BREAKING NEWS
Search

ਟੂਰ ਤੋਂ ਵਾਪਿਸ ਪਰਤੀ ਧੀ ਨੂੰ ਲੈਕੇ ਆ ਰਿਹਾ ਸੀ ਪਿਤਾ, ਤੇਜ ਰਫਤਾਰ ਵਾਹਨ ਵਲੋਂ ਟੱਕਰ ਮਾਰਨ ਨਾਲ ਹੋਈ ਕੁੜੀ ਦੀ ਮੌਤ

ਆਈ ਤਾਜਾ ਵੱਡੀ ਖਬਰ 

ਸਰਕਾਰ ਵਲੋ ਸੜਕ ਹਾਦਸਿਆਂ ਨੂੰ ਰੋਕਣ ਵਾਸਤੇ ਜਿੱਥੇ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਉਥੇ ਸੜਕੀ ਆਵਾਜਾਈ ਮੰਤਰਾਲਾ ਵੱਲੋਂ ਵੀ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਜਿਨ੍ਹਾਂ ਸਦਕਾ ਇਨ੍ਹਾਂ ਵਾਪਰਨ ਵਾਲੇ ਰੋਜ਼ਾਨਾ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਕਿਉਂਕਿ ਰੋਜ਼ਾਨਾ ਹੀ ਵਾਪਰਨ ਵਾਲੇ ਸੜਕੀ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਕਿਉਂਕਿ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਭਿਆਨਕ ਸੜਕ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ।

ਹੁਣ ਏਥੇ ਟੂਰ ਤੋਂ ਵਾਪਸ ਪਰਤੀ ਧੀ ਨੂੰ ਘਰ ਲੈ ਕੇ ਆ ਰਹੇ ਪਿਤਾ ਨੂੰ ਤੇਜ਼ ਰਫਤਾਰ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਕੁੜੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿਥੇ ਯਮੁਨਾ ਨਗਰ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ , ਜਦੋਂ ਇੱਕ ਪਿਓ ਆਪਣੀ ਧੀ ਨੂੰ ਬਾਈਕ ਤੇ ਲੈ ਕੇ ਆਇਆ ਸੀ ਜਿੱਥੇ ਉਸ ਦੀ ਧੀ ਇਕ ਕਾਲਜ ਦੀ ਵਿਦਿਆਰਥਣ ਸੀ ਅਤੇ ਕਾਲਜ ਦੇ ਨਾਲ ਹੀ ਟੂਰ ਤੇ ਗਈ ਹੋਈ ਸੀ। ਜਦੋਂ ਉਹ ਵਾਪਸ ਪਰਤੀ ਤਾਂ ਪਿਤਾ ਉਸਨੂੰ ਲੈਕੇ ਵਾਪਸ ਆ ਰਿਹਾ ਸੀ।

ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਬਾਈਕ ਤੇ ਸਵਾਰ ਪਿਤਾ ਅਤੇ ਧੀ ਇਸ ਟੱਕਰ ਦੇ ਚਲਦਿਆਂ ਹੋਇਆਂ ਇਸ ਦੀ ਚਪੇਟ ਵਿੱਚ ਆ ਗਏ। ਜਿਸ ਕਾਰਨ ਪਿਉ ਅਤੇ ਧੀ ਹਵਾ ਵਿਚ ਉਛਲ ਕੇ ਡਿੱਗ ਪਏ। ਜਿਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਵਿਦਿਆਰਥਣ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਸ ਘਟਨਾ ਕਾਰਨ ਪਰਵਾਰ ਵਿੱਚ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਬੀ ਏ ਦੀ ਵਿਦਿਆਰਥਣ ਸੀ।