ਆਈ ਤਾਜਾ ਵੱਡੀ ਖਬਰ 

ਡੇਰਾ ਬਿਆਸ ਜਿੱਥੇ ਹਰ ਰੋਜ਼ ਵੱਡੀ ਗਿਣਤੀ ‘ਚ ਸੰਗਤਾਂ ਪੁੱਜਦੀਆਂ ਹਨ, ਸੰਗਤਾਂ ਦੇ ਵਾਸਤੇ ਡੇਰੇ ਦੇ ਵੱਲੋਂ ਸਮੇਂ-ਸਮੇਂ ਤੇ ਜਿੱਥੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ, ਉੱਥੇ ਹੀ ਉਹਨਾਂ ਵੱਲੋਂ ਸਤਸੰਗ ਕਰਵਾਏ ਜਾਂਦੇ ਹਨ l ਜਿਨਾਂ ਦਾ ਸੰਗਤਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ। ਇਸੇ ਵਿਚਾਲੇ ਹੁਣ ਡੇਰਾ ਬਿਆਸ ਦੀ ਸ਼ਰਧਾਲੂਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਡੇਰੇ ਦੇ ਵੱਲੋਂ ਹੁਣ ਸਾਲ 2024 ਦੇ ਸਤਸੰਗ ਦੇ ਪ੍ਰੋਗਰਾਮਾ ਦੀ ਸੂਚੀ ਜਾਰੀ ਕਰ ਦਿੱਤੀ ਗਈ। ਸਤਿਸੰਗ ਸਬੰਧੀ 2024 ਦਾ ਸ਼ਡਿਊਲ ਜਾਰੀ ਕੀਤਾ ਗਿਆ । ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਦਿਨ ਤਿੰਨੇ ਤਰੀਕ ਨੂੰ ਤੇ ਕੇਸ ਸਮੇਂ ਦੇ ਉੱਪਰ ਇਹ ਸਤਸੰਗ ਪ੍ਰੋਗਰਾਮ ਕਰਵਾਏ ਜਾਣਗੇ l ਸਤੰਬਰ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਦੇ ਸਾਰੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਇਸ ਸ਼ੈਡਿਊਲ ਦੇ ਵਿੱਚ ਦਿੱਤੀ ਗਈ । ਜਿਸ ਨੂੰ ਵੇਖਣ ਤੋਂ ਬਾਅਦ ਸੰਗਤਾਂ ਵਿੱਚ ਕਾਫੀ ਖੁਸ਼ੀ ਤੇ ਉਤਸ਼ਾਹ ਨੂੰ ਦੇਖਣ ਨੂੰ ਮਿਲਦਾ ਪਿਆ ਹੈ। ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਆਪਣਾ ਉੱਤਰਾਧਿਕਾਰੀ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਇਸੇ ਵਿਚਾਲੇ ਹੁਣ ਡੇਰਾ ਪਿਆਜ਼ ਨਾਲ ਜੁੜੀ ਹੋਈ ਖਬਰ ਸਾਂਝੀ ਕੀਤੀ ਗਈ ਕਿ ਜਿੱਥੇ ਹਰ ਸਾਲ ਬੇਸਬਰੀ ਦੇ ਨਾਲ ਸਤਸੰਗ ਵਿੱਚ ਪਹੁੰਚਦੀਆਂ ਹਨ, ਦੇਸ਼ ਭਰ ਦੇ ਵੱਖੋ ਵੱਖਰੇ ਥਾਵਾਂ ਦੇ ਉੱਪਰ ਇਹ ਸਤਸੰਗ ਕਰਵਾਏ ਜਾਂਦੇ ਹਨ l ਇਸੇ ਵਿਚਕਾਰ ਹੁਣ ਸਾਲ 2024 ਵਿੱਚ ਹੋਣ ਵਾਲੇ ਸਤਸੰਗ ਦੇ ਪ੍ਰੋਗਰਾਮਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਇਸ ਵਿੱਚ ਬਿਆਸ, ਦਿੱਲੀ, ਸੂਰਤਗੜ ਵਰਗੀਆਂ ਥਾਵਾਂ ਦੇ ਉੱਪਰ ਸਤਸੰਗ ਕਰਵਾਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿੰਨੀ ਤਰੀਕ ਨੂੰ ਕਿਸ ਸਮੇਂ ਤੇ ਇਹ ਸਤਸੰਗ ਕਰਵਾਇਆ ਜਾਵੇਗਾ। ਇਸ ਸੂਚੀ ਤੇ ਜਾਰੀ ਕਰਦੇ ਸਾਰ ਹੀ ਹੁਣ ਸੰਗਤਾਂ ਖੁਸ਼ੀ ਤੇ ਉਤਸਾਹ ਦੇ ਨਾਲ ਇਹਨਾਂ ਸਤਸੰਗ ਵਿੱਚ ਹਿੱਸਾ ਲੈਣ ਦੀ ਤਿਆਰੀ ਦੇ ਵਿੱਚ ਜੁੜ ਚੁੱਕੀਆਂ ਹਨ l

                                       
                            
                                                                   
                                    Previous Postਅਸਮਾਨ ਚੋਂ ਆਏ ਕੁਦਰਤੀ ਕਹਿਰ ਕਾਰਨ ਪਰਿਵਾਰ ਦੇ 5 ਜੀਆਂ ਦੀ ਮੌਤ
                                                                
                                
                                                                    
                                    Next Postਢੋਲ ਢਮੱਕਿਆਂ ਵਿਚਾਲੇ ਹੀ ਅਚਾਨਕ ਮੱਚ ਗਿਆ ਚੀਕ ਚਿਹਾੜਾ , ਪਈਆਂ ਭਾਜੜਾਂ
                                                                
                            
               
                            
                                                                            
                                                                                                                                            
                                    
                                    
                                    



