BREAKING NEWS
Search

ਖੁਸ਼ਖਬਰੀ – ਪਕੇ ਤੋਰ ਤੇ ਕਨੇਡਾ ਜਾਣ ਵਾਲਿਆਂ ਲਈ ਇਸ ਤਰੀਕ ਤਕ ਮੰਗੀਆਂ ਕਨੇਡੀਅਨ ਸਰਕਾਰ ਨੇ ਅਰਜੀਆਂ

ਆਈ ਤਾਜਾ ਵੱਡੀ ਖਬਰ

ਵਿਦੇਸ਼ ਜਾਣ ਦਾ ਹਰ ਇਕ ਦਾ ਆਪਣਾ ਸੁਪਨਾ ਹੁੰਦਾ ਹੈ ਜਿਸ ਨੂੰ ਪੂਰਾ ਕਰਨ ਲਈ ਉਸ ਵਿਅਕਤੀ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਤਾਂ ਜੋ ਉਹ ਵਿਅਕਤੀ ਵਿਦੇਸ਼ ਜਾ ਕੇ ਸੁਪਨੇ ਨੂੰ ਪੂਰਾ ਕਰ ਸਕੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ। ਵਿਦੇਸ਼ ਜਾਣ ਦੇ ਲਈ ਇਕ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਹੈ ਜਿਸ ਦੇ ਵਿੱਚ ਕਈ ਪੜਾਅ ਹੁੰਦੇ ਹਨ। ਵਿਦੇਸ਼ ਜਾਣ ਦੀਆਂ ਸ਼ਰਤਾਂ ਬਹੁਤ ਮੁ -ਸ਼- ਕ- ਲ ਹੁੰਦੀਆਂ ਹਨ ਜਿਨ੍ਹਾਂ ਨੂੰ ਹਰ ਕਿਸੇ ਲਈ ਪੂਰਾ ਕਰ ਪਾਉਣਾ ਸੰਭਵ ਨਹੀਂ ਹੁੰਦਾ। ਪਰ ਹੁਣ ਕੈਨੇਡਾ ਸਰਕਾਰ ਵੱਲੋਂ ਆਪਣੇ ਲੋਕਾਂ ਲਈ ਇਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਕੈਨੇਡਾ ਵਾਸੀਆਂ ਨੂੰ ਲੰਮੇਂ ਸਮੇਂ ਤੋਂ ਇੰਤਜ਼ਾਰ ਸੀ।

ਆਪਣੇ ਮਾਪਿਆਂ ਨੂੰ ਪੱਕੇ ਤੌਰ ‘ਤੇ ਕੈਨੇਡਾ ਵਿੱਚ ਬੁਲਾਉਣ ਲਈ ਅਰਜ਼ੀਆਂ ਲੈਣ ਦੇ ਪ੍ਰੋਗਰਾਮ ਨੂੰ ਕੈਨੇਡਾ ਸਰਕਾਰ ਵੱਲੋਂ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਇੱਕ ਪ੍ਰੋਗਰਾਮ ਜ਼ਰੀਏ ਕੀਤਾ। ਜਿਸ ਵਿਚ ਮਾਰਕੋ ਨੇ ਦੱਸਿਆ ਕਿ ਕੈਨੇਡਾ ਦੇ ਸਿਟੀਜ਼ਨ ਅਤੇ ਇੱਥੋਂ ਦੇ ਪੱਕੇ ਬਾਸ਼ਿੰਦੇ ਆਪਣੇ ਮਾਪਿਆਂ ਜਿਵੇਂ ਕਿ ਦਾਦਾ-ਦਾਦੀ ਜਾਂ ਨਾਨਾ ਨਾਨੀ ਨੂੰ ਆਪਣੇ ਕੋਲ ਪੱਕੇ ਤੌਰ ‘ਤੇ ਲਾਟਰੀ ਸਿਸਟਮ ਰਾਹੀਂ ਸੱਦ ਸਕਦੇ ਹਨ।

ਜ਼ਿਕਰਯੋਗ ਹੈ ਕਿ ਲਾਟਰੀ ਸਿਸਟਮ ਕੈਨੇਡਾ ਸਰਕਾਰ ਵੱਲੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਮੁੜ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਆਨਲਾਈਨ ਅਰਜ਼ੀਆਂ ਦੇਣ ਦੀ ਤਾਰੀਖ਼ 13 ਅਕਤੂਬਰ ਤੋਂ 3 ਨਵੰਬਰ 2020 ਤੱਕ ਹੈ। ਇਸ ਸਮੇਂ ਦੌਰਾਨ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਹੀ ਲਾਟਰੀ ਸਿਸਟਮ ਰਾਹੀਂ 10,000 ਅਰਜ਼ੀਆਂ ਨੂੰ ਚੁਣਿਆ ਜਾਵੇਗਾ। ਕਿਉਂਕਿ ਕੋਰੋਨਾ ਵਾਇਰਸ ਕਾਰਨ ਇਸ ਸਿਸਟਮ ਨੂੰ ਜਨਵਰੀ ਵਿੱਚ ਲਾਗੂ ਨਹੀਂ ਕੀਤਾ ਜਾ ਸਕਿਆ।

ਇਸ ਸਾਲ ਕਈ ਸ਼ਰਤਾਂ ਵਿੱਚ ਵੀ ਨਰਮੀ ਵਰਤੀ ਗਈ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ ਆਮਦਨ ਦੀ 30 ਪ੍ਰਤੀਸ਼ਤ ਵਾਲੀ ਸ਼ਰਤ ਵੀ ਸ਼ਾਮਲ ਹੈ। ਇਸ ਸਿਸਟਮ ਬਾਰੇ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਸ ਸਾਲ ਸਿਰਫ 10,000 ਅਰਜ਼ੀਆਂ ਹੀ ਮਨਜ਼ੂਰ ਕੀਤੀਆਂ ਜਾਣਗੀਆਂ ਅਤੇ ਅਗਲੇ ਸਾਲ 2021 ਦੇ ਵਿੱਚ ਇਸ ਗਿਣਤੀ ਨੂੰ ਵਧਾ ਕੇ 30,000 ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ।