BREAKING NEWS
Search

ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖ ਹੁਣ ਕੈਪਟਨ ਨੇ ਦਿੱਤਾ ਇਹ ਵੱਡਾ ਹੁਕਮ – ਹੁਣ ਪਵੇਗੀ ਠੱਲ

ਆਈ ਤਾਜਾ ਵੱਡੀ ਖਬਰ

ਜ਼ਿੰਦਗੀ ਵਿਚ ਆਇਆ ਹੋਇਆ ਮੁ-ਸ਼-ਕਿ-ਲ ਸਮਾਂ ਜ਼ਰੂਰ ਦੂਰ ਹੋ ਜਾਂਦਾ ਹੈ ਅਤੇ ਮੁੜ ਤੋਂ ਸਾਡੀ ਜ਼ਿੰਦਗੀ ਰੌਸ਼ਨੀ ਦੀਆਂ ਕਿਰਨਾਂ ਦੇ ਨਾਲ ਘਿਰ ਜਾਂਦੀ ਹੈ। ਪਰ ਇਸ ਵਾਸਤੇ ਕਈ ਵਾਰੀ ਸਾਨੂੰ ਗਹਿਰੇ ਸਬਰ ਦਾ ਇਮਤਿਹਾਨ ਦੇਣਾ ਪੈਂਦਾ ਹੈ। ਕਦੇ ਕਦਾਈਂ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਇਨਸਾਨ ਦਾ ਮਨ ਕਰਦਾ ਹੈ ਕਿ ਉਹ ਜਿੰਦਗੀ ਵਿੱਚ ਆਏ ਹੋਏ ਹਾਲਾਤਾਂ ਅੱਗੇ ਗੋਡੇ ਟੇਕ ਦੇਵੇ ਪਰ ਜੇਕਰ ਉਹ ਇਨਸਾਨ ਆਪਣੀ ਜੰ-ਗ ਨੂੰ ਜਾਰੀ ਰੱਖਦਾ ਹੈ ਅਤੇ ਹਾਰ ਨਹੀਂ ਮੰਨਦਾ ਤਾਂ ਉਹ ਮਾੜੇ ਹਾਲਾਤ ਖੁਦ ਉਸ ਇਨਸਾਨ ਅੱਗੇ ਗੋਡੇ ਟੇਕ ਦਿੰਦੇ ਹਨ।

ਪੂਰੇ ਸੰਸਾਰ ਦੇ ਵਿਚ ਵੀ ਹਾਲਾਤ ਕੁਝ ਇਹੋ ਜਿਹੇ ਹੀ ਬਣੇ ਹੋਏ ਹਨ ਜਿੱਥੇ ਸਮੁੱਚੇ ਵਿਸ਼ਵ ਵਿੱਚ ਫੈਲੀ ਹੋਈ ਕੋਰੋਨਾ ਵਾਇਰਸ ਦੀ ਅਲਾਮਤ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਹਨਾਂ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਹੀ ਮਨੁੱਖ ਇਸ ਬਿਮਾਰੀ ਉਪਰ ਜਿੱਤ ਹਾਸਲ ਕਰ ਸਕਦਾ ਹੈ। ਹੁਣ ਪੰਜਾਬ ਸੂਬੇ ਦੇ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਵੱਲੋਂ ਹੋਰ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

ਟੀਕਾਕਰਨ ਦੀ ਘੱਟ ਗਤੀ ਅਤੇ ਗਿਣਤੀ ਉਪਰ ਦੁੱਖ ਜ਼ਾਹਿਰ ਕਰਦੇ ਅਤੇ ਇਸ ਨੂੰ ਗੰ-ਭੀ-ਰ-ਤਾ ਨਾਲ ਲੈਂਦੇ ਹੋਏ ਆਖਿਆ ਕਿ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਮਾਰਚ ਮਹੀਨੇ ਦੇ ਅੰਤ ਤੱਕ ਹਫ਼ਤੇ ਦੇ ਸੱਤੇ ਦਿਨ ਰੋਜ਼ਾਨਾ ਹੀ 8 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਟੀਕਾਕਰਨ ਦੀਆਂ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨਿਰਦੇਸ਼ ਦਿੰਦੇ ਹੋਏ ਆਖਿਆ ਕਿ ਜੇਕਰ ਕੋਈ 45 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਸਹਿ ਬਿਮਾਰੀਆਂ ਸੰਬੰਧੀ ਆਪਣੇ ਮੈਡੀਕਲ ਰਿਕਾਰਡ ਲੈ ਕੇ ਆਉਂਦਾ ਹੈ ਤਾਂ ਹੋਰ ਕਿਸੇ ਵੀ ਅਲੱਗ ਸਰਟੀਫਿਕੇਟ ਦੀ ਲੋੜ ਨਾ ਸਮਝੀ ਜਾਵੇ।

ਮੁੱਖ ਮੰਤਰੀ ਵੱਲੋਂ ਇਹ ਨਿਰਦੇਸ਼ ਕੋਵਿਡ ਸਮੀਖਿਆ ਸੰਬੰਧੀ ਕੀਤੀ ਗਈ ਇੱਕ ਮੀਟਿੰਗ ਦੌਰਾਨ ਦਿੱਤੇ ਜਿੱਥੇ ਉਨ੍ਹਾਂ ਆਖਿਆ ਕੇ 1,291 ਰਜਿਸਟਰਡ ਪ੍ਰਾਈਵੇਟ ਸਿਹਤ ਸੰਸਥਾਵਾਂ ਵਿੱਚ 891 ਸੰਸਥਾਵਾਂ ਦੇ ਕੋਲ ਟੀਕਾਕਰਨ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਅਜਿਹੇ ਹਸਪਤਾਲਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਕਾਕਰਨ ਦੀਆਂ ਕੀਮਤਾਂ ਤੋਂ ਵੱਧ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਉੱਪਰ ਸ਼ਿਕੰਜ਼ਾ ਕੱਸਣ ਦੀ ਗੱਲ ਵੀ ਆਖੀ ਹੈ।