ਡਾਕਟਰਾਂ ਨੇ ਕੀਤਾ ਅਨੋਖਾ ਚਮਤਕਾਰ , ਸਰਜਰੀ ਕਰਕੇ ਚੁੰਬਕ ਦੀ ਮਦਦ ਨਾਲ ਬੱਚੇ ਦੇ ਫੇਫੜੇ ਚੋਂ ਫਸੀ ਸੂਈ ਕੱਢੀ ਬਾਹਰ

ਆਈ ਤਾਜਾ ਵੱਡੀ ਖਬਰ 

ਡਾਕਟਰ ਨੂੰ ਪਰਮਾਤਮਾ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰਮਾਤਮਾ ਜੋ ਮਨੁੱਖ ਨੂੰ ਜੀਵਨ ਦੀ ਦਾਤ ਬਖਸ਼ਦਾ ਹੈ ਪਰ ਇੱਕ ਡਾਕਟਰ ਮਨੁੱਖ ਦੇ ਇਸ ਜੀਵਨ ਨੂੰ ਬਚਾਉਣ ਦੇ ਕੰਮ ਕਰਦਾ ਹੈ। ਕਈ ਵਾਰ ਡਾਕਟਰਾਂ ਦੇ ਵੱਲੋਂ ਅਜਿਹੇ ਤਰੀਕੇ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਜਿਸ ਦੀ ਚਰਚੇ ਦੂਰ-ਦੂਰ ਤੱਕ ਛੜ ਜਾਂਦੇ ਹਨ। ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਡਾਕਟਰ ਦੇ ਵੱਲੋਂ ਇੱਕ ਅਜਿਹਾ ਅਨੋਖਾ ਚਮਤਕਾਰ ਕੀਤਾ ਗਿਆ, ਜਿਸ ਦੇ ਚਲਦੇ ਹਰ ਕਿਸੇ ਦੇ ਵੱਲੋਂ ਇਸ ਡਾਕਟਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦਰਅਸਲ ਇਸ ਡਾਕਟਰ ਦੇ ਵੱਲੋਂ ਸਰਜਰੀ ਕਰਕੇ ਚੁੰਬਕ ਦੀ ਮਦਦ ਦੇ ਨਾਲ ਬੱਚੇ ਦੇ ਫੇਫੜਿਆ ‘ਚੋਂ ਫਸੀ ਹੋਈ ਸੂਈ ਨੂੰ ਬਾਹਰ ਕੱਢਿਆ ਗਿਆ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਯਾਨੀ ਕਿ AIIMS ਦੇ ਡਾਕਟਰਾਂ ਨੇ ਚੁੰਬਕ ਦੀ ਮਦਦ ਨਾਲ 7 ਸਾਲ ਦੇ ਬੱਚੇ ਦੇ ਖੱਬੇ ਫੇਫੜੇ ‘ਚ ਫਸੀ ਸੂਈ ਨੂੰ ਸਫਲਤਾਪੂਰਵਕ ਕੱਢ ਲਿਆ । ਦੱਸ ਦਈਏ ਕਿ ਜਦੋਂ ਡਾਕਟਰ ਦੇ ਵੱਲੋਂ ਇਸ ਆਪਰੇਸ਼ਨ ਨੂੰ ਸਫਲਤਾ ਪੂਰਵਕ ਕੀਤਾ ਗਿਆ ਤਾਂ, ਇਸ ਸਰਜਰੀ ਦੇ ਸਫਲ ਹੋਣ ਮਗਰੋਂ ਹਸਪਤਾਲ ਦੇ ਸਟਾਫ਼ ਨੇ ਤਾੜੀਆਂ ਵਜਾ ਕੇ ਡਾਕਟਰਾਂ ਦਾ ਹੌਸਲਾ ਵਧਾਇਆ, ਤੇ ਡਾਕਟਰ ਦੀਆਂ ਤਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ।

ਇਸ ਸਫਲ ਆਪਰੇਸ਼ਨ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਵੀ ਡਾਕਟਰਾਂ ਦਾ ਧੰਨਵਾਦ ਕੀਤਾ। ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਬਾਲ ਸਰਜਰੀ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾ.ਵਿਸ਼ੇਸ਼ ਜੈਨ ਨੇ ਦੱਸਿਆ ਕਿ ਬੱਚੇ ਨੂੰ ਹੈਮੋਪਟਾਈਸਿਸ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਬੱਚੇ ਦੀ ਰੇਡੀਓਲੌਜੀਕਲ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੇ ਦੇ ਖੱਬੇ ਫੇਫੜੇ ‘ਚ ਸਿਲਾਈ ਮਸ਼ੀਨ ਦੀ ਲੰਬੀ ਸੂਈ ਫਸ ਗਈ ਸੀ

ਇਸ ਦਾ ਪਤਾ ਲੱਗਣ ਤੋਂ ਬਾਅਦ ਬੱਚੇ ਦੇ ਮਾਪੇ ਬਹੁਤ ਜਿਆਦਾ ਪਰੇਸ਼ਾਨ ਹੋ ਗਏ ਪਰ ਡਾਕਟਰ ਦੇ ਵੱਲੋਂ ਮਾਪਿਆ ਦੇ ਹੌਸਲੇ ਨੂੰ ਵਧਾਇਆ ਗਿਆ ਤੇ ਉਹਨਾਂ ਵੱਲੋਂ ਸਫਲਤਾ ਪੂਰਵਕ ਆਪਰੇਸ਼ਨ ਨੂੰ ਕਰਕੇ ਬੱਚੇ ਦੀ ਜਾਨ ਬਚਾਈ ਗਈ। ਇਸ ਆਪਰੇਸ਼ਨ ਤੋਂ ਬਾਅਦ ਜਿੱਥੇ ਬੱਚੇ ਦੇ ਮਾਪਿਆਂ ਵੱਲੋਂ ਇਸ ਡਾਕਟਰ ਦਾ ਧੰਨਵਾਦ ਕੀਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਇਸ ਡਾਕਟਰ ਦੀਆਂ ਤਾਰੀਫਾਂ ਪੂਰਾ ਭਾਰਤ ਦੇਸ਼ ਕਰਦਾ ਹੋਇਆ ਨਜ਼ਰ ਆਉਂਦਾ ਪਿਆ ਹੈ।