ਟਿਕ ਟੋਕ ਸਟਾਰ ਨੂਰ ਬਾਰੇ ਹੁਣ ਆਈ ਇਹ ਵੱਡੀ ਖਬਰ ਹੋ ਗਈ ਬੱਲੇ ਬੱਲੇ

ਤਾਜਾ ਵੱਡੀ ਖਬਰ

ਸੋਸ਼ਲ ਮੀਡੀਆ ਦਾ ਅਕਸ ਆਮ ਤੌਰ ਉੱਪਰ ਮਾੜਾ ਪੇਸ਼ ਕੀਤਾ ਜਾਂਦਾ ਹੈ। ਪਰ ਇਸ ਦੇ ਬਹੁਤ ਸਾਰੇ ਚੰਗੇ ਪਹਿਲੂ ਵੀ ਹਨ ਜਿਸ ਦੇ ਸਦਕਾ ਬੱਚਿਆਂ ਦੇ ਹੁਨਰ ਨੂੰ ਪਹਿਚਾਣ ਮਿਲਦੀ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਇੱਕ ਅਜਿਹੀ ਲੜਕੀ ਨੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਵਿੱਚ ਇੱਕ ਅਲਗ ਪਹਿਚਾਣ ਬਣਾ ਲਈ ਹੈ। ਉਸ ਦੀਆਂ ਵੀਡੀਓ ਦੇਖ ਕੇ ਤਮਾਮ ਲੋਕਾਂ ਦਾ ਤਾਂ ਮਨ ਖੁਸ਼ ਹੋ ਜਾਂਦਾ ਹੈ।

ਅਸੀਂ ਇੱਥੇ ਗੱਲ ਕਰ ਰਹੇ ਹਾਂ ਮਸ਼ਹੂਰ ਬਾਲ ਕਲਾਕਾਰ ਨੂਰ ਦੀ। ਨੂਰ ਸੋਸ਼ਲ ਮੀਡੀਆ ਉੱਪਰ ਇਕ ਲੜਕੇ ਦਾ ਕਿਰਦਾਰ ਨਿਭਾਉਂਦੀ ਹੈ ਜੋ ਕਿ ਅਸਲ ਵਿੱਚ ਲੜਕੀ ਹੈ ਅਤੇ ਜਿਸ ਦਾ ਨਾਮ ਨੂਰਪ੍ਰੀਤ ਕੌਰ ਹੈ। ਇਹ ਆਪਣੀ ਭੈਣ ਜਸ਼ਨਪ੍ਰੀਤ ਦੇ ਨਾਲ ਵੱਖ-ਵੱਖ ਵੀਡੀਓ ਵਿੱਚ ਕੰਮ ਕਰਦੀ ਹੈ। ਇਸ ਦੇ ਫੈਨ ਲਿਸਟ ਵਿੱਚ ਸੰਸਾਰ ਦੇ ਲੱਖਾਂ ਹੀ ਲੋਕ ਸ਼ਾਮਲ ਹਨ ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਆਉਂਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਰੱਖੜੀ ਦੇ ਤਿਉਹਾਰ ਮੌਕੇ ਨੂਰ ਨੂੰ ਮਿਲਣ ਲਈ ਸਮਾਂ ਦਿੱਤਾ ਸੀ ਪਰ ਨੂਰ ਨੂੰ ਸਿਹਤ ਸਬੰਧੀ ਦਿੱ-ਕ- ਤ ਹੋਣ ਕਰਕੇ ਅਜਿਹਾ ਨਾ ਹੋ ਸਕਿਆ। ਜਿਸ ਤੋਂ ਬਾਅਦ ਕੈਪਟਨ ਨੇ ਸ਼ਗਨ ਦੇ ਕੇ ਦੀਵਾਲੀ ਤੋਂ ਪਹਿਲਾਂ ਮਿਲਣ ਦਾ ਦੁਬਾਰਾ ਸਮਾਂ ਮੁਕਰਰ ਕੀਤਾ ਸੀ। ਜਿਸ ਤੋਂ ਬਾਅਦ ਅੱਜ ਨੂਰਪ੍ਰੀਤ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਦੀ ਮੁਲਾਕਾਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉੱਤੇ ਹੋਈ।

ਇਸ ਮੁਲਾਕਾਤ ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਸ਼ਾਮਲ ਸਨ। ਹਾਸਿਆਂ ਠੱਠਿਆਂ ਨਾਲ ਭਰਪੂਰ ਇਸ ਮੁਲਾਕਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੋਵੇਂ ਲੜਕਿਆਂ ਨੂੰ ਮਿਠਾਈ ਦੀ ਪੇਸ਼ਕਸ਼ ਕਰਦਿਆਂ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੁਲਾਕਾਤ ਦੇ ਵਿੱਚ ਨੂਰਪ੍ਰੀਤ ਅਤੇ ਜਸਪ੍ਰੀਤ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਤੋਂ ਸੁਖਦੀਪ ਸਿੰਘ ਅਤੇ ਵਰਨਦੀਪ ਸਿੰਘ ਵੀ ਹਾਜ਼ਰ ਸਨ ਜੋ ਨੂਰ ਦੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਅਪਲੋਡ ਕਰਦੇ ਹਨ। ਨੂਰ ਸੋਸ਼ਲ ਮੀਡੀਆ ਦਾ ਇਕ ਚਮਕਦਾ ਸਿਤਾਰਾ ਹੈ ਜੋ ਆਪਣੀਆਂ ਗੱਲਾਂ-ਬਾਤਾਂ ਜ਼ਰੀਏ ਲੱਖਾਂ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਨ ਬਣ ਚੁੱਕੀ ਹੈ। ਇਸ ਦੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਹਾਸੇ ਦੇ ਨਾਲ ਸਮਾਜਿਕ ਸੁਨੇਹੇ ਵੀ ਹੁੰਦੇ ਹਨ।