਵਾਲ ਚੁੱਕਦੇ ਆਏ ਹਨ।

ਹੁਣ ਉਨ੍ਹਾਂ ਨੂੰ ਬਰਗਾੜੀ ਮੋਰਚੇ ਵਿਚ ਸੱਦਾ ਦਿੱਤਾ ਗਿਆ। ਬਾਦਲ ਬਰਗਾੜੀ ਮੋਰਚੇ ਨੂੰ ਪਾਕਿਸਤਾਨੀ ਖੁਫੀਆ ,,,,,, ਏਜੰਸੀ ਨਾਲ ਜੋੜ ਰਹੇ ਹਨ, ਅਜਿਹੇ ਵਿਚ ਜੀਕੇ ਬਰਗਾੜੀ ਪੁੱਜਦੇ ਹਨ ਤਾਂ ਬਾਦਲ ਲਈ ਇਹ ਇਕ ਵੱਡੀ ਚੁਣੌਤੀ ਹੋਵੇਗੀ।