ਡੋਨਾਲਡ ਟਰੰਪ ਦੇ ਨਾਲ ਤਲਾਕ ਤੇ ਆਖਰ ਮੇਲਾਨੀਆ ਨੇ ਤੋੜੀ ਆਪਣੀ ਚੁਪੀ ਦਿੱਤਾ ਇਹ ਜਵਾਬ, ਸਾਰੇ ਅਮਰੀਕਾ ਚ ਚਰਚਾ

ਸਾਰੇ ਅਮਰੀਕਾ ਚ ਚਰਚਾ

ਅਮਰੀਕਾ ਦੀਆਂ ਇਸ ਵਾਰ ਦੀਆਂ ਚੋਣਾਂ ਕਾਫੀ ਚਰਚਿਤ ਰਹੀ ਹੈ ਜਿਸ ਦਾ ਮੁੱਖ ਵਿਸ਼ਾ ਸੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ। ਜਿਸ ਵੱਲੋਂ ਚੋਣ ਨਤੀਜਿਆਂ ਵਿੱਚ ਕੀਤੇ ਗਏ ਘਪਲੇਬਾਜ਼ੀ ਦਾ ਇਲਜ਼ਾਮ ਲਗਾਉਂਦਿਆਂ ਟਰੰਪ ਵੱਲੋਂ ਆਪਣੀ ਜ਼ਿੱਦ ਉੱਪਰ ਅੜੇ ਰਹਿਣਾ ਇੱਕ ਬਚਕਾਨਾ ਹਰਕਤ ਸੀ। ਪਰ ਉਨ੍ਹਾਂ ਦੀ ਇਸ ਹਰਕਤ ਉੱਪਰ ਉਨ੍ਹਾਂ ਦੀ ਪਤਨੀ ਅਤੇ ਫਸਟ ਲੇਡੀ ਮੇਲਾਨੀਆ ਵੱਲੋਂ ਦੀ ਮੋਹਰ ਲਗਾਈ ਗਈ ਸੀ। ਹਾਲਾਕਿ ਖ਼ਬਰਾਂ ਦੇ ਵਿੱਚ ਇਹ ਵੀ ਸੁਨਣ ਨੂੰ ਆਇਆ ਸੀ ਕਿ ਇਹ ਦੋਵੇਂ ਆਪਸ ਵਿੱਚ ਤਲਾਕ ਲੈ ਸਕਦੇ ਹਨ।

ਜਿੱਥੇ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕਈ ਲੋਕਾਂ ਵੱਲੋਂ ਇਨ੍ਹਾਂ ਦੇ ਤਲਾਕ ਹੋਣ ਤੱਕ ਦੇ ਦਾਅਵੇ ਕੀਤੇ ਜਾ ਰਹੇ ਹਨ। ਪਹਿਲਾਂ ਇਸ ਬਾਰੇ ਮੇਲਾਨੀਆ ਵੱਲੋਂ ਚੁੱਪ ਧਾਰਨ ਕੀਤੀ ਹੋਈ ਸੀ ਪਰ ਅੱਜ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਦੋਸ਼ ਆਪਣੇ ਪਤੀ ਦੀ ਸਾਬਕਾ ਰਾਜਨੀਤਿਕ ਸਹਿਯੋਗੀ ਓਮਾਰੋਸਾ ਮੈਨਿਗਾਲਟ ਨਿਊਮੈਨ ਦੇ ਸਿਰ ਮੜ੍ਹ ਦਿੱਤਾ ਹੈ। ਮੇਲਾਨੀਆ ਨੇ ਆਖਿਆ ਕਿ ਨਿਊਮੈਨ ਉਸ ਨੂੰ ਅਤੇ ਉਸ ਦੇ ਪਤੀ ਡੋਨਾਲਡ ਟਰੰਪ ਦੇ ਰਿਸ਼ਤੇ ਨੂੰ ਲੈ ਕੇ ਬੇਕਾਰ ਦਾਅਵਾ ਕਰ ਰਹੀ ਹੈ।

ਬੀਤੇ ਦਿਨੀਂ ਟਰੰਪ ਦੀ ਸਾਬਕਾ ਰਾਜਨੀਤਕ ਸਹਿਯੋਗੀ ਓਮਾਰੋਸਾ ਨਿਊਮੈਨ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ 15 ਸਾਲ ਪੁਰਾਣਾ ਟਰੰਪ ਅਤੇ ਮੇਲਾਨੀਆ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਮੇਲਾਨੀਆ ਤਾਂ ਹਰ ਘੜੀ ਬਸ ਇਸੇ ਗੱਲ ਦਾ ਉਡੀਕ ਕਰ ਰਹੀ ਹੈ ਕਿ ਉਹ ਕਦੋਂ ਵ੍ਹਾਈਟ ਹਾਉਸ ਤੋਂ ਬਾਹਰ ਆਵੇ ਤਾਂ ਜੋ ਉਹ ਟਰੰਪ ਨੂੰ ਤਲਾਕ ਦੇ ਸਕੇ। ਮੇਲਾਨੀਆ ਟਰੰਪ ਤੋਂ ਬਦਲਾ ਲੈਣ ਲਈ ਹੁਣ ਕੋਈ ਰਸਤਾ ਲੱਭ ਰਹੀ ਹੈ।

ਇਸ ਬਿਆਨ ਦੇ ਵਿਰੋਧ ਵਿੱਚ ਮੇਲਾਨੀਆ ਦੀ ਇੱਕ ਬੁਲਾਰਨ‌ ਸਟੈਫਨੀ ਗ੍ਰੀਸ਼ਮ ਨੇ ਕਿਹਾ ਕਿ ਨਿਊਮੈਨ ਵੱਲੋਂ ਕੀਤਾ ਗਿਆ ਇਹ ਦਾਅਵਾ ਮੇਲਾਨੀਆ ਨੂੰ ਬਹੁਤ ਦੁਖੀ ਕਰਨ ਵਾਲਾ ਹੈ। ਨਿਊਮੈਨ ਸਿਰਫ਼ ਆਪਣੇ ਮਤਲਬ ਲਈ ਇਹ ਸਭ ਕੁਝ ਕਰ ਰਹੀ ਹੈ। ਸਟੈਫਨੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਾਬਕਾ ਰਾਜਨੀਤਿਕ ਸਹਿਯੋਗੀ ਨੂੰ ਅਗਾਂਹ ਵਧਣ ਵਾਸਤੇ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਸਨ। ਪਰ ਨਿਊਮੈਨ ਵੱਲੋਂ ਕੀਤੀ ਗਈ ਇਹ ਹਰਕਤ ਉਸਦੀ ਦੋਗਲੇਪਨ ਦੀ ਨੀਤੀ ਨੂੰ ਸਾਫ਼ ਜ਼ਾਹਰ ਕਰਦੀ ਹੈ।