BREAKING NEWS
Search

ਅੰਮ੍ਰਿਤਸਰ ਏਅਰਪੋਰਟ ਤੇ ਵਿਦੇਸ਼ੋਂ ਆਈ ਫਲਾਈਟ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ 

ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਆਪਣੇ ਸ਼ਾਤਿਰ ਦਿਮਾਗ ਦੀ ਵਰਤੋਂ ਕਰਕੇ ਕਿਸੇ ਵੱਡੀ ਹੇਰਾ ਫੇਰੀ ਨੂੰ ਅੰਜ਼ਾਮ ਦੇ ਕੇ ਨਿਕਲਣ ਦੀ ਫਿਰਾਕ ਵਿਚ ਹੁੰਦੇ ਹਨ। ਉਨ੍ਹਾਂ ਦੇ ਮਨ ਅੰਦਰ ਇਕ ਡਰ ਵੀ ਬਣਿਆ ਰਹਿੰਦਾ ਹੈ ਕਿ ਉਹ ਕਿਤੇ ਫੜ੍ਹੇ ਨਾ ਜਾ ਸਕਣ। ਪਰ ਫਿਰ ਵੀ ਉਹ ਨਿੱਤ ਨਵੇਂ ਤਰੀਕੇ ਅਪਣਾ ਕੇ ਹੇਰਾ ਫੇਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਕਰਨ ਤੋਂ ਪਿੱਛੇ ਨਹੀਂ ਹਟਦੇ। ਪਰ ਅਜਿਹੇ ਦੌਰਾਨ ਉਹ ਰੰਗੇ ਹੱਥੀਂ ਵੀ ਫੜ ਹੋ ਜਾਂਦੇ ਹਨ‌। ਇੱਕ ਅਜਿਹੀ ਹੀ ਘਟਨਾ ਅੰਮ੍ਰਿਤਸਰ ਏਅਰਪੋਰਟ ਉਪਰ ਵਾਪਰੀ ਜਿੱਥੇ ਇੱਕ ਵਿਅਕਤੀ ਬਾਹਰੋਂ ਕੋਈ ਮਹਿੰਗੀ ਵਸਤੂ ਸ-ਮੱ-ਗ-ਲਿੰ-ਗ ਕਰ ਕੇ ਭਾਰਤ ਵਿੱਚ ਲਿਆ ਕੇ ਉਸ ਨੂੰ ਵੇਚਣ ਦੀ ਫ਼ਿਰਾਕ ਵਿੱਚ ਸੀ।

ਪਰ ਏਅਰਪੋਰਟ ਦੇ ਅਧਿਕਾਰੀਆਂ ਨੇ ਚੁਸਤੀ ਦਿਖਾਉਂਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਦੁਬਈ ਤੋਂ ਹਵਾਈ ਯਾਤਰਾ ਕਰਦਾ ਹੋਇਆ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਪੁੱਜਾ। ਏਅਰਪੋਰਟ ਦੀ ਕਸਟਮ ਵਿਭਾਗ ਦੀ ਟੀਮ ਵੱਲੋਂ ਪਿਛਲੇ ਕੁਝ ਸਮੱਗਲਿੰਗ ਦੇ ਕੇਸਾਂ ਨੂੰ ਦੇਖਦੇ ਹੋਏ ਇਕ ਰੁਟੀਨ ਚੈੱਕਅੱਪ ਦੇ ਦੌਰਾਨ ਇਕ ਮੁਸਾਫ਼ਰ ਕੋਲੋਂ 17 ਲੱਖ ਰੁਪਏ ਦਾ ਸੋਨਾ ਜ਼-ਬ-ਤ ਕੀਤਾ ਗਿਆ।

ਉਕਤ ਯਾਤਰੀ ਦੇ ਕੋਲ ਦੁਬਈ ਤੋਂ ਸ-ਮੱ-ਗ-ਲ ਕਰਕੇ 345.16 ਗ੍ਰਾਮ ਸੋਨਾ ਲਿਆਂਦਾ ਜਾ ਰਿਹਾ ਸੀ। ਜਿਸ ਨੂੰ ਮੁਜ਼ਰਿਮ ਇੰਡੀਆ ਵਿੱਚ ਵੇਚਣ ਦੀ ਫਿਰਾਕ ਵਿਚ ਸੀ ਪਰ ਉਸਦਾ ਇਰਾਦਾ ਪੂਰੀ ਤਰ੍ਹਾਂ ਨਾਕਾਮ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਜਿਹੇ ਹੀ ਇੱਕ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਯਾਤਰੀ ਦੇ ਕੋਲੋਂ 186.46 ਗਰਾਮ ਸੋਨਾ ਬਰਾਮਦ ਕੀਤਾ ਗਿਆ ਸੀ ਜਿਸ ਦੀ ਬਾਜ਼ਾਰ ਦੇ ਵਿੱਚ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਸੀ।

ਫੜੇ ਗਏ ਚਲਾਕ ਮੁਸਾਫ਼ਰ ਨੇ ਇਸ ਸੋਨੇ ਨੂੰ ਸਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੇ ਟਰਾਲੀ ਦੇ ਪਹੀਆਂ ਦੇ ਬੈਰਿੰਗਾਂ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਪਰ ਆਪਣੀ ਡਿਊਟੀ ਨੂੰ ਪੂਰੀ ਮੁਸਤੈਦੀ ਨਾਲ ਨਿਭਾ ਰਹੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਮੱਗਲਿੰਗ ਕਰ ਦੁਬਈ ਤੋਂ ਭਾਰਤ ਲਿਆਂਦੇ ਜਾ ਰਹੇ ਸੋਨੇ ਨੂੰ ਬਰਾਮਦ ਕਰ ਲਿਆ ਸੀ ਅਤੇ ਉਕਤ ਯਾਤਰੀ ਨੂੰ ਹਿਰਾਸਤ ਵਿਚ ਲੈ ਕੇ ਕਾ-ਰ-ਵਾ-ਈ ਕੀਤੀ ਗਈ ਸੀ।