BREAKING NEWS
Search

ਅਮਰੀਕਾ ਦੇ ਏਅਰ ਪੋਰਟ ਤੇ ਵਾਪਰਿਆ ਹਾਦਸਾ ਇੰਡੀਆ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ ,ਜਿੱਥੇ ਕੋਰੋਨਾਂ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ। ਉਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਿੱਚ,ਤੇ ਕਈ ਹੋਰ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਵੀ ਚਲੀ ਗਈ। ਭਾਰਤ ਦੇ ਬਹੁਤੇ ਪਰਿਵਾਰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਕਈ ਉੱਥੇ ਜਾ ਕੇ ਪੜ੍ਹਾਈ ਕਰਕੇ ਵਧੀਆ ਨੌਕਰੀ ਪ੍ਰਾਪਤ ਕਰ ਲੈਂਦੇ ਹਨ । ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸੱਚ ਕਰ ਸਕਣ।

ਪਰ ਕਈ ਵਾਰੀ ਪਰਿਵਾਰਾਂ ਨੂੰ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ,ਜੋ ਪਰਿਵਾਰ ਲਈ ਸਹਿਣ ਕਰਨੀ ਮੁ-ਸ਼-ਕਿ- ਲ ਹੋ ਜਾਂਦੀ ਹੈ ।ਇਸ ਸਾਲ ਦੇ ਵਿੱਚ ਅਜਿਹੀਆਂ ਦੁੱਖ ਭਰੀਆਂ ਖਬਰਾਂ ਦਾ ਆਉਣਾ ਨ ਕਦੋਂ ਖ਼ਤਮ ਹੋਵੇਗਾ। ਲੱਗਦਾ ਹੈ ਕਿ ਇਹ ਸਾਲ਼ ਅਜਿਹੀਆਂ ਖਬਰਾਂ ਸੁਣਾਉਣ ਲਈ ਚੜ੍ਹਿਆ ਸੀ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਏਅਪੋਰਟ ਤੇ ਵਾਪਰੇ ਹਾਦਸੇ ਵਿੱਚ ਭਾਰਤੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਇਕ ਅਮਰੀਕਾ ਵਿਚ ਰਹਿ ਰਹੇ ਵਿਅਕਤੀ ਦੀ ਮੌਤ ਏਅਰ ਪੋਰਟ ਤੇ ਹੋਏ ਹਾਦਸੇ ਵਿੱਚ ਹੋ ਗਈ ਹੈ। ਇਹ ਹਾਦਸਾ ਸ਼ਿਕਾਗੋ ਦੇ ਓਹਾਰੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਵਾਪਰਿਆ ਹੈ। ਸ਼ਿਕਾਗੋ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 2 ਵਜੇ ਹਵਾਈ ਅੱਡੇ ਤੋਂ ਇਸ ਘਟਨਾ ਸਬੰਧੀ ਫੋਨ ਆਇਆ ਸੀ ਕਿ ਜਹਾਜ਼ਾਂ ਨੂੰ ਲਿਜਾਣ ਵਾਲੀ ਗੱਡੀ ਹੇਠ ਆ ਕੇ ਇਕ ਵਿਅਕਤੀ ਬੇਹੋਸ਼ ਹੋ ਗਿਆ ਹੈ।

ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ 3:50 ਵਜੇ ਹੋ ਗਈ। ਸਬ ਸੈਂਟਰ ਦੀ ਰਿਪੋਰਟ ਮੁਤਾਬਕ ਪੋ-ਸ-ਟ-ਮਾ-ਰ-ਟ-ਮ ਵਿੱਚ ਉਸ ਦੀ ਮੌਤ ਹਾਦਸੇ ਵਿੱਚ ਹੋਈ ਦੱਸੀ ਗਈ ਹੈ । ਮ੍ਰਿਤਕ ਦੀ ਪਹਿਚਾਣ 35 ਸਾਲਾ ਜੀਜੋ ਜਾਰਜ , ਜੋ ਭਾਰਤ ਦੇ ਕੇਰਲ ਰਾਜ ਦੇ ਪਤਾਨਾਪੁਰਮ ਤੋਂ ਸ਼ਿਕਾਗੋ ਆਇਆ ਸੀ। ਜਾਰਜ ਐਨਵਾਏ ਏਅਰ ਵਿਚ ਮਕੈਨਿਕ ਦੇ ਤੌਰ ਤੇ ਕੰਮ ਕਰਦਾ ਸੀ । ਹਵਾਈ ਅੱਡੇ ਦੇ ਨੇੜੇ ਇਕ ਇਮਾਰਤ ਵਿੱਚ ਕੰਮ ਕਰਦਿਆਂ

ਉਸ ਦੀ ਮੌਤ ਹੋ ਗਈ ਹੈ। ਉਸ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਹੀ ਸ਼ਿਕਾਗੋ ਦੇ ਵਿਚ ਰਹਿ ਰਹੇ ਸਨ। ਜਾਰਜ ਆਪਣੇ ਪਿੱਛੇ ਆਪਣੀ ਅੱਠ ਮਹੀਨੇ ਦੀ ਗਰਭਵਤੀ ਪਤਨੀ ਅਤੇ ਇੱਕ ਛੋਟਾ ਬੱਚਾ ਅਤੇ ਆਪਣੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਉਸ ਦੇ ਪਰਿਵਾਰ ਲਈ ਮਦਦ ਕਰਨ ਵਾਸਤੇ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ ,ਜਿਸ ਵਾਸਤੇ ਆਨਲਾਈਨ ਮੁਹਿੰਮ ਚਲਾਈ ਗਈ ਹੈ।