ਟ੍ਰੇਨ ਚ 20 ਲੱਖ ਰੁਪਏ ਦੇ ਗਹਿਣਿਆਂ ਦਾ ਭਰਿਆ ਬੈਗ ਛੱਡ ਗਿਆ ਬੰਦਾ , ਇਥੇ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਕਸਰ ਆਪਣੇ ਮਨ ਦੇ ਵਿੱਚ ਤੇ ਇੱਕ ਗੱਲ ਸੋਚਦੇ ਹਨ ਕਿ “ਕਾਸ਼ ਉਨਾਂ ਨੂੰ ਪੈਸਿਆਂ ਨਾਲ ਭਰਿਆ ਹੋਇਆ ਬੈਗ ਮਿਲ ਜਾਵੇ”, ਜਿਸ ਨਾਲ ਉਹ ਅਮੀਰ ਹੋ ਜਾਣ l ਇਹੋ ਬਹੁਤ ਸਾਰੀਆਂ ਗੱਲਾਂ ਮਨੁੱਖ ਆਪਣੇ ਦਿਮਾਗ ਦੇ ਵਿੱਚ ਸੋਚਦਾ ਹੈ ਤੇ ਕਈ ਵਾਰ ਮਜ਼ਾਕ ਦੇ ਅੰਦਾਜ਼ ਵਿੱਚ ਅਜਿਹੀਆਂ ਗੱਲਾਂ ਨੂੰ ਆਪਣੀ ਜੁਬਾਨੀ ਪ੍ਰਗਟ ਵੀ ਕਰਦਾ ਹੈ l ਅੱਜ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਟ੍ਰੇਨ ਵਿੱਚ 20 ਲੱਖ ਰੁਪਏ ਦੇ ਗਹਿਣਿਆਂ ਦਾ ਭਰਿਆ ਹੋਇਆ ਬੈਗ ਕੋਈ ਸ਼ਖਸ ਛੱਡ ਕੇ ਚਲਾ ਗਿਆ l

ਜਿਸ ਤੋਂ ਬਾਅਦ ਇਹ ਖਬਰ ਤੇਜ਼ੀ ਨਾਲ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਮਾਮਲਾ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਦਾ ਹੈ , ਜਿਥੇ ਗਾਜ਼ੀਪੁਰ ਤੋਂ ਆ ਰਹੀ ਟਰੇਨ ਦੇ ਪਹਿਲੇ ਏਸੀ ਕੋਚ ‘ਚ ਇਕ ਯਾਤਰੀ ਗਹਿਣਿਆਂ ਨਾਲ ਭਰਿਆ ਬੈਗ ਛੱਡ ਗਿਆ, ਇਸ ਬੈਗ ਨੂੰ ਜਦੋਂ ਦੇਖਿਆ ਗਿਆ ਤਾਂ ਇਸ ਬੈਗ ਵਿੱਚ ਤਕਰੀਬਨ 20 ਲੱਖ ਰੁਪਏ ਦੇ ਗਹਿਣੇ ਸਨ, ਜਿਸ ਨੂੰ ਵੇਖਣ ਤੋਂ ਬਾਅਦ ਟਰੇਨ ਵਿੱਚ ਮੌਜੂਦ ਸਾਰੇ ਲੋਕਾਂ ਦੀ ਨੀਅਤ ਬਦਲਣੀ ਸ਼ੁਰੂ ਹੋ ਗਈ।

ਹਾਲਾਂਕਿ ਇਸ ਦੌਰਾਨ ਕੋਚ ਅਟੈਂਡੈਂਟ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਤੇ ਭਰੇ ਹੋਏ ਬੈਗ ਨੂੰ ਉਸ ਵੱਲੋਂ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ । ਉਥੇ ਹੀ ਇਸ ਮਾਮਲੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੌਰਾਨ ਪਤਾ ਚੱਲਿਆ ਕਿ ਬੈਗ ਗੁਰੂਗ੍ਰਾਮ ਸੈਕਟਰ-10 ਦੇ ਰਹਿਣ ਵਾਲੇ ਰੋਹਿਤ ਕੁਮਾਰ ਦਾ ਹੈ, ਜੋ ਆਪਣੀ ਪਤਨੀ ਤੇ ਬੱਚੇ ਦੇ ਨਾਲ ਆਪਣੇ ਸਾਲੇ ਦੇ ਵਿਆਹ ‘ਚ ਸ਼ਾਮਲ ਹੋਣ ਤੋਂ ਬਾਅਦ ਗਾਜ਼ੀਪੁਰ ਤੋਂ ਵਾਪਸ ਆਇਆ ਸੀ। ਉਹ ਕੈਨੇਡਾ ਵਿੱਚ ਕੰਮ ਕਰਦਾ ਹੈ।

ਇਹ ਬੈਗ ਉਸ ਦੇ ਭਰਾ ਪਰਮੇਸ਼ਰ ਨੂੰ ਸੌਂਪ ਦਿੱਤਾ ਗਿਆ ਹੈ। ਉੱਥੇ ਹੀ ਇਸ ਗਹਿਣਿਆਂ ਨਾਲ ਭਰੇ ਬੈਗ ਦੇ ਮਾਮਲੇ ਨੂੰ ਲੈ ਕੇ ਆਰਪੀਐਫ ਦੇ ਇੱਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਗਹਿਣਿਆਂ ਦੀ ਕੀਮਤ ਕਰੀਬ 20 ਲੱਖ ਰੁਪਏ ਹੈ। ਇਮਾਨਦਾਰ ਕੋਚ ਅਟੈਂਡੈਂਟ ਜੈਪ੍ਰਕਾਸ਼ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਉੱਥੇ ਹੀ ਇਸ ਬੈਗ ਦੇ ਮਿਲਣ ਤੋਂ ਬਾਅਦ ਬੈਗ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤੇ ਇਸ ਬੈਗ ਨੂੰ ਸਹੀ ਸਲਾਮਤ ਉਸ ਨੂੰ ਸੌਂਪ ਦਿੱਤਾ ਗਿਆ।