BREAKING NEWS
Search

ਆਹ ਹੁੰਦੀ ਕਿਸਮਤ ਦੇਖੋ ਹਾਦਸੇ ਤੋਂ 6 ਦਿਨਾਂ ਬਾਅਦ ਕਿਵੇਂ ਜਿਉਂਦੀ ਮਿਲੀ ਔਰਤ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਅਮਰੀਕਾ ਵਿਚ ਇਕ ਮਹਿਲਾ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਤੋਂ ਥੱਲੇ ਡਿੱਗ ਗਈ। ਇਹ ਕਾਰ ਹੇਠਾਂ ਇਕ ਦਰਖਤ ਉਤੇ ਹੀ ਲਟਕ ਗਈ। ਇਸ ਔਰਤ ਦੀ ਭਾਲ ਵਿਚ 6 ਦਿਨ ਲੱਗ ਗਏ। ਉਹ ਕੁਝ ਦਿਨ ਗੱਡੀ ਵਿਚ ਹੀ ਰਹੀ ਤੇ ਫਿਰ ਬਾਹਰ ਨਿਕਲ ਕੇ ਮਦਦ ਲਈ ਆਵਾਜ਼ਾ ਦਿੰਦੀ ਰਹੀ ਪਰ ਕਿਸੇ ਨਾ ਸੁਣੀ।,,,,,  6 ਦਿਨਾਂ ਪਿੱਛੋਂ ਬਚਾਅ ਦਲ ਨੇ ਮੌਕੇ ਉਤੇ ਪਹੁੰਚ ਕੇ ਉਸ ਨੂੰ ਬਾਹਰ ਕੱਢਿਆ। ਉਹ ਜਿਊਂਦੀ ਸੀ।

ਐਰਿਜੋਨਾ ਨੇ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ 12 ਅਕਤੂਬਰ ਨੂੰ 53 ਸਾਲ ਦੀ ਮਹਿਲਾ ਨੈਸ਼ਨਲ ਹਾਈਵੇਅ 60 ਦੇ ਕੋਲ ਵਿਕੇਨਬਰਗ ਤੋਂ ਲੰਘ ਰਹੀ ਸੀ। ਅਚਾਨਕ ਕਾਰ ਬੇਕਾਬੂ ਹੋ ਗਈ ਤੇ ਥੱਲੇ ਡਿੱਗ ਗਈ। ਪੁਲਿਸ ਨੇ ਦੱਸਿਆ ਕਿ ਮਹਿਲਾ ਦੀ ਗੱਡੀ ਹਾਈਵੇਅ ਦੀ ਰੇਲਿੰਗ ਤੋੜ ਕੇ 50 ਫੁੱਟ ਥੱਲੇ ਡਿੱਗੀ।

ਕਿਸਮਤ ਚੰਗੀ ਨੂੰ ਇਹ ਗੱਡੀ ਇਕ ਦਰਖਤ ਨਾਲ ਲਟਕ ਗਈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਉਸ ਨੂੰ ਕਿਸੇ ਨਾ ਦੇਖਿਆ। ਇਸ ਔਰਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਪਿੱਛੋਂ ਇਸ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਵਿਚ 6 ਦਿਨ ਲੱਗ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਸ ਔਰਤ ਬਾਰੇ ਕੋਈ ,,,,,, ਜਾਣਕਾਰੀ ਨਹੀਂ ਮਿਲ ਰਹੀ ਸੀ। ਅਚਾਨਕ ਬਚਾਅ ਟੀਮ ਦੀ ਨਜ਼ਰ ਟੁੱਟੀ ਹੋਈ ਰੇਲਿੰਗ ਉਤੇ ਪਈ, ਜਦੋਂ ਥੱਲੇ ਵੇਖਿਆ ਗਿਆ ਤਾਂ ਇਕ ਗੱਡੀ ਦਰਖਤ ਉਤੇ ਲਟਕੀ ਹੋਈ ਸੀ। ਜਦੋਂ ਪੁਲਿਸ ਕਾਰ ਕੋਲ ਪਹੁੰਚੀ ਤਾਂ ਉਸ ਵਿਚ ਕੋਈ ਵੀ ਨਹੀਂ ਸੀ।

ਕੁਝ ਦੂਰੀ ਉਤੇ ਇਹ ਔਰਤ ਜ਼ਖਮੀ ਹਾਲਤ ਵਿਚ ਪਈ ਸੀ। ਉਸ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਇਸ ਔਰਤ ਨੇ ਦੱਸਿਆ ਕਿ ਉਹ ਕਾਈ ਦਿਨ ਗੱਡੀ ਵਿਚ ਹੀ ਰਹੀ। ਫਿਰ ਉਹ ਇਸ ਉਮੀਦ ਨਾਲ ਬਾਹਰ ਨਿਕਲੀ ਕਿ ਸ਼ਾਇਦ ਉਸ ਨੂੰ ਕੋਈ ਵੇਖ ਲਵੇ। ਪਰ ਉਹ ਇੰਨੀ ਕਮਜ਼ੋਰ ਹੋ ਗਈ ਸੀ ਕਿ,,,,,, ਉਹ ਤੁਰ ਨਾ ਸਕੀ। ਇਸ ਮਹਿਲਾ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।