BREAKING NEWS
Search

ਕਨੇਡਾ ਚ ਵਾਪਰਿਆ ਇਹ ਕਹਿਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ ਜਿੱਥੇ ਜਾ ਕੇ ਆਪੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰ ਸਕਣ। ਇਸ ਲਈ ਬਹੁਤ ਸਾਰੇ ਪਰਵਾਰ ਵਿਦੇਸ਼ ਜਾਣ ਦੀ ਚਾਹਤ ਰੱਖਦੇ ਹਨ। ਉੱਥੇ ਹੀ ਵਿਦੇਸ਼ਾ ਵਿਚ ਜਾ ਕੇ ਬਹੁਤ ਸਾਰੇ ਭਾਰਤੀਆਂ ਵੱਲੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ। ਜਿਸ ਸਦਕਾ ਦੇਸ਼-ਵਿਦੇਸ਼ ਦੇ ਵਿੱਚ ਉਨ੍ਹਾਂ ਦਾ ਨਾਮ ਰੋਸ਼ਨ ਹੁੰਦਾ ਹੈ। ਉਥੇ ਹੀ ਕੁਝ ਅਜਿਹੇ ਪੰਜਾਬੀ ਪਰਿਵਾਰ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਹੁਣ ਕੈਨੇਡਾ ਵਿੱਚ ਇੱਕ ਅਜਿਹਾ ਕਹਿਰ ਵਾਪਰਿਆ ਹੈ ਜਿਥੇ ਪੰਜਾਬ ਵਿੱਚ ਸੱਥਰ ਵਿਛ ਗਏ ਹਨ। ਵਿਦੇਸ਼ਾਂ ਤੋਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੀਆਂ ਦੁਖਦਾਈ ਖਬਰਾਂ ਸ਼ਾਮਲ ਹੁੰਦੀਆਂ ਹਨ। ਹੁਣ ਟਾਂਡਾ ਉੜਮੁੜ ਦੇ ਇੱਕ ਪਰਿਵਾਰ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਟਾਂਡਾ ਉੜਮੜ ਦੀ 32 ਸਾਲਾ ਰਜਿੰਦਰ ਕੌਰ ਦਾ ਵਿਆਹ ਜਲੰਧਰ ਦੇ ਨਵਦੀਪ ਸਿੰਘ ਨਾਲ 2011 ਵਿੱਚ ਹੋਇਆ ਸੀ। ਦੋਹਾਂ ਵੱਲੋਂ ਕੈਨੇਡਾ ਜਾਣ ਦਾ ਸੁਪਨਾ ਵੇਖਿਆ ਗਿਆ।

ਅਤੇ ਆਪਣੇ ਦੋ ਬੱਚਿਆਂ ਇਕ ਬੇਟਾ ਅਤੇ ਬੇਟੀ ਦੇ ਨਾਲ ਕੈਨੇਡਾ ਵਾਸਤੇ ਵਿਸਿਟਰ ਵੀਜ਼ੇ ਤੇ ਅਪਲਾਈ ਕੀਤਾ ਗਿਆ ਅਤੇ ਉੱਥੇ ਜਾ ਕੇ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਉਥੇ ਹੀ ਕਿਸੇ ਘਟਨਾ ਨੂੰ ਲੈ ਕੇ ਕੈਨੇਡਾ ਦੇ ਮੌਨਟਰੀਅਲ ਵਿਚ ਆਪਣੇ ਘਰ ਵਿੱਚ ਹੀ ਨਵਦੀਪ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਰਜਿੰਦਰ ਕੌਰ ਦੇ ਘਰ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਨਵਦੀਪ ਤੇ ਤਾਏ ਦੇ ਲੜਕੇ ਵੱਲੋਂ ਫੋਨ ਕਰਕੇ ਰਜਿੰਦਰ ਕੌਰ ਦੇ ਭਰਾ ਨੂੰ ਦਿੱਤੀ ਗਈ ਹੈ।

ਮ੍ਰਿਤਕ ਰਜਿੰਦਰ ਕੌਰ ਆਪਣੇ ਪਿੱਛੇ 8 ਸਾਲਾਂ ਦੀ ਲੜਕੀ ਅਤੇ 5 ਸਾਲਾਂ ਦਾ ਲੜਕਾ ਛੱਡ ਗਈ ਹੈ। ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਕਿ ਪਤੀ ਨਵਦੀਪ ਵੱਲੋਂ ਆਪਣੀ ਪਤਨੀ ਰਜਿੰਦਰ ਕੌਰ ਨਾਲ ਅਜਿਹਾ ਕਿਉਂ ਕੀਤਾ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਰਜਿੰਦਰ ਕੌਰ ਦੇ ਭਰਾ ਨੇ ਨਵਜੋਤ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ, ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।