BREAKING NEWS
Search

ਜਦੋਂ T.V. ‘ਤੇ ਪਤੀ ਦੀ ਮੌਤ ਦੀ ਖਬਰ ਸੁਣ ਬੇਹੋਸ਼ ਹੋਈ ਪਤਨੀ ਅਤੇ ਫਿਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੰਡੋਨੇਸ਼ੀਆ ‘ਚ ਸੋਮਵਾਰ ਨੂੰ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ‘ਚ 189 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ ਨੂੰ ਭਾਰਤੀ ਪਾਇਲਟ ਚਲਾ ਰਿਹਾ ਸੀ। ਦਿੱਲੀ ਦੇ ਰਹਿਣ ਵਾਲੇ ਪਾਇਲਟ ਭਵਯ ਸੁਨੇਜਾ ਨੇ ਦੀਵਾਲੀ ‘ਤੇ ਆਪਣੇ ਘਰ ਵਾਪਸ ਜਾਣਾ ਸੀ ਪਰ ਸ਼ਾਇਦ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਭਵਯ ਦੀ ਪਤਨੀ ਨੇ ਜਿਵੇਂ ਹੀ ਟੀ. ਵੀ. ‘ਤੇ ਇਹ ਖਬਰ ਦੇਖੀ ਕਿ ਉਸ ਦੇ ਪਤੀ ਵਲੋਂ ਉਡਾਇਆ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਅਤੇ ਪਾਇਲਟ ਸਮੇਤ ਸਭ ਦੇ ਮਾਰੇ ਜਾਣ ਦਾ ,,,,,,, ਖਦਸ਼ਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਦੱਸਿਆ ਕਿ ਇਹ ਖਬਰ ਸੁਣਦਿਆਂ ਹੀ ਭਵਯ ਦੀ ਪਤਨੀ ਗਰਿਮਾ ਸੇਠੀ ਬੇਹੋਸ਼ ਹੋ ਗਈ।

ਭਵਯ ਦੇ ਮਾਂ-ਬਾਪ ਆਪਣੇ ਦਿਲ ਨੂੰ ਹੌਂਸਲਾ ਦਿੰਦੇ ਹੋਏ ਵਾਰ-ਵਾਰ ਕਹਿ ਰਹੇ ਸੀ,”ਭਵਯ ਠੀਕ ਹੋਵੇਗਾ, ਅਸੀਂ ਉਸ ਨੂੰ ਲੈ ਕੇ ਆਵਾਂਗੇ।” ਭਵਯ ਦਾ ਪਰਿਵਾਰ ਇਹ ਕਹਿੰਦਾ ਹੋਇਆ ਜਕਾਰਤਾ ਲਈ ਰਵਾਨਾ ਹੋ ਗਿਆ ਅਤੇ ਉਹ ਵਾਰ-ਵਾਰ ਇਹ ਕਹਿ ਰਹੇ ਸਨ ਕਿ ਦੁਆ ਕਰੀਓ ਕਿ ਸਾਡਾ ਪੁੱਤ ਠੀਕ ਹੋਵੇ। ਪਹਿਲਾਂ ਭਵਯ ਦੇ ਮਾਂ-ਬਾਪ ਅਤੇ ਭੈਣ ਤੇ ਫਿਰ ਭਵਯ ਦੇ ਸਹੁਰੇ ਪਰਿਵਾਰ ਨੂੰ ਹਵਾਈ ਅੱਡੇ ‘ਤੇ ਦੇਖਿਆ ਗਿਆ। ਭਵਯ ਦੀ ਪਤਨੀ ਅਜੇ ਗੱਲ ਕਰਨ ਦੀ ਹਾਲਤ ‘ਚ ਨਹੀਂ ਹੈ।
PunjabKesari
ਜਾਣਕਾਰੀ ਮੁਤਾਬਕ ਇਕ ਦਿਨ ਪਹਿਲਾਂ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ ਸੀ ਅਤੇ ਸੋਮਵਾਰ ਨੂੰ ਉਡਾਣ ਭਰਨ ਦੇ 13 ਮਿੰਟਾਂ ਬਾਅਦ ਹੀ ਇਹ ਸਮੁੰਦਰ ‘ਚ ਡਿੱਗ ਗਿਆ ਅਤੇ ਜਾਂਚ ਅਧਿਕਾਰੀਆਂ ਨੂੰ ਜਹਾਜ਼ ਦਾ ਮਲਬਾ ਅਤੇ ਕੁੱਝ ਮਨੁੱਖੀ ਅੰਗ ਮਿਲੇ ਹਨ, ਜਿਨ੍ਹਾਂ ਦਾ ਡੀ. ਐੱਨ. ਏ. ਟੈੱਸਟ ਕਰਵਾਇਆ ਜਾਵੇਗਾ।
ਪੂਰਬੀ ਦਿੱਲੀ ‘ਚ ਬੀਤਿਆ ਭਵਯ ਦਾ ਬਚਪਨ—
ਪੂਰਬੀ ਦਿੱਲੀ ਦੇ ਮਯੂਰ ਵਿਹਾਰ ਫੇਸ 1 ‘ਚ ਰਹਿਣ ਵਾਲੇ ਭਵਯ ਨੇ ਸਥਾਨਕ ਸਕੂਲ ‘ਚ ਪੜ੍ਹਾਈ ਕੀਤੀ ਸੀ। ਉਹ ਸ਼ੁਰੂ ਤੋਂ ਹੀ ਪੜ੍ਹਾਈ ‘ਚ ਤੇਜ਼ ਸੀ ਅਤੇ ਉਸਦਾ ਸੁਪਨਾ ਪਾਇਲਟ ਬਣਨ ਦਾ ਸੀ। ਮਾਰਚ 2011 ‘ਚ ਉਸ ਨੇ ਇੰਡੋਨੇਸ਼ੀਆ ਦੇ ਲਾਇਨ ਏਅਰ ‘ਚ ਨੌਕਰੀ ਸ਼ੁਰੂ ਕੀਤੀ ਸੀ, ਜਿੱਥੇ ਉਹ ,,,,,,,ਬੋਇੰਗ 737 ਜਹਾਜ਼ ਉਡਾਉਂਦਾ ਸੀ। 2016 ‘ਚ ਉਨ੍ਹਾਂ ਦਾ ਵਿਆਹ ਗਰਿਮਾ ਸੇਠੀ ਨਾਲ ਹੋਇਆ ਸੀ।
PunjabKesari
ਭਵਯ ਦੀ ਭੈਣ ਨੇ ਦੱਸਿਆ ਕਿ ਉਹ ਉਸ ਦਾ ਇਕਲੌਤਾ ਭਰਾ ਸੀ ਅਤੇ ਜਦ ਰੱਖੜੀ ‘ਤੇ ਉਹ ਮਿਲੇ ਸਨ ਤਾਂ ਬਹੁਤ ਖੁਸ਼ ਸਨ। ਉਸ ਦੇ ਪਿਤਾ ਗੁਲਸ਼ਨ ਸੁਨੇਜਾ ਚਾਰਟਡ ਅਕਾਊਂਟੈਂਟ ਹਨ ਅਤੇ ਮਾਤਾ ਏਅਰ ਇੰਡੀਆ ‘ਚ ਕੰਮ ਕਰਦੀ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਕੀ ਉਨ੍ਹਾਂ ਦੇ ਗੁਆਂਢੀਆਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਗਿਆ ਹੈ।