BREAKING NEWS
Search

ਕੋਰੋਨਾਵਾਇਰਸ ਦਾ ਟੀਕਾ ਉਮੀਦ ਤੋਂ ਬਹੁਤ ਜਲਦੀ ਆ ਜਾਵੇਗਾ ਪਰ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ- ਕੋਰੋਨਾਵਾਇਰਸ ਦਾ ਟੀਕਾ ਉਮੀਦ ਤੋਂ ਬਹੁਤ ਜਲਦੀ ਆ ਜਾਵੇਗਾ। ਅਮਰੀਕਾ ਸਥਿਤ ਫਾਰਮਸੂਟਿਕਲ ਕੰਪਨੀ ਮਾਰਡਨਾ ਕੋਵਿਡ-19 ਦੇ ਟੀਕੇ ਦੀ ਟੈਸਟਿੰਗ ‘ਤੇ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਟੀਕੇ ਨੂੰ ਜਲਦੀ ਹੀ ਇਸ ਸਾਲ ਪਤਝੜ ਦੇ ਮੌਸਮ ਤੱਕ ਸੀਮਤ ਮਾਤਰਾ ਵਿਚ ਬਣਾਉਣ ਵਿਚ ਸਫਲ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਨੂੰ ਇਸ ਸਬੰਧ ਵਿਚ ਡਿਸਕਲੋਜ਼ਰ ਰਿਪੋਰਟ ਪੇਸ਼ ਕੀਤੀ।

ਰਿਪੋਰਟ ਵਿਚ ਮਾਰਡਨਾ ਦੇ ਸੀਈਓ ਸਟਿਫਨ ਬੇਂਸੇਲ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜੋ ਉਹਨਾਂ ਨੇ ਗੋਲਡਮੈਨ ਦੇ ਪ੍ਰਤੀਨਿਤੀ ਨੂੰ ਦਿੱਤਾ। ਇਸ ਬਿਆਨ ਵਿਚ ਬੇਂਸੇਲ ਨੇ ਕਿਹਾ ਕਿ ਕਮਰਸ਼ੀਅਲ ਤੌਰ ‘ਤੇ ਮੁਹੱਈਆ ਹੋਣ ਵਾਲਾ ਟੀਕਾ ਅਜੇ 12-18 ਮਹੀਨੇ ਮੁਹੱਈਆ ਨਹੀਂ ਹੋ ਸਕੇਗਾ ਪਰ ਐਮਰਜੰਸੀ ਵਰਤੋਂ ਲਈ ਇਹ ਟੀਕਾ ਕੁਝ ਲੋਕਾਂ ਦੇ ਲਈ ਮੁਹੱਈਆ ਕਰਵਾਇਆ ਜਾ ਸਕਦਾ ਹੈ, ਜਿਹਨਾਂ ਵਿਚ ਹੈਲਥ ਕੇਅਰ ਵਿਚ ਲੱਗੇ ਲੋਕ ਸ਼ਾਮਲ ਹੋ ਸਕਦੇ ਹਨ ਤੇ ਇਹ 2020 ਦੇ ਪਤਝੜ ਦੇ ਮੌਸਮ ਤੱਕ ਮੁਮਕਿਨ ਹੋ ਜਾਵੇਗਾ।

ਕੰਪਨੀ ਐਂਟੀ-ਕੋਵਿਡ19 ਟੀਕਾ ਐਮ.ਆਰ.ਐਨ.ਏ.-1273 ਦੇ ਨਾਂ ਨਾਲ ਵਿਕਸਿਤ ਕਰ ਰਹੀ ਹੈ। ਇਹ ਟੀਕਾ ਅਮਰੀਕਾ ਸਥਿਤ ਵੈਕਸੀਨ ਰਿਸਰਚ ਸੈਂਟਰ ਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਸ ਦੇ ਖੋਜਕਾਰਾਂ ਦੀ ਰਿਸਰਚ ‘ਤੇ ਆਧਾਰਿਤ ਹੈ। ਟੀਕੇ ਦੀ ਫੇਜ਼ 1 ਸਟੱਡੀ ‘ਤੇ ਕੀਤੇ ਗਏ ਕੰਮ ਵਿਚ 16 ਮਾਰਚ 2020 ਨੂੰ ਪਹਿਲੇ ਵਿਅਕਤੀ ਨੂੰ ਇਸ ਦਾ ਡੋਜ਼ ਦਿੱਤਾ ਗਿਆ ਸੀ। ਵਿਗਿਆਨੀ ਤੇ ਡਾਕਟਰ ਅਜੇ ਡੋਜ਼ ਦੀ ਸੁਰੱਖਿਆ ਤੇ ਸੁਰੱਖਿਆਤਮਕ ਪਹਿਲੂਆਂ ਦੀ ਵੀ ਸਮੀਖਿਆ ਕਰ ਰਹੇ ਹਨ। ਇਸ ਪ੍ਰੋਗਰਾਮ ਵਿਚ ਇਕ ਸਿਹਤਮੰਦ ਵਿਅਕਤੀ ਨੂੰ 28 ਦਿਨ ਦੇ ਫਰਕ ਨਾਲ ਟੀਕੇ ਦੇ ਡੋਜ਼ ਦਿੱਤੇ ਜਾਣਗੇ। ਰਿਪੋਰਟ ਮੁਤਾਬਕ ਸਟੱਡੀ ਵਿਚ 45 ਸਿਹਤਮੰਦ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹਨਾਂ ਨੂੰ 12 ਮਹੀਨੇ ਤੱਕ ਨਿਗਰਾਨੀ ਵਿਚ ਰੱਖਣ ਤੋਂ ਬਾਅਦ ਟੀਕੇ ਨੂੰ ਕਮਰਸ਼ੀਅਲ ਤੌਰ ‘ਤੇ ਬਾਜ਼ਾਰ ਵਿਚ ਮੁਹੱਈਆ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਇਰਸ ਦੇ ਦੁਨੀਆ ਭਰ ਵਿਚ 3.5 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਹਨਾਂ ਵਿਚੋਂ 16 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।