ਡਾਕਟਰਾਂ ਨੇ ਪਹਿਲੀ ਵਾਰ ਕਰ ਦਿੱਤਾ ਚਮਤਕਾਰ , ਬਿਨਾ ਖੂਨ ਵਹਾਏ ਕਰ ਦਿੱਤਾ ਦਿਲ ਦਾ ਟ੍ਰਾਂਸਪਲਾਂਟ

ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ l ਇੱਕ ਡਾਕਟਰ ਹੀ ਹੁੰਦਾ ਹੈ ਜਿਹੜਾ ਰੱਬ ਤੋਂ ਬਾਅਦ ਮਨੁੱਖ ਦੀ ਜ਼ਿੰਦਗੀ ਨੂੰ ਬਚਾਅ ਸਕਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ,ਜਿੱਥੇ ਡਾਕਟਰ ਵੱਲੋਂ ਆਪਣਾ ਫਰਜ਼ ਨਿਭਾਉਂਦੇ ਹੋਏ ਅਜਿਹਾ ਚਮਤਕਾਰ ਕੀਤਾ ਗਿਆ ਜਿਸ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l ਦਰਅਸਲ ਡਾਕਟਰ ਵੱਲੋਂ ਬਿਨਾਂ ਖੋਣ ਵਹਾਏ ਦਿਲ ਦਾ ਟ੍ਰਾਂਸਪਲਾਂਟ ਕੀਤਾ ਗਿਆ l ਦੱਸਦਿਆ ਕਿ ਪਹਿਲੀ ਵਾਰ ਖੂਨ ਦੀ ਇੱਕ ਬੂੰਦ ਵਹਿਏ ਬਿਨਾਂ ਏਸ਼ੀਆ ਵਿੱਚ ਇੱਕ ਸਫਲ ਦਿਲ ਟਰਾਂਸਪਲਾਂਟ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਦੀ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਛਿੜ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਹਸਪਤਾਲ ਵਿੱਚੋਂ ਸਿਰਫ ਨੌ ਦਿਨਾਂ ਦੇ ਵਿੱਚ ਛੁੱਟੀ ਦੇ ਦਿੱਤੀ ਗਈ ਜਦਕਿ ਆਮ ਕੇਸਾਂ ਵਿੱਚ 25 ਦਿਨਾਂ ਵਿੱਚ ਹਸਪਤਾਲ ਤੋਂ ਮਿਲਦੀ ਹੈ l

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡਾਕਟਰ ਰਾਜੀਵ ਸਿੰਘਲ ਨੇ ਦੱਸਿਆ ਕਿ ਅਹਿਮਦਾਬਾਦ ਵਿੱਚ 52 ਸਾਲਾ ਮਰੀਜ਼ ਜਿਸਦਾ ਨਾਮ ਚੰਦਰਪ੍ਰਕਾਸ਼ ਗਰਗ ਸੀ,ਉਹਨਾਂ ਨੂੰ ਦਿਲ ਦੇ ਟਰਾਂਸਪਲਾਂਟ ਦੀ ਲੋੜ ਸੀ l ਜਿਸ ਤੋਂ ਬਾਅਦ ਇੱਕ ਮਾਮਲੇ ‘ਚ ਹਾਦਸੇ ‘ਚ ਮਾਰੇ ਗਏ ਵਿਅਕਤੀ ਦਾ ਦਿਲ ਉਹਨਾਂ ਨੂੰ ਪ੍ਰਾਪਤ ਹੋਇਆ ਸੀ, ਜਿਸ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਕੇ ਗਰਗ ਦੇ ਸਰੀਰ ‘ਚ ਟਰਾਂਸਪਲਾਂਟ ਕੀਤਾ ਗਿਆ ਸੀ

ਇਸ ਦੌਰਾਨ ਡਾਕਟਰ ਨੇ ਦਾਅਵਾ ਕੀਤਾ ਕਿ ਟੀਮ ਨੇ ਬਿਨਾਂ ਖੂਨ ਦੀ ਇੱਕ ਬੂੰਦ ਵਹਾਏ ਇਸ ਆਪਰੇਸ਼ਨ ਨੂੰ ਸਫਲ ਬਣਾਇਆ । ਸਾਧਾਰਨ ਹਾਰਟ ਟਰਾਂਸਪਲਾਂਟ ਦੀ ਲਾਗਤ ਤੇ ਇਸ ਤਕਨੀਕ ਰਾਹੀਂ ਕੀਤੇ ਜਾਣ ਵਾਲੇ ਇਲਾਜ ਦੀ ਕੀਮਤ ਇੱਕੋ ਜਿਹੀ ਹੈ। ਨਾਲ ਹੀ, ਕਿਸੇ ਹੋਰ ਵਿਅਕਤੀ ਨੂੰ ਖੂਨ ਦਾਨ ਕਰਨ ਦਾ ਕੋਈ ਖਤਰਾ ਨਹੀਂ ਹੈ।

-ਇਸ ਸਫਲ ਆਪਰੇਸ਼ਨ ਤੋਂ ਬਾਅਦ ਇਸ ਹਸਪਤਾਲ ਦੇ ਤੇ ਡਾਕਟਰਾਂ ਦੇ ਚਰਚੇ ਹੁਣ ਚਾਰੇ ਪਾਸੇ ਛਿੜ ਚੁੱਕੇ ਹਨ l ਹਰੇਕ ਵਿਅਕਤੀ ਡਾਕਟਰ ਦੇ ਇਸ ਕੰਮ ਦੀ ਸਹਾਰਨਾ ਕਰਦਾ ਹੋਇਆ ਨਜ਼ਰ ਆਉਂਦਾ ਪਿਆ l