BREAKING NEWS
Search

ਚੋਟੀ ਦੇ ਮਸ਼ਹੂਰ ਪੰਜਾਬੀ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਕਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ ਜਿਥੇ ਭਾਵੇਂ ਦੇਸ ਵਿਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਜਾਂਦੀ ਹੈ ਪਰ ਇਸ ਲਾਗ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਜੇਕਰ ਕਰੋਨਾ ਕਾਲ ਦੌਰਾਨ ਖੇਡ ਜਗਤ ਜਾਂ ਫ਼ਿਲਮੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਦੌਰਾਨ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਇਸੇ ਦੌਰਾਨ ਬਹੁਤ ਸਾਰੇ ਵੱਡੇ ਸਿਤਾਰੇ ਇਸ ਵਾਇਰਸ ਨਾਲ ਜੁਝਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਹੀ ਗਿਆ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਖਬਰ ਖੇਡ ਜਗਤ ਨਾਲ ਜੁੜੀ ਹੋਈ ਹੈ। ਦਰਅਸਲ ਕੌਮਾਂਤਰੀ ਫੁੱਟਬਾਲ ਖਿਡਾਰੀ ਅਤੇ ਕੌਮੀ ਕੋਚ ਜਾਗੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ। ਦੱਸ ਦਈਏ ਕਿ ਜਾਗੀਰ ਸਿੰਘ ਜਿਨ੍ਹਾਂ ਜਿਲ੍ਹਾਂ ਐਸੋਸੀਏਸ਼ਨ ਨੇ ਸੈਕਟਰੀ ਵੀ ਹਨ। ਪਰ ਅਚਾਨਕ ਉਹ ਜਿੰਦਗੀ ਅਤੇ ਮੌਤ ਦੀ ਜੰਗ ਵਿਚ ਹਾਰ ਗਏ ਤੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਜਿਸ ਨਾਲ ਖੇਡ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।

ਜਾਗੀਰ ਸਿੰਘ ਦਾ ਜੱਦੀ ਪਿੰਡ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਖੋਥੜਾ ਹੈ ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਇਸ ਮੌਕੇ ਤੇ ਕਈ ਵੱਡੀਆਂ ਹਸਤੀਆਂ ਦੇ ਵੱਲੋਂ ਉਨ੍ਹਾਂ ਦੇ ਅਚਾਨਕ ਚਲੇ ਜਾਣ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਅਤੇ ਸਾਰਿਆ ਦੇ ਵੱਲੋ ਉਨ੍ਹਾਂ ਨੂੰ ਦੁਖੀ ਹਿਰਦੇ ਨਾਲ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।

ਇਸ ਮੌਕੇ ਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਪੱਲੀ ਝਿੱਕੀ, ਸੀਨੀਅਰ ਫੁੱਟਬਾਲ ਕੋਚ ਸਤਨਾਮ ਸਿੰਘ, ਪਰਮਜੀਤ ਕਾਹਮਾ, ਸਤਨਾਮ ਸਿੰਘ ਕਾਹਮਾ ਅਤੇ ਗੁਰਦਿਆਲ ਸਿੰਘ ਜਗਤਪੁਰ ਅਤੇ ਹੋਰ ਕਈ ਸਾਰੀਆਂ ਵੱਡੀਆਂ ਹਸਤੀਆਂ ਦੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਤੋ ਇਲਾਵਾ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਇਲਾਕਾ ਵਿਚ ਸੋਗ ਦੀ ਲਹਿਰ ਹੈ।