BREAKING NEWS
Search

ਅਚਾਨਕ ਮੌਕੇ ਤੇ ਭਰਾ ਨੂੰ ਹੋਣ ਵਾਲੀ ਭਾਬੀ ਨਾਲ ਕਰਾਉਣਾ ਪੈ ਗਿਆ ਵਿਆਹ – ਕਾਰਨ ਜਾਣ ਰਹਿ ਜਾਵੋਂਗੇ ਹੈਰਾਨ

ਆਈ ਤਾਜਾ ਵੱਡੀ ਖਬਰ

ਦੁਨੀਆ ਵਿਚ ਕੋਈ-ਨ-ਕੋਈ ਅਜੇਹਾ ਰਿਸ਼ਤਾ ਸਾਹਮਣੇ ਆ ਜਾਂਦਾ ਹੈ ਜੋ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਸਿਆਣੇ ਕਹਿੰਦੇ ਨੇ ਜੋੜੀਆਂ ਉੱਪਰ ਵਾਲਾ ਬਣਾਉਂਦਾ ਹੈ, ਇਹ ਗੱਲ ਉਸ ਸਮੇਂ ਸੱਚ ਹੋ ਜਾਂਦੀ ਹੈ ਜਦੋਂ ਨਾ ਚਾਹੁੰਦੇ ਹੋਏ ਵੀ ਅਜਿਹੇ ਰਿਸ਼ਤੇ ਬਣ ਜਾਂਦੇ ਹਨ। ਵਿਆਹ ਵਰਗੇ ਪਵਿੱਤਰ ਬੰਧਨ ਨਾਲ ਜੁੜੇ ਹੋਏ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਵਿਆਹ ਬੰਧਨ ਕਈ ਜਗ੍ਹਾ ਉਪਰ ਚਰਚਾ ਦਾ ਵਿਸ਼ਾ ਵੀ ਬਣ ਜਾਂਦੇ ਹਨ। ਜਿੱਥੇ ਕੁਝ ਮਜਬੂਰੀਆਂ ਦੇ ਚਲਦੇ, ਤੇ ਕੁਝ ਹਲਾਤਾਂ ਦੇ ਅਨੁਸਾਰ ਫੈਸਲੇ ਲਏ ਜਾਂਦੇ ਹਨ। ਹੁਣ ਅਚਾਨਕ ਭਰਾ ਨੂੰ ਹੋਣ ਵਾਲੀ ਭਾਬੀ ਨਾਲ ਵਿਆਹ ਕਰਵਾਉਣਾ ਪੈ ਗਿਆ ਹੈ, ਜਿਸ ਬਾਰੇ ਸਾਰੇ ਸੁਣ ਕੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਯੂਪੀ ਦੇ ਚੰਦੌਲੀ ਜਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਪਰਿਵਾਰਾਂ ਵੱਲੋਂ ਵਿਆਹ ਤੈਅ ਕੀਤਾ ਗਿਆ ਸੀ। ਉਥੇ ਹੀ ਵਿਆਹ ਵਾਲੇ ਲੜਕੇ ਦੀ ਪ੍ਰੇਮਿਕਾ ਵੱਲੋਂ ਆ ਕੇ ਲੜਕੇ ਦੇ ਘਰ ਕਾਫੀ ਹੰਗਾਮਾ ਕੀਤਾ ਗਿਆ ਅਤੇ ਉਨ੍ਹਾਂ ਦਾ ਵਿਆਹ ਹੋਣ ਦੇ ਸਬੂਤ ਪੇਸ਼ ਕੀਤੇ ਗਏ। ਕਿਉਂਕਿ ਉਸ ਲੜਕੇ ਨੇ ਉਸ ਨਾਲ ਪਹਿਲਾਂ ਹੀ ਵਿਆਹ ਕਰਵਾਇਆ ਹੋਇਆ ਸੀ ਤੇ ਹੁਣ ਦੂਜੀ ਵਾਰ ਵਿਆਹ ਕਰਵਾਇਆ ਜਾ ਰਿਹਾ ਸੀ। ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸੱਚ ਨੂੰ ਕਬੂਲ ਕਰਦੇ ਹੋਏ ਉਸ ਨੂੰ ਉਸ ਦੀ ਪ੍ਰੇਮਿਕਾ ਨਾਲ ਦੁਬਾਰਾ ਸੱਤ ਜਨਮਾਂ ਦੇ ਬੰਧਨਾਂ ਵਿੱਚ ਬੰਨ ਦਿੱਤਾ ਗਿਆ।

ਉਥੇ ਹੀ ਵਿਆਹ ਦਾ ਸਮਾਂ ਤੈਅ ਹੋਣ ਤੇ ਲੜਕੀ ਦੇ ਛੋਟੇ ਭਰਾ ਦਾ ਵਿਆਹ ਉਸ ਲੜਕੀ ਨਾਲ ਕੀਤਾ ਗਿਆ। ਜਿਸ ਲੜਕੇ ਵੱਲੋਂ ਉਸ ਲੜਕੀ ਨੂੰ ਆਪਣੀ ਭਾਬੀ ਨੂੰ ਮੰਨਿਆ ਜਾ ਰਿਹਾ ਸੀ ਵਿਆਹ ਵਾਲੇ ਦਿਨ ਉਸ ਨੂੰ ਉਸ ਨਾਲ ਵਿਆਹ ਕਰਵਾ ਕੇ ਆਪਣਾ ਜੀਵਨਸਾਥੀ ਬਣਾਉਣਾ ਪਿਆ। ਇਸ ਛੋਟੇ ਲੜਕੇ ਦਾ ਵਿਆਹ ਪੂਰੇ ਰੀਤੀ-ਰਿਵਾਜ਼ਾਂ ਨਾਲ ਕੀਤਾ ਗਿਆ। ਉੱਥੇ ਹੀ ਇਸ ਵਿਆਹ ਲਈ ਦੋਹਾਂ ਪਰਿਵਾਰਾਂ ਦੀ ਸਹਿਮਤੀ ਵੀ ਬਣ ਗਈ। ਮੰਗਲਵਾਰ ਨੂੰ ਹੋਏ ਇਸ ਵਿਆਹ ਦੀ ਚਰਚਾ ਇਲਾਕੇ ਵਿੱਚ ਕਾਫ਼ੀ ਹੋ ਰਹੀ ਹੈ।

ਵੱਡੇ ਭਰਾ ਦੀ ਪ੍ਰੇਮਿਕਾ ਵੱਲੋਂ ਮੰਗਲਵਾਰ ਤੋਂ ਪਹਿਲਾਂ ਹੀ ਚੌਂਕੀ ਵਿਚ ਜਾ ਕੇ ਉਸ ਨਾਲ ਹੋਏ ਧੱਕੇ ਦੀ ਇਤਲਾਹ ਦਿੱਤੀ ਗਈ ਅਤੇ ਸੱਚ ਸਾਹਮਣੇ ਆਉਣ ਤੇ ਉਸ ਨੂੰ ਇਨਸਾਫ ਦਿਵਾਇਆ ਗਿਆ। ਉਥੇ ਹੀ ਦੂਜੇ ਪਾਸੇ ਛੋਟੇ ਭਰਾ ਵੱਲੋਂ ਆਪਣੀ ਹੋਣ ਵਾਲੀ ਭਾਬੀ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੀ ਪਤਨੀ ਦਾ ਦਰਜਾ ਦੇ ਦਿੱਤਾ ਗਿਆ ਹੈ।