BREAKING NEWS
Search

ਕਰਲੋ ਘਿਓ ਨੂੰ ਭਾਂਡਾ – CM ਚੰਨੀ ਦੇ ਪੁੱਤ ਦੇ ਵਿਆਹ ਨੂੰ ਲੈ ਕੇ ਆਈ ਇਹ ਵੱਡੀ ਖਬਰ – ਪੈ ਗਿਆ ਇਹ ਚੱਕਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿੱਥੇ ਸਾਰੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕੀਤੇ ਜਾਂਦੇ ਕੰਮਾ ਦੀ ਸੱਭ ਵਲੋ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਬੇਟੇ ਦਾ ਸਾਦਗੀ ਨਾਲ ਵਿਆਹ ਕੀਤਾ ਗਿਆ ਸੀ। ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਾਕੀ ਸਖਸ਼ੀਅਤਾਂ ਵੱਲੋਂ ਵੀ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਗਿਆ ਸੀ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਸੀ।

ਹੁਣ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਚੱਕਰ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਵਿੱਚ ਤਾਇਨਾਤ ਕੀਤੇ ਗਏ ਇੰਸਪੈਕਟਰ ਸਮੇਤ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਸੰਗੀਤ ਸਮਾਗਮ ਦੌਰਾਨ ਸੁਰੱਖਿਆ ਵਿਚ ਲਾਪ੍ਰਵਾਹੀ ਵਰਤੀ ਗਈ ਸੀ। ਜਿਸ ਕਰਕੇ ਮੋਹਾਲੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਨਵਜੋਤ ਸਿੰਘ ਮਾਹਲ ਵੱਲੋਂ ਸੁਰੱਖਿਆ ਵਿੱਚ ਉਲੰਘਣਾ ਕਰਨ ਤੇ ਕਰਾਇਮ ਇੰਵੈਸਟੀਗੇਸ਼ਨ ਵਿਚ ਤੈਨਾਤ ਇੰਸਪੈਕਟਰ ਸੁਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜੋ ਕਿ ਉਸ ਦਿਨ ਐਂਟਰੀ ਗੇਟ ਉੱਪਰ ਤਿੰਨ ਕਾਂਸਟੇਬਲ ਨਾਲ ਤੈਨਾਤ ਸੀ। ਉਸ ਖਿਲਾਫ ਕੀਤੀ ਗਈ ਸ਼ਿਕਾਇਤ ਵਿਚ ਪੱਤਰ ਵਿਚ ਲਿਖਿਆ ਗਿਆ ਹੈ ਕਿ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਪਰਿਵਾਰ ਦੇ ਰਿਸ਼ਤੇਦਾਰਾਂ ਦੀ ਪਹਿਚਾਣ ਕਰਨ ਵਾਸਤੇ ਅਤੇ ਸੁਰੱਖਿਆ ਨੂੰ ਦੇਖਣ ਵਾਸਤੇ 9:30 ਵਜੇ ਦੇ ਦੌਰਾਨ ਗੇਟ ਉੱਪਰ ਕੋਈ ਵੀ ਤੈਨਾਤ ਨਹੀਂ ਸੀ। ਜਿਸ ਸਮੇਂ ਮੁੱਖ ਮੰਤਰੀ ਰਾਤ ਉਸ ਜਗ੍ਹਾ ਤੇ ਪਹੁੰਚੇ ਸਨ। ਨਾ ਹੀ ਉਸ ਜਗ੍ਹਾ ਉਪਰ ਕੋਈ ਵੀ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਸਨ। ਗੇਟ ਉਪਰ ਅਜਿਹੀ ਸੁਰੱਖਿਆ ਦੇ ਕਾਰਨ ਬਹੁਤ ਸਾਰੇ ਹਥਿਆਰ ਬੰਦ ਕਰਮਚਾਰੀ ਅੰਦਰ ਚਲੇ ਗਏ ਸਨ।

ਉੱਥੇ ਹੀ ਬਹੁਤ ਸਾਰੇ ਪੁਲੀਸ ਅਧਿਕਾਰੀਆਂ ਨੂੰ ਅੰਦਰ ਖਾਣਾ ਖਾਂਦੇ ਹੋਏ ਦੇਖਿਆ ਗਿਆ। ਇਸ ਤਰਾਂ ਹੀ ਸਰਦੀ ਵਰਦੀ ਵਿਚ ਮਹਿਲਾ ਪੁਲਿਸ ਵੱਲੋਂ ਕੀਤਾ ਗਿਆ। ਉਥੇ ਹੀ ਪੱਤਰ ਵਿਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਵਿਆਹ ਵਿੱਚ ਤੈਨਾਤ ਇਕ ਪੁਲਿਸ ਅਧਿਕਾਰੀ ਵੀ ਸ਼ਰਾਬੀ ਹਾਲਤ ਵਿੱਚ ਮੁੱਖ ਮੰਤਰੀ ਦੇ ਕੋਲ ਪਹੁੰਚ ਗਿਆ ਸੀ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਨਹੀਂ ਰੋਕਿਆ ਗਿਆ। ਉੱਥੇ ਹੀ ਇੱਕ ਗਜ਼ਟਿਡ ਪੁਲਿਸ ਅਧਿਕਾਰੀ ਵੱਲੋਂ ਇਕ ਮੰਤਰੀ ਦੇ ਪੈਰਾਂ ਨੂੰ ਵੀ ਹੱਥ ਲਾਇਆ ਗਿਆ। ਉੱਥੇ ਹੀ ਅੰਦਰ ਜਾਣ ਵਾਲੇ ਲੋਕਾਂ ਦੀ ਕੋਈ ਵੀਡੀਓ ਗ੍ਰਾਫੀ ਵੀ ਨਹੀਂ ਕੀਤੀ ਗਈ। ਇਹ ਸਾਰੀ ਕਾਰਵਾਈ ਪੱਤਰ ਮਿਲਣ ਤੋਂ ਬਾਅਦ ਹੀ ਕੀਤੀ ਗਈ ਹੈ।