ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਈ ਲੋਕ ਜਿੰਦਗੀ ਚ ਕਿੰਨਾ ਗਿਰ ਸਕਦੇ ਹਨ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਖੁਦ ਹੀ ਅੰਦਾਜਾ ਲਗਾ ਲਵੋਂਗੇ , ਖਬਰ ਨੂੰ ਪੜਨ ਤੋਂ ਬਾਅਦ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਲੋਕ ਇਹੋ ਜਿਹਿਆਂ ਤੋਂ ਸਾਵਧਾਨ ਹੋ ਸਕਣ ਅਤੇ ਇਹੋ ਜਿਹੀ ਕਰਤੂਤ ਕਰਨ ਵਾਲਿਆਂ ਨੂੰ ਵੀ ਅਕਲ ਆ ਜਾਵੇ ਕੇ ਪਤਾ ਲੱਗਣ ਤੇ ਕੀ ਹੋ ਸਕਦਾ ਹੈ ਦੇਖੋ ਫਿਰ ਪੂਰੀ ਖਬਰ –
ਇਕ ਨਿਜੀ ਪੈਲੇਸ ‘ਚ ਅੱਜ ਇਕ ਨੌਜਵਾਨ ਦੇ ਵਿਆਹ ‘ਚ ਉਸ ਸਮੇਂ ਆਫਤ ਆ ਗਈ ਜਦੋਂ ਉਸ ਨੂੰ ਵਿਆਹ ਦੇ ਮੰਡਪ ‘ਚੋਂ ਸਿੱਧਾ ਜੇਲ ‘ਚ ਜਾਣਾ ਪਿਆ। ਜਾਣਕਾਰੀ ਮੁਤਾਬਕ 34 ਸਾਲਾ ਨੌਜਵਾਨ ਵਿੱਕੀ ਦਾ ਵਿਆਹ ਅੱਜ 20 ਸਾਲਾ ਇਕ ਲੜਕੀ ਨਾਲ ਹੋ ਰਿਹਾ ਸੀ।,,,,,, ਵਿਆਹ ਦੀਆਂ ਰਸਮਾਂ ਦੌਰਾਨ ਉਥੇ ਹੀ ਵਿੱਕੀ ਦੀ ਪਹਿਲੀ ਪਤਨੀ ਗੀਤਾ ਮੌਕੇ ‘ਤੇ ਪਹੁੰਚ ਗਈ।
ਦਰਅਸਲ ਵਿੱਕੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਧੀਆਂ ਵੀ ਹਨ। ਉਸ ਦਾ ਅਫੇਅਰ ਇਕ ਕਾਲਜ ਦੀ ਵਿਦਿਆਰਥਣ ਨਾਲ ਸ਼ੁਰੂ ਹੋ ਗਿਆ ਸੀ, ਜਿਸ ਨਾਲ ਉਹ ਅੱਜ ਵਿਆਹ ਕਰਵਾ ਰਿਹਾ ਸੀ, ਜਿਥੇ ਉਸ ਦੀ ਪਤਨੀ ਗੀਤਾ ਪਹੁੰਚ ਗਈ ਅਤੇ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਗੀਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ,,,,,, ਪਤੀ ਉਸ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੁੱਝ ਸਮੇਂ ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹੈ।
ਜਿਸ ਕਾਰਨ ਉਸ ਦੇ ਪਤੀ ਨੇ ਉਸ ਨੂੰ ਪੇਕੇ ਘਰ ਕਪੂਰਥਲਾ ਭੇਜ ਦਿੱਤਾ ਪਰ ਜਦੋਂ ਉਸ ਨੂੰ ਆਪਣੇ ਪਤੀ ਵਲੋਂ ਦੂਜਾ ਵਿਆਹ ਕਰਵਾਉਣ ਦੀ ਖਬਰ ਮਿਲੀ ਤਾਂ ਉਹ ਸਿੱਧਾ ਪੈਲੇਸ ‘ਚ ਪਹੁੰਚ ਗਈ। ਗੀਤਾ ਨੇ ਆਪਣੀ ਪਤੀ ਖਿਲਾਫ ਸ਼ਿਕਾਇਤ ਦਰਜ ਕਰ ਦਿੱਤੀ ਹੈ।
