ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਸਥਿਤੀ ਕੁਝ ਕੰਟਰੋਲ ਹੇਠ ਆ ਗਈ ਹੈ, ਉਥੇ ਹੀ ਸਿਆਸੀ ਹਲਚਲ ਬਹੁਤ ਜ਼ਿਆਦਾ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਸ ਸਮੇਂ ਬਹੁਤ ਹੀ ਜ਼ਿਆਦਾ ਗਰਮਾਈ ਹੋਈ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਅਗਲੀਆਂ ਚੋਣਾਂ ਲਈ ਆਪਣੀਆਂ ਪਾਰਟੀਆਂ ਦੀ ਮਜਬੂਤੀ ਲਈ ਕਈ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉੱਥੇ ਹੀ ਪਾਰਟੀਆ ਵਿੱਚ ਫੇਰਬਦਲ ਹੋਣ ਦੀਆਂ ਖ਼ਬਰਾਂ ਜਿੱਥੇ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਸਿਆਸੀ ਆਗੂ ਆਪਣੀਆਂ ਪਾਰਟੀਆਂ ਤੋਂ ਨਰਾਜ਼ ਵੀ ਨਜ਼ਰ ਆ ਰਹੇ ਹਨ।

ਇਨ੍ਹਾਂ ਸਿਆਸੀ ਆਗੂਆਂ ਬਾਰੇ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸਿਆਸਤ ਵਿਚ ਫਿਰ ਤੋਂ ਹਲਚਲ ਪੈਦਾ ਹੋ ਗਈ ਹੈ। ਪੰਜਾਬ ਵਿੱਚ ਮੌਜੂਦਾ ਸਰਕਾਰ ਕਾਂਗਰਸ ਵਿੱਚ ਪਈ ਹੋਈ ਫੁੱਟ ਦਾ ਕਲੇਸ਼ ਮੁੱਕਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਹੈ। ਕਿਉਂ ਕਿ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਕਾਗਰਸ਼ ਪਾਰਟੀ ਦੇ ਖਿਲਾਫ ਚੱਲ ਰਹੇ ਹਨ।

ਹੁਣ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਸ਼ਾਰਿਆਂ ਵਿਚ ਖੁੱਲ੍ਹ ਕੇ ਭੜਾਸ ਕੱਢੀ ਹੈ । ਨਵਜੋਤ ਸਿੰਘ ਸਿੱਧੂ ਵੱਲੋਂ ਇਕ ਵਾਰ ਮੁੜ ਟਵੀਟ ਕਰਕੇ ਉਨ੍ਹਾਂ ਆਖਿਆ ਹੈ ਕਿ ਉਹ 17 ਸਾਲਾਂ ਤੋਂ ਰਾਜ ਸਭਾ ,ਵਿਧਾਨ ਸਭਾ ਦੇ ਅਹੁੱਦੇ ਤੇ ਲੋਕਾਂ ਦੀ ਸੇਵਾ ਕਰਦੇ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਲੋਕਾਂ ਦੇ ਹੱਕ ਵਿੱਚ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਵਾਪਸ ਦੇਵਾ, ਇਸ ਲਈ ਮੇਰਾ ਇਕੋ ਹੀ ਮਕਸਦ ਰਿਹਾ ਹੈ ਕਿ ਇਸ ਸਿਸਟਮ ਵਿਚ ਬਦਲਾਅ ਲਿਆਂਦਾ ਜਾਵੇ।

ਉਨ੍ਹਾਂ ਕਿਹਾ ਕਿ ਸਿਸਟਮ ਨੂੰ ਬਦਲਾਅ ਕਰਨ ਦੀ ਮੇਰੀ ਹਰ ਕੋਸ਼ਿਸ਼ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਲਈ ਮੈਂ ਆਪ ਹੀ ਇਸ ਸਿਸਟਮ ਨੂੰ ਵੀ ਹੁਣ ਠੁਕਰਾ ਦਿੱਤਾ ਹੈ। ਹੁਣ ਉਨ੍ਹਾਂ ਕਿਹਾ ਕਿ ਚਾਹੇ ਮੈਨੂੰ ਕੋਈ ਵੀ ਕੈਬਨਿਟ ਦੇ ਲਈ ਆਫਰ ਆ ਜਾਵੇ। ਨਵਜੋਤ ਸਿੰਘ ਸਿੱਧੂ ਜੋ ਕਾਫੀ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਹਨ ਉਨ੍ਹਾਂ ਵੱਲੋਂ ਹੁਣ ਆਪਣੇ ਮੁੜ ਤਿੱਖੇ ਤੇਵਰ ਦਿਖਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁੜ ਤਿੱਖਾ ਸ਼ਬਦੀ ਵਾਰ ਕੀਤਾ ਹੈ।


                                       
                            
                                                                   
                                    Previous Postਪੰਜਾਬ ਚ ਮੌਨਸੂਨ ਦੇ ਆਉਣ ਬਾਰੇ ਆਈ ਇਹ ਤਾਜਾ ਵੱਡੀ ਖਬਰ
                                                                
                                
                                                                    
                                    Next Postਕੈਪਟਨ ਦੀ ਕੋਠੀ ਲਾਗਿਓਂ ਇਹ ਮਿਲਣ ਤੇ ਪੈ ਗਈ ਭਾਜੜ – ਹੋ ਰਹੀਆਂ ਜੋਰਾਂ ਤੇ ਭਾਲਾਂ
                                                                
                            
               
                             
                                                                            
                                                                                                                                             
                                     
                                     
                                    




