BREAKING NEWS
Search

ਇੰਨਾ ਕੰਮ ਖ਼ਰਾਬ ਕਿ ਕਨੇਡੀਅਨ ਸਰਕਾਰ ਨੂੰ ਭੇਜਣੀ ਪਈ ਆਰਮੀ

ਹੋ ਗਿਆ ਇੰਨਾ ਕੰਮ ਖ਼ਰਾਬ ਕਿ ਕਨੇਡੀਅਨ ਸਰਕਾਰ ਨੂੰ
ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਭਾਰੀ ਮਾਤਰਾ ਵਿੱਚ ਹੋੲੀ ਬਰਫ਼ਬਾਰੀ ਨੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਘਰਾਂ ਦੇ ਅੰਦਰ ਹੀ ਡੱਕ ਦਿੱਤਾ ਹੈ। ਕਿਉਂਕਿ ਲੱਗਭੱਗ 6-6 ਫੁੱਟ ਤੱਕ ਬਰਫ ਜੰਮ ਗਈ ਹੈ। ਘਰਾਂ ਦੇ ਦਰਵਾਜ਼ੇ ਖੋਲ੍ਹਣੇ ਵੀ ਮੁਸ਼ਕਿਲ ਹਨ। ਲੋਕ ਆਪਣੇ ਦਰਵਾਜਿਆਂ ਦੇ ਅੱਗੇ ਤੋਂ ਬਰਫ਼ ਹਟਾਉਣ ਦੇ ਸਮਰੱਥ ਨਹੀਂ ਹਨ। ਕਈ ਅਜਿਹੇ ਪਰਿਵਾਰ ਵੀ ਹਨ। ਜਿਨ੍ਹਾਂ ਵਿੱਚ ਸਿਰਫ ਬਜ਼ੁਰਗ ਹੀ ਹਨ। ਜੋ ਬਰਫ਼ ਨਹੀਂ ਹਟਾ ਸਕਦੇ ਘਰਾਂ ਦੀਆਂ ਛੱਤਾਂ ਉੱਤੇ ਵੀ ਬਰਫ ਜੰਮੀ ਹੋਈ ਹੈ। ਭਾਵੇਂ ਸਰਕਾਰ ਵੱਲੋਂ ਵਿਅਕਤੀਆਂ ਨੂੰ ਬਚਾਓ ਕਾਰਜਾਂ ਵਿੱਚ ਲਗਾਇਆ ਗਿਆ ਸੀ।
ਪਰ ਚਾਰ ਦਿਨ ਤੋਂ ਲਗਾਤਾਰ ਹੋ ਰਹੀ ਬਰਫ਼ਬਾਰੀ ਅੱਗੇ ਉਨ੍ਹਾਂ ਦੀ ਵੀ ਪੇਸ਼ ਨਹੀਂ ਜਾ ਰਹੀ। ਕਈ ਗੱਡੀਆਂ ਤਾਂ ਬਰਸਦੇ ਵਿੱਚ ਹੀ ਦੱਬ ਗਈਆਂ ਹਨ ਅਤੇ ਦਿਖਾਈ ਦੇਣ ਤੋਂ ਹਟ ਗਈਆਂ ਹਨ। ਇਸ ਲਈ ਹੀ ਸਰਕਾਰ ਵੱਲੋਂ ਹੁਣ ਫੌਜ ਨੂੰ ਰਾਹਤ ਕਾਰਜਾਂ ਦਾ ਜ਼ਿੰਮਾ ਸੌਂਪਿਆ ਗਿਆ ਹੈ। ਫੌਜ ਵੱਲੋਂ ਬਰਫ਼ ਹਟਾਈ ਜਾ ਰਹੀ ਹੈ। ਲੋਕ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਜਿੱਥੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਹਨ। ਉੱਥੇ ਹੀ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵੀ ਨਹੀਂ ਮਿਲ ਰਹੀਆਂ। ਕਿਉਂਕਿ ਘਰਾਂ ਤੋਂ ਬਾਹਰ ਨਿਕਲਣਾ ਸੌਖਾ ਰਹੀ ਹੈ।

ਸੂਬੇ ਵਿੱਚ ਚਾਰ ਦਿਨ ਤੋਂ ਐਮਰਜੈਂਸੀ ਐਲਾਨੀ ਹੋਈ ਹੈ। ਬਰਫ਼ ਕਾਰਨ ਬਾਜ਼ਾਰ ਵੀ ਬੰਦ ਹਨ। ਨਿਊਫਾਊਂਡਲੈਂਡ ਦੇ ਲੋਕਾਂ ਦੁਆਰਾ ਸੋਸ਼ਲ ਮੀਡੀਆ ਰਾਹੀਂ ਬਰਫ਼ ਹਟਾਉਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਫੌਜ ਇਸ ਕੰਮ ਵਿੱਚ ਜੁੱਟ ਗਈ ਹੈ। ਉੱਥੇ ਹੀ ਜਨਤਾ ਵੱਲੋਂ ਵੀ ਇੱਕ ਦੂਜੇ ਗੁਆਂਢੀਆਂ ਦੀ ਦਰਵਾਜ਼ਿਆਂ ਸਾਹਮਣੇ ਤੋਂ ਬਰਫ ਹਟਾਉਣ ਵਿਚ ਮਦਦ ਕੀਤੀ ਜਾ ਰਹੀ ਹੈ। ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਸੀ। ਜਿਸ ਦੇ ਮੱਦੇਨਜ਼ਰ ਰੱਖਿਆ ਮੰਤਰੀ ਦੁਆਰਾ ਫੌਜ ਨੂੰ ਲੋਕਾਂ ਦੀ ਮਦਦ ਦੇ ਆਦੇਸ਼ ਦਿੱਤੇ ਗਏ।