BREAKING NEWS
Search

ਇਥੇ 2 ਹਵਾਈ ਜਹਾਜਾਂ ਦੀ ਟੱਕਰ ਹੋਣ ਨਾਲ ਵਾਪਰਿਆ ਵੱਡਾ ਹਾਦਸਾ, ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ

ਕੋਰੋਨਾ ਤੋਂ ਬਾਅਦ ਇੱਕ ਦੇਸ਼ ਤੋਂ ਦੂਜੇ ਦੇਸ਼ ਤਕ ਜਾਣ ਦੇ ਲਈ ਲੋਕ ਹਵਾਈ ਯਾਤਰਾ ‘ਚ ਸਫ਼ਰ ਕਰਦੇ ਹਨ । ਇਸੇ ਵਿਚਾਲੇ ਖ਼ਬਰ ਹੁਣ ਹਵਾਈ ਯਾਤਰਾ ਨਾਲ ਸਬੰਧਤ ਸਾਂਝੀ ਕਰਨ ਜਾ ਰਹੇ ਹਾਂ ਕਿ ਦੋ ਹਵਾਈ ਜਹਾਜ਼ਾਂ ਦੇ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ , ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ । ਦੱਸ ਦਈਏ ਕਿ ਉੱਤਰ ਕੈਲੀਫੋਰਨੀਆ ਦੇ ਇਕ ਸਥਾਨਕ ਹਵਾਈ ਅੱਡੇ ਉੱਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਕਾਲੀਆ ਨੇ ਵੀਰਵਾਰ ਨੂੰ ਦੋ ਜਹਾਜ਼ਾਂ ਦੀ ਆਪਸ ਚ ਟੱਕਰ ਹੋ ਗਈ । ਜਿਸ ਕਾਰਨ ਜਹਾਜ਼ ਵਿੱਚ ਬੈਠੀਆਂ ਤਿੱਨ ਸਵਾਰੀਆਂ ਵਿੱਚੋਂ ਦੋ ਦੀ ਮੌਤ ਹੋ ਗਈ ।

ਜਿਸ ਦੀ ਜਾਣਕਾਰੀ ਖੁਦ ਅਧਿਕਾਰੀਆਂ ਵੱਲੋਂ ਦਿੱਤੀ ਗਈ । ਦੱਸ ਦੇਈਏ ਇਸ ਪੂਰੀ ਘਟਨਾ ਸੰਬੰਧੀ ਵਾਟਸਨਵਿਲੇ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿਹਾ ਕਿ ਇਹ ਹਾਦਸਾ ਵਾਟਸਨਵਿਲੇ ਸ਼ਹਿਰ ਦੇ ਮਿਉਂਸਿਪਲ ਏਅਰਪੋਰਟ ਤੇ ਦੁਪਹਿਰ ਦਿ ਤਿੰਨ ਵਜੇ ਦੇ ਕਰੀਬ ਵਾਪਰਿਆ । ਫੈੱਡਰੇਸ਼ਨ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਦੇ ਅਨੁਸਾਰ ਹਾਦਸੇ ਦੌਰਾਨ ਦੋ ਇੰਜਣ ਸੇਸਨਾ 340 ਵਿੱਚ ਦੋ ਲੋਕ ਸਵਾਰ ਸਨ ਅਤੇ ਸਿੰਗਲ ਇੰਜਣ ਵਾਲੇ ਸੇਸਨਾ 152 ਵਿੱਚ ਸਿਰਫ਼ ਪਾਇਲਟ ਸਵਾਰ ਸੀ।

ਜ਼ਿਕਰਯੋਗ ਹੈ ਕਿ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਸਪੱਸ਼ਟ ਨਹੀਂ ਹੋਈ। ਪਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ਤੇ ਲੈਂਡ ਕਰ ਰਿਹਾ ਸੀ। ਉਸ ਦੌਰਾਨ ਅਚਾਨਕ ਦੋ ਜਹਾਜ਼ ਆਪਸ ਵਿਚ ਟਕਰਾ ਗਏ । ਜਿਸ ਕਾਰਨ ਜਹਾਜ਼ ਵਿੱਚ ਬੈਠੇ ਕਈ ਲੋਕ ਜ਼ਖ਼ਮੀ ਹੋ ਗਏ, ਜਦਕਿ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ।

ਜ਼ਿਕਰਯੋਗ ਹੈ ਕਿ ਜਦੋਂ ਅਜਿਹੇ ਹਾਦਸੇ ਵਾਪਰਦੇ ਹਨ ਹਨ ਤੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ। ਪਰ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ।