BREAKING NEWS
Search

ਅੱਜ ਪੰਜਾਬ ਚ ਆਏ 1317 ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ,ਹਰ ਰੋਜ ਸੰਸਾਰ ਤੇ ਲੱਖਾਂ ਦੀ ਤਾਦਾਤ ਵਿਚ ਕਰਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਹਜਾਰਾਂ ਲੋਕਾਂ ਦੀ ਮੁਤ ਇਸ ਵਾਇਰਸ ਦੀ ਵਜਾ ਨਾਲ ਹੋ ਰਹੀ ਹੈ। ਅੱਜ ਵੀ ਪੰਜਾਬ ਵਿਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਸਰਕਾਰ ਇਸ ਵਾਇਰਸ ਨੂੰ ਰੋਕਣ ਦਾ ਪੂਰਾ ਜਤਨ ਕਰ ਰਹੀ ਹੈ ਪਰ ਇਹ ਵਾਇਰਸ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ।

ਅੱਜ 1 ਅਕਤੂਬਰ 2020 ਨੂੰ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 45 ਮੌਤਾਂ ਹੋਈਆਂ ਹਨ ਜਦੋਂ ਕਿ 1317 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 15763 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 115151 ਹੋ ਗਈ ਹੈ ਜਦੋਂ ਕਿ 95937 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਹੋਲੀ ਹੋਲੀ ਕਰਕੇ ਮਰੀਜ ਦੀ ਗਿਣਤੀ ਵਿਚ ਕਮੀ ਹੋ ਰਹੀ ਹੈ ਜੋ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਪੰਜਾਬ ਵਾਸੀਆਂ ਦੇ ਲਈ।

ਅੱਜ ਪੰਜਾਬ ਸਰਕਾਰ ਨੇ ਕਈ ਪਾਬੰਦੀਆਂ ਵਿਚ ਵੀ ਢਿਲਾਂ ਦੇ ਦਿੱਤੀਆਂ ਹਨ ਪੰਜਾਬ ਚ ਹੁਣ ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਹੈ ਅਤੇ ਐਤਵਾਰ ਦੇ ਲਾਕ ਡਾਊਨ ਨੂੰ ਹਟਾ ਦਿੱਤਾ ਗਿਆ ਹੈ। ਵਿਆਹ ਸਮਾਗਮਾਂ ਵਿਚ ਵੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ। ਹੁਣ ਤੋਂ ਵਿਆਹ ਸਮਾਗਮਾਂ ਵਿਚ 100 ਬੰਦਿਆਂ ਦਾ ਇਕੱਠ ਕੀਤਾ ਜਾ ਸਕਦਾ ਹੈ।